ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜਾਂ ਨੂੰ ਪੁਲਿਸ ਨੇ ਕੀਤਾ ਅਦਾਲਤ ’ਚ ਪੇਸ਼

0
532
+1

👉ਮਿਲਿਆ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ, ਦੂਜੀਆਂ ਏਜੰਸੀਆਂ ਵੀ ਕਰ ਰਹੀਆਂ ਹਨ ਪੁਛਗਿਛ
ਅੰਮ੍ਰਿਤਸਰ, 29 ਨਵੰਬਰ: ਬੀਤੇ ਕੱਲ ਸ਼੍ਰੀ ਦਰਬਾਰ ਸਾਹਿਬ ਵਿਖੇ ਧਾਰਮਿਕ ਸਜ਼ਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੋੜਾ ਨੂੰ ਅੱਜ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਹੋਰ ਪੁਛਗਿਛ ਲਈ ਅਦਾਲਤ ਵੱਲੋਂ ਉਸਨੂੰ ਤਿੰਨ ਰੋਜ਼ਾ ਰਿਮਾਂਡ ਉਪਰ ਪੁਲਿਸ ਕੋਲ ਭੇਜ ਦਿੱਤਾ। ਅਦਾਲਤ ਵਿਚ ਪੇਸ਼ ਕਰਨ ਮੌਕੇ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਹੋਏ ਸਨ ਅਤੇ ਜ਼ਿਲ੍ਹਾ ਕਚਿਹਰੀਆਂ ਨੂੰ ਪੁਲਿਸ ਛਾਉਣੀ ਵਿਚ ਬਦਲਿਆਂ ਹੋਇਆ ਸੀ।

ਇਹ ਵੀ ਪੜ੍ਹੋ ਧਾਰਮਿਕ ਸਜ਼ਾ: ਭਾਰੀ ਪੁਲਿਸ ਸੁਰੱਖਿਆ ਹੇਠ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ‘ਪਹਿਰੇਦਾਰ’ ਦੀ ਸੇਵਾ ਨਿਭਾ ਰਹੇ ਹਨ ਸੁਖਬੀਰ ਬਾਦਲ

ਉਧਰ ਇਸ ਮਾਮਲੇ ਵਿਚ ਹੁਣ ਤੱਕ ਹੋਈ ਜਾਂਚ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦਸਿਆ ਕਿ ‘‘ ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਾਂਚ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਦੂਜੀਆਂ ਏਜੰਸੀਆਂ ਨੂੰ ਵੀ ਇਸਦੇ ਵਿਚ ਸ਼ਾਮਲ ਕੀਤਾ ਗਿਆ ਹੈ। ’’ ਉਨ੍ਹਾਂ ਅੱਗੇ ਕਿਹਾ ਕਿ ਘਟਨਾ ਮੌਕੇ ਬਰਾਮਦ ਹੋਏ ਪਿਸਤੌਲ ਦੇ ਬਾਰੇ ਪਤਾ ਕੀਤਾ ਜਾ ਰਿਹਾ। ਇਸਤੋਂ ਇਲਾਵਾ ਇਸ ਕਾਂਡ ਵਿਚ ਹੋਰ ਕਿਸ ਵਿਅਕਤੀ ਦੀ ਭੂਮਿਕਾ ਹੈ, ਇਸਦੀ ਤਹਿ ਤੱਕ ਵੀ ਪੁੱਜਿਆ ਜਾ ਰਿਹਾ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ; ਅੰਮ੍ਰਿਤਸਰ CI ਨੇ 5 ਕਿਲੋ ਹੈਰੋਇਨ ਤੇ ਲੱਖਾਂ ਦੀ ਰਾਸ਼ੀ ਸਹਿਤ ਤਿੰਨ ਨੂੰ ਕੀਤਾ ਕਾਬੂ

ਦੂਜੇ ਪਾਸੇ ਚੋੜਾ ਨੂੰ ਅਦਾਲਤ ਵਿਚ ਪੇਸ਼ ਕਰਨ ਮੌਕੇ ਇੱਕ ਔਰਤ ਵੀ ਮਿਠਾਈ ਦਾ ਡੱਬਾ ਲੈ ਕੇ ਪੁੱਜੀ ਹੋਈ ਸੀ, ਜਿਸਦੇ ਵੱਲੋਂ ਕਾਫ਼ੀ ਹੰਗਾਮਾ ਕੀਤਾ ਗਿਆ ਪ੍ਰੰਤੂ ਮੀਡੀਆ ਵੱਲੋਂ ਵਾਰ ਵਾਰ ਪੁੱਛਣ ’ਤੇ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਉਨ੍ਹਾਂ ਇਹ ਜਰੂਰਬ ਕਿਹਾ ਕਿ ਉਹ ਇਸ ਮਿਠਾਈ ਦੇ ਨਾਲ ਨਰਾਇਣ ਸਿੰਘ ਚੋੜਾ ਦਾ ਮੂੰਹ ਮਿੱਠਾ ਕਰਵਾਉਣਾ ਚਾਹੁੰਦੀ ਹੈ। ਜਿਕਰਯੋਗ ਹੈ ਕਿ ਨਰਾਇਣ ਸਿੰਘ ਚੋੜਾ ਦਾ ਪਿਛੋਕੜ ਸਿੱਖ ਖਾੜਕੂਵਾਦ ਲਹਿਰ ਨਾਲ ਜੁੜਿਆ ਹੋਇਆ ਹੈ ਅਤੇ ਉਹ ਕਈ ਵਾਰ ਜੇਲ੍ਹ ਦੇ ਵਿਚ ਵੀ ਜਾ ਚੁੱਕੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group ਨਾਲ ਜੁੜੋਂ। https://chat.whatsapp.com/EK1btmLAghfLjBaUyZMcLK

+1

LEAVE A REPLY

Please enter your comment!
Please enter your name here