4 ਤੋਂ 10 ਜਨਵਰੀ ਤੱਕ ਖੇਡ ਸਟੇਡੀਅਮ ਵਿੱਚ ਹੋਣਗੇ ਸਮਾਗਮ, ਤਿਆਰੀਆਂ ਜ਼ੋਰਾਂ ’ਤੇ
ਪੰਜਾਬ ਕ੍ਰਿਕਟ ਐਸੋਸੀਏਸ਼ਨ ਪ੍ਰਧਾਨ ਅਮਰਜੀਤ ਮਹਿਤਾ ਨੇ ਦਿੱਤੀ ਨਵੇਂ ਸਾਲ ਦੀ ਵਧਾਈ
ਬਠਿੰਡਾ, 25 ਦਸੰਬਰ : ਬਠਿੰਡਾ ਪੱਟੀ ’ਚ ਨਵੇਂ ਸਾਲ ਦੀ ਸ਼ੁਰੂਆਤ ਧਾਰਮਿਕ ਸਮਾਗਮਾਂ ਨਾਲ ਹੋਣ ਜਾ ਰਹੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਮਾਜ ਸੇਵੀ ਅਮਰਜੀਤ ਮਹਿਤਾ ਦੇ ਪਰਿਵਾਰ ਵੱਲੋਂ ਆਯੋਜਿਤ ਕਰਵਾਏ ਜਾ ਰਹੇ ਇਸ ਵੱਡੇ ਧਾਰਮਿਕ ਸਮਾਗਮ ਦੀ ਸ਼ੁਰੂਆਤ 3 ਜਨਵਰੀ ਨੂੰ ਪੰਡਿਤ ਪ੍ਰਦੀਪ ਮਿਸ਼ਰਾ ਜੀ ਦੀ ਬਠਿੰਡਾ ਆਮਦ ਮੌਕੇ ਵੱਡੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਜਿਸ ਵਿੱਚ ਮਹਿਲਾਵਾਂ ਵੱਲੋਂ ਕਲਸ਼ ਯਾਤਰਾ ਵੀ ਕੱਢੀ ਜਾਵੇਗੀ, ਹਾਥੀ ਘੋੜੇ ਅਤੇ ਵੱਖ ਵੱਖ ਤਰ੍ਹਾਂ ਦੇ ਦਿਲ ਖਿੱਚ ਪ੍ਰੋਗਰਾਮ ਸ਼ਾਮਿਲ ਹੋਣਗੇ ਜਿਸ ਕਰਕੇ ਇਹ ਸ਼ੋਭਾ ਯਾਤਰਾ ਇਤਿਹਾਸਿਕ ਹੋਵੇਗੀ।
ਅਕਾਲੀ ਦਲ ਵਲੋਂ ਸਿੱਖ ਆਬਾਦੀ ਵਾਲੇ ਸਾਰੇ ਰਾਜਾਂ ਵਿਚ ਪਾਰਟੀ ਇਕਾਈਆਂ ਸਥਾਪਤ ਕਰਨ ਦਾ ਐਲਾਨ
ਇਸੇ ਤਰ੍ਹਾਂ ਖੇਡ ਸਟੇਡੀਅਮ ਵਿੱਚ 4 ਜਨਵਰੀ ਤੋਂ 10 ਜਨਵਰੀ ਤੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਹੋਵੇਗਾ। ਜਿਸ ਵਿੱਚ ਦੇਸ਼ ਦੇ ਮਾਹਰ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ ਜੀ ਆਪਣੀ ਕਥਾ ਨਾਲ ਸ਼ਰਧਾਲੂਆਂ ਨੂੰ ਸੰਬੋਧਨ ਕਰਨਗੇ। ਨਵੇਂ ਸਾਲ ਦੀ ਵਧਾਈ ਦਿੰਦਿਆਂ ਅਮਰਜੀਤ ਮਹਿਤਾ ਨੇ ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਸਮਾਗਮ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਦਸਿਆ ਕਿ ਬੇਸ਼ੱਕ ਇਹ ਸਮਾਗਮ ਮੁਫ਼ਤ ਹੋਵੇਗਾ ਪ੍ਰੰਤੂ ਸਰਧਾਲੂਆਂ ਦੀ ਸਹੂਲਤ ਲਈ ਪਰ ਪਾਸ ਦੇ ਪ੍ਰਬੰਧ ਕੀਤੇ ਗਏ ਹਨ।
CM ਭਗਵੰਤ ਮਾਨ ਦਾ ਵੱਡਾ ਫੈਸਲਾ, ਸ਼ਰਾਬ ਦੇ ਠੇਕੇ ਕੀਤੇ ਬੰਦ
ਉਨ੍ਹਾਂ ਦਸਿਆ ਕਿ ਇਹ ਪਾਸ ਗੋਲਡ ਸਟਾਰ ਹੋਟਲ ਬੀਬੀ ਵਾਲਾ ਰੋਡ, ਡੀਸੀ ਦਫਤਰ ਬਠਿੰਡਾ, ਜੈਨ ਜੁਵੈਲਰਜ ਧੋਬੀ ਬਾਜ਼ਾਰ ਬਠਿੰਡਾ, ਸੋਨੂ ਫੋਟੋਗਰਾਫਰ ਗਲੀ ਨੰਬਰ 6 ਨਵੀਂ ਬਸਤੀ, ਕੁਬੇਰ ਇੰਟਰਪ੍ਰਾਈਜ ਮਿਸਟਰ ਬੋਬੀ, ਵਿਜੇ ਜਿੰਦਲ ਠੇਕੇਦਾਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।ਇਸਤੋਂ ਇਲਾਵਾ ਸਮਾਗਮ ਦੌਰਾਨ ਖੇਡ ਸਟੇਡੀਅਮ ਦੇ ਗੇਟ ਨੰਬਰ 4 ਤੋਂ ਵੀ ਇਹਨਾਂ ਸਮਾਗਮਾਂ ਦੇ ਪਾਸ ਮਿਲ ਸਕਦੇ ਹਨ। ਉਹਨਾਂ ਦੱਸਿਆ ਕਿ ਧਾਰਮਿਕ ਸਮਾਗਮ ਦੀ ਸ਼ੁਰੂਆਤ ਮੌਕੇ ਖੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਹੈ ਅਤੇ ਖੂਨ ਦਾਨ ਕਰਨ ਵਾਲੇ ਖੂਨਦਾਨੀਆਂ ਸਮੇਤ ਇਸ ਪ੍ਰੋਗਰਾਮ ਦੀ ਕਵਰੇਜ ਲਈ ਮੀਡੀਆ ਮੈਂਬਰ ਸਾਹਿਬਾਨ ਲਈ ਵਿਸ਼ੇਸ਼ ਗੈਲਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਐਸ.ਐਸ.ਡੀ. ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ: ਨੀਰੂ ਗਰਗ ਸਰਵੋਤਮ ਪ੍ਰਿੰਸੀਪਲ ਅਵਾਰਡ ਨਾਲ ਸਨਮਾਨਿਤ
ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਹਨਾਂ ਸਮਾਗਮਾਂ ਵਿੱਚ ਕਿਸੇ ਵੀ ਤਰਹਾਂ ਦੀ ਸ਼ਰਧਾਲੂਆਂ ਨੂੰ ਦਿੱਕਤ ਨਾ ਆਉਣ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ 12 ਨੰਬਰ ਵੀ ਜਾਰੀ ਕੀਤੇ ਜਾਣਗੇ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹਨਾਂ ਨੰਬਰਾਂ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਸੁਰੱਖਿਆ ਅਤੇ ਟਰੈਫਿਕ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਮਹਿਤਾ ਨੇ ਮਾਲਵੇ ਦੇ ਸਮੂਹ ਇਲਾਕਾ ਨਿਵਾਸੀਆਂ ਦੇ ਨਾਲ-ਨਾਲ ਸਮੂਹ ਸਕੂਲ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਕੂਲ ਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਇਸ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਨ।
Share the post "ਬਠਿੰਡਾ ’ਚ ਧਾਰਮਿਕ ਸਮਾਗਮ ਨਾਲ ਹੋਵੇਗੀ ਨਵੇਂ ਸਾਲ ਦੀ ਸ਼ੁਰੂਆਤ, ਤਿੰਨ ਜਨਵਰੀ ਕੱਢੀ ਜਾਵੇਗੀ ਸ਼ੋਭਾ ਯਾਤਰਾ"