Monday, February 2, 2026

ਨਗਰ ਨਿਗਮ ਚੋਣਾਂ; Raja Warring ਦੇ ਬਿਆਨ ਤੋਂ ਬਾਅਦ Bathinda ‘ਚ ਬਾਗੀ ਕੌਸਲਰਾਂ ਨੂੰ ਟਿਕਟ ਮਿਲਣ ‘ਤੇ ਲੱਗਿਆ ਸਵਾਲੀਆਂ ਨਿਸ਼ਾਨ!

Date:

spot_img

Bathinda News: municipal corporation Bathinda, ਮਾਲਵਾ ਦਾ ਦਿਲ ਮੰਨੇ ਜਾਂਦੇ ਬਠਿੰਡਾ ਸ਼ਹਿਰ ਵਿਚ ਆਗਾਮੀ ਸਮੇਂ ਦੌਰਾਨ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੋਹ ਦੇ ਮਹੀਨੇ ਸਿਆਸਤ ਗਰਮਾਉਣ ਲੱਗੀ ਹੈ। ਹਾਲਾਂਕਿ ਵਾਰਡਬੰਦੀ ਨੂੰ ਲੈ ਕੇ ਮਾਮਲਾ ਹਾਈਕੋਰਟ ਵਿਚ ਪੁੱਜਿਆ ਹੋਣ ਕਾਰਨ ਚੋਣਾਂ ਦੇ ਸਮੇਂ ਸਿਰ ਹੋਣ ਬਾਰੇ ਵੀ ਅਨਿਸਚਿਤਾ ਬਣੀ ਹੋਈ ਹੈ। ਪ੍ਰੰਤੂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲ-ਬਦਲੂਆਂ ਬਾਰੇ ਦਿੱਤੇ ਸਖ਼ਤ ਬਿਆਨ ਤੋਂ ਬਾਅਦ ਪਿਛਲੀਆਂ ਚੋਣਾਂ ‘ਚ ਕਾਂਗਰਸ ਦੀ ਟਿਕਟ ‘ਤੇ ਜਿੱਤੇ ਕੌਂਸਲਰਾਂ ਨੂੰ ਮੁੜ ਟਿਕਟ ਮਿਲਣ ‘ਤੇ ਸਵਾਲ ਖੜ੍ਹੇ ਹੋ ਗਏ ਹਨ।

ਇਹ ਵੀ ਪੜ੍ਹੋ ਕਾਂਗਰਸ ਦੀ ਹੋਈ ‘ਮਨਰੇਗਾ ਬਚਾਓ ਸੰਗਰਾਮ’ ਰੈਲੀ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੇ ਕੀਤੀ ਸ਼ਮੂਲੀਅਤ

ਦਸਣਾ ਬਣਦਾ ਹੈ ਕਿ ਰਾਜਾ ਵੜਿੰਗ ਨੇ ਬਠਿੰਡਾ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਪੱਸ਼ਟ ਕਰ ਦਿੱਤਾ ਹੈ ਕਿ ਦਲ-ਬਦਲੂਆਂ ਨੂੰ ਕਿਸੇ ਵੀ ਕੀਮਤ ‘ਤੇ ਟਿਕਟ ਨਹੀਂ ਦਿੱਤੀ ਜਾਵੇਗੀ ਤੇ ਉਹ ਕੋਈ ਹੋਰ ਘਰ ਲੱਭ ਲੈਣ। ਇਹ ਵੀ ਪਤਾ ਚੱਲਿਆ ਹੈ ਕਿ ਬਠਿੰਡਾ ਠਹਿਰ ਦੌਰਾਨ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੂਬਾ ਪ੍ਰਧਾਨ ਦੀ ਮੌਜੂਦਗੀ ਵਿਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਤੇ ਹੋਰ ਚੁਣਿੰਦਾ ਆਗੂਆਂ ਦੀ ਪੰਜਾਬ ਕਾਂਗਰਸ ਦੇ ਇੰਚਾਰਜ਼ ਭੂਪੇਸ਼ ਬਘੇਲ ਤੇ ਸਹਿ ਇੰਚਾਰਜ਼ ਰਵਿੰਦਰ ਡਾਲਵੀ ਨਾਲ ਵੀ ਇੱਕ ਗੈਰ-ਰਸਮੀ ਮੀਟਿੰਗ ਹੋਈ ਹੈ, ਜਿਸਦੇ ਵਿਚ ਮਨਪ੍ਰੀਤ ਬਾਦਲ ਦੇ ਕਾਂਗਰਸ ਛੱਡਣ ਤੋਂ ਲੈ ਕੇ ਮੌਜੂਦਾ ਸੀਨੀਅਰ ਡਿਪਟੀ ਮੇਅਰ ਬਣਨ ਤੱਕ ਕੌਸਲਰਾਂ ਤੇ ਕੁੱਝ ਕਾਂਗਰਸੀ ਆਗੂਆਂ ਵੱਲੋਂ ਨਿਭਾਈ ਭੂਮਿਕਾ ਦਾ ਵਿਸਥਾਰਪੂਰਵਕ ਜਿਕਰ ਕੀਤਾ ਗਿਆ।

ਇਹ ਵੀ ਪੜ੍ਹੋ Bathinda ‘ਚ ਵਾਪਰੀ ਮੰਦਭਾਗੀ ਘਟਨਾ; ਗੋ+ਲੀ ਲੱਗਣ ਨਾਲ Powercom ਦੇ ਲਾਈਨਮੈਨ ਦੀ ਮੌ+ਤ

ਚਰਚਾ ਮੁਤਾਬਕ ਇਸ ਗੱਲ ਉੱਪਰ ਚਿੰਤਨ ਕੀਤਾ ਗਿਆ ਕਿ ਜੇਕਰ ਪਿਛਲੇ ਸਮਿਆਂ ਦੌਰਾਨ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਨੂੰ ਮੁੜ ਟਿਕਟ ਦੇ ਵੀ ਦਿੱਤੀ ਜਾਵੇ ਤਾਂ ਕੀ ਭਰੋਸਾ ਹੋਵੇਗਾ ਕਿ ਉਹ ਮੁੜ ਦੂਜੇ ਧੜੇ ਦੀ ਹਿਮਾਇਤ ‘ਤੇ ਨਾ ਖੜ੍ਹਣ। ਸੂਤਰਾਂ ਮੁਤਾਬਕ ਰਾਜਾ ਵੜਿੰਗ ਵੀ ਇਸ ਮਾਮਲੇ ਵਿਚ ਕਾਫ਼ੀ ਸਖ਼ਤ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੀ ਵੀ ਇੱਛਾ ਦਹਾਕਿਆਂ ਤੋਂ ਕਾਂਗਰਸ ਦਾ ਝੰਡਾ ਚੁੱਕਣ ਵਾਲੇ ਟਕਸਾਲੀਆਂ ਨੂੰ ਅੱਗੇ ਕਰਕੇ ਪਾਰਟੀ ਨੂੰ ਮੁੜ ਬਠਿੰਡਾ ਵਿਚ ਮਜਬੂਤ ਕਰਨ ਦੀ ਹੈ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ 50 ਵਿਚੋਂ ਇਸ ਵਾਰ ਕਾਂਗਰਸ ਦੇ ਜਿਆਦਾਤਰ ਚਿਹਰੇ ਪਿਛਲੀਆਂ ਚੋਣਾਂ ਨੂੰ ਬਦਲੇ ਹੋਏ ਦਿਖਾਈ ਦੇਣ।

ਇਹ ਵੀ ਪੜ੍ਹੋ CM ਦੀ ਕੁਰਸੀ ਦਾ ਮੁੱਦਾ; ਕਾਂਗਰਸ ਸਾਂਝੀ ਤੇ ਸਮੂਹਕ ਅਗਵਾਈ ਹੇਠ ਲੜੇਗੀ ਵਿਧਾਨ ਸਭਾ ਚੋਣ :ਭੂਪੇਸ਼ ਬਘੇਲ

ਜਿਕਰਯੋਗ ਹੈ ਕਿ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਹੀ ਇੱਥੇ ਸਾਲ 2027 ਦਾ ਮੁੱਢ ਬੱਝਣੀਆਂ, ਕਿਉਂਕਿ ਇਸਦਾ ਸਿਆਸੀ ਅਸਰ ਆਸਪਾਸ ਦੇ ਹਲਕਿਆਂ ਵਿਚ ਵੀ ਦੇਖਣ ਨੂੰ ਮਿਲੇਗਾ। ਇੱਥੇ ਦਸਣਾ ਬਣਦਾ ਹੈ ਕਿ ਫ਼ਰਵਰੀ 2021 ਵਿਚ ਹੋਈ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਉੱਪਰ 50 ਵਾਰਡਾਂ ਵਿਚੋਂ 43 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਪ੍ਰੰਤੂ ਸਾਬਕਾ ਖਜਾਨਾ ਮੰਤਰੀ ਦੇ ਪਾਰਟੀ ਛੱਡਣ ਤੋਂ ਬਾਅਦ ਕਰੀਬ ਸਵਾ ਦਰਜ਼ਨ ਕੋਂਸਲਰ ਉਸਦੇ ਖੇਮੇ ਵਿਚ ਚਲੇ ਗਏ। ਇਸੇ ਤਰ੍ਹਾਂ ਫ਼ਰਵਰੀ 2025 ਵਿਚ ਮੇਅਰ ਦੀ ਹੋਈ ਚੋਣ ਮੌਕੇ ਵੀ ਬਾਕੀ ਬਚਦੇ ਕੋਂਸਲਰਾਂ ਵਿਚੋਂ ਵੀ ਇੱਕ ਦਰਜ਼ਨ ਦੇ ਕਰੀਬ ਹੋਰ ਛੱਡ ਕੇ ਚਲੇ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ਦੇ ਸਾਬਕਾ ਕੌਂਸਲਰ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼, ਜਾਣੋਂ ਮਾਮਲਾ

Bathinda News: Bathinda ਦੇ ਥਾਣਾ ਸਿਵਲ ਲਾਈਨ ਦੀ ਪੁਲਿਸ...

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ...