ਸਫਾਈ ਕਰਮਚਾਰੀਆਂ ਦੇ ਲਾਭ ਲਈ ਨਮਸਤੇ ਸਕੀਮ ਦੀ ਕੀਤੀ ਸ਼ੁਰੂਆਤ

0
63
+1

👉ਸੀਵਰੇਜ ਸਬੰਧੀ ਸਮੱਸਿਆ ਲਈ ਹੈਲਪਲਾਈਨ ਨੰਬਰ 14420 ਜਾਰੀ
Bathinda News : ਭਾਰਤ ਸਰਕਾਰ ਨੇ ਸਫਾਈ ਕਰਮਚਾਰੀਆਂ ਦੇ ਲਾਭ ਲਈ ਨਮਸਤੇ ਸਕੀਮ ਨਾਮ ਦੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਰਾਸ਼ਟਰੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ ਦੁਆਰਾ ਚਲਾਈ ਜਾ ਰਹੀ ਹੈ, ਜਿਸ ਤਹਿਤ ਸਫ਼ਾਈ ਕਰਮਚਾਰੀਆਂ ਨੂੰ ਸਨਮਾਨਜਨਕ ਜੀਵਨ ਜਿਊਣ ਤੇ ਸੁਰੱਖਿਅਤ ਅਤੇ ਬਿਹਤਰ ਵਾਤਾਵਰਨ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਹੈ।ਨਮਸਤੇ ਸਕੀਮ ਦਾ ਉਦੇਸ਼ ਸੀਵਰਾਂ ਅਤੇ ਸੈਪਟਿਕ ਟੈਕਾਂ ਦੀ ਖਤਰਨਾਕ ਸਫਾਈ ਵਿੱਚ ਲੱਗੇ ਸਫਾਈ ਕਰਮਚਾਰੀਆਂ ਦੀ ਰੱਖਿਆ ਕਰਨਾ ਅਤੇ ਮਸ਼ੀਨੀ ਸਫਾਈ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਵੀ ਪੜ੍ਹੋ  ਦੋਸਤਾਂ ਨਾਲ ਮਿਲਕੇ ਦੋਸਤ ਨੂੰ ਹੀ ਲੁੱਟਣ ਵਾਲਾ ਸਾਥੀਆਂ ਸਹਿਤ ਕਾਬੂ

ਇਸ ਤਹਿਤ ਪੀਪੀਈ ਕਿੱਟਾਂ, ਸਿਹਤ ਬੀਮਾ ਕਵਰੇਜ, ਕਿੱਤਾਮੁਖੀ ਸੁਰੱਖਿਆ ਸਿਖਲਾਈ ਅਤੇ ਰੋਜ਼ੀ-ਰੋਟੀ ਨਾਲ ਸਬੰਧਤ ਪੂੰਜੀ ਸਬਸਿਡੀ ਵਰਗੇ ਲਾਭ ਦਿੱਤੇ ਜਾਣਗੇ।ਨਗਰ ਨਿਗਮ ਵੱਲੋਂ ਸਟੇਟ ਨਮਸਤੇ ਕੋਆਰਡੀਨੇਟਰਾਂ ਦੇ ਸਹਿਯੋਗ ਨਾਲ ਇੱਕ ਸਰਵੇ ਕੈਂਪ ਲਗਾਇਆ ਗਿਆ, ਜਿਸ ’ਚ ਸ਼ਹਿਰ ਦੇ ਸਾਰੇ ਸੀਵਰ ਅਤੇ ਸੈਪਟਿਕ ਟੈਂਕ ਦੇ ਕਰਮਚਾਰੀਆਂ ਦਾ ਆਨਲਾਈਨ ਸਰਵੇ ਕੀਤਾ ਗਿਆ, ਜਿਸ ਤੋਂ ਬਾਅਦ ਸਾਰੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ।ਯੂ.ਐਲ.ਬੀ. ਨੋਡਲ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਸੀਵਰੇਜ ਦੀ ਸਮੱਸਿਆ ਸਬੰਧੀ ਐਮਰਜੈਂਸੀ ਰਿਸਪਾਂਸ ਸੈਨੀਟੇਸ਼ਨ ਯੂਨਿਟ ਦੇ ਹੈਲਪਲਾਈਨ ਨੰਬਰ 14420 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here