Punjab News 22 ਜਨਵਰੀ: ਪੰਜਾਬ ਦੇ ਵਿੱਚ ਟ੍ਰੈਫਿਕ (Traffic) ‘ਤੇ ਲਗਾਮ ਲਗਾਉਣ ਦੇ ਲਈ ਟ੍ਰੈਫਿਕ ਵਿਭਾਗ ਵਲੋਂ ਕਈ ਉਪਰਾਲੁ ਕੀਤੇ ਜਾ ਰਹੇ ਹਨ। ਇਸ ਵਿਚਾਲੇ ਹੁਣ ਟ੍ਰੈਫਿਕ ਵਿਭਾਗ (Traffic Department ) 26 ਜਨਵਰੀ ਤੋਂ ਪੰਜਾਬ ਵਿੱਚ ਕੈਮਰਿਆਂ (Camera) ਰਾਹੀਂ ਚਲਾਨ (Challan) ਕੱਟਣ ਦੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਹਾਂਲਾਕਿ ਸ਼ੁਰੂਆਤ ਵਿੱਚ ਇਹ ਯੋਜਨਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਸ਼ੁਰੂ ਕੀਤੀ ਜਾਬੇਗੀ, ਪਰ ਆਉਣ ਵਾਲੇ ਸਮੇਂ ਵਿੱਚ ਇਸਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਟ੍ਰੈਫਿਕ ਵਿਭਾਗ ਦੇ ADGB ਐਸ.ਰਾਏ ਨੇ ਸਪੱਸ਼ਟ ਕੀਤਾ ਹੈ ਕਿ 26 ਜਨਵਰੀ ਤੋਂ ਸੂਬੇ ਦੇ ਚਾਰ ਸ਼ਹਿਰਾਂ ਵਿੱਚ ਈ-ਚਲਾਨ ਸਕੀਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ ਆਪ ਨੇ ਭਾਜਪਾ ਆਗੂ ਪਰਵੇਸ਼ ਵਰਮਾ ਦੀਆਂ ਪੰਜਾਬ ਵਿਰੋਧੀ ਟਿੱਪਣੀਆਂ ਦੀ ਕੀਤੀ ਨਿੰਦਾ, ਪੰਜਾਬੀਆਂ ਤੋਂ ਮੁਆਫ਼ੀ ਮੰਗਣ ਦੀ ਕੀਤੀ ਮੰਗ
ਇਸ ਯੋਜਨਾ ਦੇ ਤਹਿਤ, ਸਿਗਨਲ ਜੰਪਿੰਗ, ਸਟਾਪ ਲਾਈਨ ਦੀ ਉਲੰਘਣਾ ਅਤੇ ਹੈਲਮੇਟ ਤੋਂ ਬਿਨਾਂ ਗੱਡੀ ਚਲਾਉਣ ਵਿਰੁੱਧ ਕੈਮਰਿਆਂ ਦੀ ਮਦਦ ਨਾਲ ਈ-ਚਲਾਨ (E-Challan ) ਜਾਰੀ ਕੀਤੇ ਜਾਣਗੇ। ਈ-ਚਲਾਨ ਵਾਹਨ ਦੇ ਰਜਿਸਟਰਡ ਮਾਲਕ ਦੇ ਪਤੇ ‘ਤੇ ਪਹੁੰਚਾਇਆ ਜਾਵੇਗਾ, ਜਿਸਦਾ ਭੁਗਤਾਨ ਔਨਲਾਈਨ ਕਰਨਾ ਹੋਵੇਗਾ, ਪਰ ਜੇਕਰ ਕੋਈ ਵਿਅਕਤੀ ਚਲਾਨ ਦਾ ਭੁਗਤਾਨ ਨਹੀਂ ਕਰੇਗਾ ਤਾਂ ਉਸ ਵਿਅਕਤੀ ਦੀ ਆਰਸੀ ਲਾਕ ਕਰ ਦਿੱਤੀ ਜਾਵੇਗੀ। ਯੋਜਨਾ ਨੂੰ ਸਫਲ ਬਣਾਉਣ ਲਈ, ਚਾਰਾਂ ਸ਼ਹਿਰਾਂ ਦੇ ਮੁੱਖ ਕ੍ਰਾਸਿੰਗਾਂ ‘ਤੇ ਜ਼ੈੱਡ ਕੈਮਰਾ, ANPR, ਕੈਮਰੇ ਅਤੇ ਬੁਲੇਟ ਕੈਮਰੇ ਲਗਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਪੜਾਅ ਵਿੱਚ, ਰਾਜ ਦੇ ਬਾਕੀ ਜ਼ਿਿਲ੍ਹਆਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ ਆਪ ਨੇ ਭਾਜਪਾ ਆਗੂ ਪਰਵੇਸ਼ ਵਰਮਾ ਦੀਆਂ ਪੰਜਾਬ ਵਿਰੋਧੀ ਟਿੱਪਣੀਆਂ ਦੀ ਕੀਤੀ ਨਿੰਦਾ, ਪੰਜਾਬੀਆਂ ਤੋਂ ਮੁਆਫ਼ੀ ਮੰਗਣ ਦੀ ਕੀਤੀ ਮੰਗ
ਦੱਸ ਦਈਏ ਕਿ ਸ਼ਹਿਰ ਦੀ ਟ੍ਰੈਫਿਕ ਪੁਲਿਸ ਨੇ ਦਸੰਬਰ ਵਿੱਚ ਇੱਕ ਅਜ਼ਮਾਇਸ਼ੀ ਆਧਾਰ ‘ਤੇ ਕੈਮਰਿਆਂ ਦੀ ਮਦਦ ਨਾਲ ਲੋਕਾਂ ਨੂੰ ਈ-ਚਲਾਨ ਜਾਰੀ ਕਰਨਾ ਸ਼ੁਰੂ ਕੀਤਾ ਸੀ। ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ, ਟ੍ਰੈਫਿਕ ਪੁਲਿਸ ਨੇ ਹੁਣ ਤੱਕ 452 ਲੋਕਾਂ ਨੂੰ ਈ-ਚਲਾਨ ਜਾਰੀ ਕੀਤੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Punjab ‘ਚ ਆ ਗਏ ਨਵੇਂ Traffic Rules, Online ਚਲਾਨ ਦਾ ਭੁਗਤਾਨ ਨਾ ਕਰਨਾ ਪਵੇਗਾ ਭਾਰੀ"