ਪਬਲਿਕ ਨੂੰ ਅਜਿਹੇ ਫਰਾਡ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ
Muktsar News: ਜਿਲਾ ਪੁਲਿਸ ਮੁਖੀ ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ ਨਸ਼ੇ ਦੇ ਖਾਤਮੇ, ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਚੰਗੀ ਪੁਲਿਸਿੰਗ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੀ ਲੜੀ ਵਿਚ ਸਾਈਬਰ ਅਪਰਾਧੀਆਂ ਤੇ ਸ਼ਿਕੰਜਾ ਕਸਦੇ ਹੋਏ, ਜਿਲਾ ਦੇ ਸਾਈਬਰ ਪੁਲਿਸ ਥਾਣੇ ਵਿਚ ਤਾਇਨਾਤ ਕਰਮਚਾਰੀਆਂ ਨੂੰ ਅਜਿਹੇ ਠੱਗਾਂ ਪ੍ਰਤੀ ਲਾਮਬਧ ਕਰਕੇ, ਪਬਲਿਕ ਨਾਲ ਹੋਈ ਠੱਗੀ ਦੇ 78,49,093/- ਰੁਪਏ ਰੀਫੰਡ ਕਰਵਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ।ਜਿਲਾ ਪੁਲਿਸ ਮੁਖੀ ਵੱਲੋ ਕਿਹਾ ਗਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਸਾਡੀ ਜ਼ਿੰਦਗੀ ਇੰਟਰਨੈੱਟ ਨਾਲ ਜੁੜੀ ਹੋਈ ਹੈ, ਉੱਥੇ ਹੀ ਸਾਈਬਰ ਅਪਰਾਧੀ ਵੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਧੋਖਾ ਦੇ ਰਹੇ ਹਨ ਤੇ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਨਿਸ਼ਾਨਾ ਬਣਾ ਰਹੇ ਹਨ। ਓਹਨਾ ਨੇ ਸਾਈਬਰ ਅਪਰਾਧੀਆਂ ਵੱਲੋ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵਰਤੇ ਜਾਂਦੇ ਢੰਗ ਤਰੀਕਿਆਂ ਬਾਰੇ ਜਿਕਰ ਕਰਦਿਆਂ ਕਿਹਾ ਕਿ ਪਬਲਿਕ ਨੂੰ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ Big News; ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 131 ਦਿਨਾਂ ਬਾਅਦ ਖਤਮ ਕੀਤਾ ਮਰਨ ਵਰਤ
ਓਹਨਾ ਦੱਸਿਆ ਕਿ ਸਾਈਬਰ ਅਪਰਾਧੀ ਆਮ ਤੌਰ ਤੇ ਬੈਂਕ ਕਰਮਚਾਰੀ ਬਣ ਕੇ ਫ਼ੋਨ ਕਰਦੇ ਹਨ ਅਤੇ ਕਿਸੇ ਐਮਰਜੈਂਸੀ ਦਾ ਬਹਾਨਾ ਲਗਾ ਕੇ ਪਬਲਿਕ ਤੋਂ OTP ਜਾਂ ਬੈਂਕ ਖਾਤੇ ਦੀ ਜਾਣਕਾਰੀ ਮੰਗਦੇ ਹਨ, ਅਣਜਾਣ ਨੰਬਰਾਂ ਤੋਂ KYC ਅੱਪਡੇਟ ਕਰਨ ਲਈ SMS ਜਾਂ WhatsApp ‘ਤੇ ਲਿੰਕ ਆਉਂਦੇ ਹਨ, ਇਹਨਾਂ ਲਿੰਕਾਂ ‘ਤੇ ਕਲਿੱਕ ਕਰਨ ਨਾਲ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਹੋ ਸਕਦੀ ਹੈ। ਸਾਈਬਰ ਅਪਰਾਧੀ ਕਿਸੇ ਵੱਡੇ ਇਨਾਮ ਜਾਂ ਲਾਟਰੀ ਦਾ ਲਾਲਚ ਦਿੰਦੇ ਹਨ ਅਤੇ ਇਨਾਮ ਲੈਣ ਲਈ ਤੁਹਾਨੂੰ ਕੁਝ ਰਕਮ ਜਿਵੇਂ ਕਿ ਪ੍ਰੋਸੈਸਿੰਗ ਫੀਸ ਜਾਂ ਟੈਕਸ ਭਰਨੀ ਪਵੇਗੀ, ਇਹ ਕਹਿ ਕੇ ਠੱਗੀ ਮਾਰਦੇ ਹਨ, ਏਸੇ ਤਰਾਂ ਠੱਗ ਤੁਹਾਡੇ Facebook ਜਾਂ WhatsApp ਅਕਾਊਂਟ ਨੂੰ ਹੈਕ ਕਰਕੇ ਤੁਹਾਡੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਦੀ ਮੰਗ ਵਾਲੇ ਸੁਨੇਹੇ ਭੇਜਦੇ ਹਨ, ਆਨਲਾਈਨ ਸ਼ਾਪਿੰਗ ਦੇ ਨਾਮ ਤੇ ਫਰਜੀ ਵੈੱਬਸਾਈਟਾਂ ਬਣਾ ਕੇ ਸਸਤੇ ਭਾਅ ‘ਤੇ ਸਾਮਾਨ ਵੇਚਣ ਦਾ ਦਾਅਵਾ ਕਰਦੇ ਹਨ। ਇਸ ਤਰਾ ਹੀ ਠੱਗ ਤੁਹਾਨੂੰ ਸਿੰਪਲ ਫੋਨ ਕਾਲ ਕਰਦੇ ਹਨ ਅਤੇ ਇਸ ਕਾਲ ਦੌਰਾਨ ਹੀ ਤੁਹਾਨੂੰ ਇਕ ਹੋਰ ਕਾਲ ਆ ਜਾਂਦੀ ਹੈ ਜੋ ਕਿ otp ਦੀ ਕਾਲ ਹੁੰਦੀ ਹੈ ਜਿਸਨੂੰ ਓਹ ਰਸਿਵ ਕਰਨ ਲਈ ਕਹਿੰਦੇ ਹਨ ਤੇ ਇਸ ਕਾਨਫਰੰਸ ਕਾਲ ਦੌਰਾਨ ਤੁਹਾਡਾ otp ਸੁਣ ਲੈਂਦੇ ਹਨ ਤੇ ਤੁਹਾਡਾ ਬੈਂਕ ਖਾਤਾ ਸਾਫ ਕਰ ਦਿੰਦੇ ਹਨ।
ਇਹ ਵੀ ਪੜ੍ਹੋ Punjab Police ’ਚ ਵੱਡੀ ਫ਼ੇਰਬਦਲ, 1 ਦਰਜ਼ਨ IPS ਅਫ਼ਸਰਾਂ ਸਹਿਤ 85 SP ਅਤੇ 65 DSP ਬਦਲੇ
ਜਿਲਾ ਪੁਲਿਸ ਮੁਖੀ ਵੱਲੋਂ ਕਿਹਾ ਗਿਆ ਕਿ ਜੇਕਰ ਉਹ ਕਿਸੇ ਸਾਈਬਰ ਫਰਾਡ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਤੁਰੰਤ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਜਾਂ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ www.cybercrime.gov.in ‘ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਅਤੇ ਸਾਰੇ ਸਬੂਤ (SMS, ਈਮੇਲ, ਸਕ੍ਰੀਨਸ਼ਾਟ, ਲੈਣ-ਦੇਣ ਦੇ ਵੇਰਵੇ ਆਦਿ) ਨੂੰ ਸੰਭਾਲ ਕੇ ਰੱਖਣ ਤਾਂ ਜੋ ਕਾਨੂੰਨੀ ਕਾਰਵਾਈ ਲਈ ਸ਼ਹਾਦਤ ਇਕੱਠੀ ਕੀਤੀ ਜਾ ਸਕੇ।ਜ਼ਿਲ੍ਹਾ ਪੁਲਿਸ ਸਾਈਬਰ ਠੱਗੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸਾਲ 2025 ਦੌਰਾਨ ਜ਼ਿਲ੍ਹੇ ਵਿੱਚ ਸਾਈਬਰ ਠੱਗੀ ਦੇ ਮਾਮਲਿਆਂ ਵਿੱਚੋਂ ਜ਼ਿਲ੍ਹਾ ਸਾਈਬਰ ਸੈੱਲ ਦੀ ਮੁਸਤੈਦੀ ਸਦਕਾ ਲਗਭਗ 78,49,093/- ਰੁਪਏ ਦੀ ਰਕਮ ਰਿਫੰਡ ਕਰਵਾਈ ਗਈ ਹੈ। ਜਿਲਾ ਸਾਈਬਰ ਸੈੱਲ, ਜਿਸਦੀ ਅਗਵਾਈ ਤਜਰਬੇਕਾਰ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ, ਦਿਨ ਰਾਤ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਜਿਲਾ ਪੁਲਿਸ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਲਾਈਵ ਡੈਮੋ, ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Muktsar Police ਵੱਲੋ ਪਬਲਿਕ ਨਾਲ ਹੋਈ ਸਾਈਬਰ ਠੱਗੀ ਦੇ ਕਰੀਬ 78,49,093 ਰੁਪੈ ਕਰਵਾਏ ਰੀਫੰਡ"