Haryana News: ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੰਬਾਲਾ ਕੈਂਟ ਦੇ ਨੰਗਲ ਵਿਚ ਨਿਰਮਾਣਧੀਨ ਕੌਮੀ ਰੋਗ ਕੰਟਰੋਲ ਕੇਂਦਰ (ਐਨਸੀਡੀਸੀ) ਦੇ ਨਿਰੀਖਣ ਦੌਰਾਨ ਕਿਹਾ ਕਿ ਇਹ ਸੰਸਥਾਨ ਵੱਖ-ਵੱਖ ਰੋਗਾਂ ਦੀ ਜਾਂਚ ਅਤੇ ਖੋਜ ਵਿਚ ਅਹਿਮ ਭੁਮਿਕਾ ਨਿਭਾਏਗਾ।ਉਨ੍ਹਾਂ ਨੇ ਦਸਿਆ ਕਿ 17 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਕੇਂਦਰ ਹਰਿਆਣਾ ਸਮੇਤ ਸੱਤ ਸੂਬਿਆਂ ਦੇ ਮਰੀਜਾਂ ਨੂੰ ਲਾਭ ਪਹੁੰਚਾਏਗਾ, ਜਿਸ ਤੋਂ ਉਨ੍ਹਾਂ ਨੂੰ ਦਿੱਲੀ ਜਾਂ ਪੂਣੇ ਜਾਣ ਦੀ ਜਰੂਰਤ ਨਹੀਂ ਪਵੇਗੀ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤੋਂ ਪਾਕਿਸਤਾਨ ਬੌਖਲਾਇਆ: ਮੀਤ ਹੇਅਰ
ਚਾਰ ਏਕੜ ਭੂਮੀ ‘ਤੇ ਨਿਰਮਾਣਧੀਨ ਇਸ ਕੇਂਦਰ ਦਾ ਪਹਿਲਾ ਪੜਾਅ ਪ੍ਰਗਤੀ ‘ਤੇ ਹੈ, ਜਦੋਂ ਕਿ ਦੂਜੇ ਪੜਾਅ ਵਿਚ ਮੁੱਖ ਭਵਨ ਬਣੇਗਾ।ਐਨਸੀਡੀਸੀ ਵਿਚ ਵਿਗਿਆਨਕ ਸੰਕ੍ਰਾਮਕ ਰੋਗਾਂ ਦੀ ਪਹਿਚਾਨ, ਕੰਟਰੋਲ ਅਤੇ ਰੋਕਥਾਮ ‘ਤੇ ਖੋਜ ਕਰਣਗੇ। ਇਹ ਕੇਂਦਰ ਡਾਇਰਿਆ, ਟਾਈਫਾਇਡ, ਹੈਪੇਟਾਈਟਿਸ ਅਤੇ ਖਸਰਾ ਵਰਗੀ ਬੀਮਾਤਰੀਆਂ ਦੀ ਜਾਂਚ ਅਤੇ ਰੋਕਥਾਮ ਵਿਚ ਸਹਾਇਕ ਹੋਵੇਗਾ। ਅੰਬਾਲਾ ਕੈਂਟ ਨੂੰ ਇਸ ਦੇ ਲਈ ਉਪਯੁਕਤ ਸਥਾਨ ਮੰਨਦੇ ਹੋਏ ਵਿਜ ਨੇ ਕਿਹਾ ਕਿ ਇਹ ਹਵਾਈ-ਰੇਲਵੇ ਅਤੇ ਸੜਕ ਮਾਰਗ ਨਾਲ ਚੰਗੀ ਤਰ੍ਹਾ ਜੁੜਿਆ ਹੈ, ਅਤੇ ਇੱਥੇ ਦੇ ਮੈਡੀਕਲ ਸੰਸਥਾਨਾਂ ਤੋਂ ਨਿਯਮਤ ਨਮੂਨੇ ਮਿਲ ਸਕਣਗੇ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਕੇਂਦਰ ਨਵੀਂ ਬੀਮਾਰੀਆਂ ਦੀ ਪਹਿਚਾਣ ਅਤੇ ਕੰਟਰੋਲ ਵਿਚ ਮਹਤੱਵਪੂਰਣ ਭੁਮਿਕਾ ਨਿਭਾਏਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਅੰਬਾਲਾ ਦੇ ਨੰਗਲ ਵਿਚ ਬਣ ਰਿਹਾ ਐਨਸੀਡੀਸੀ,ਸੱਤ ਸੂਬਿਆਂ ਨੂੰ ਮਿਲੇਗਾ ਲਾਭ- ਅਨਿਲ ਵਿਜ"