
ਬਠਿੰਡਾ, 26 ਜਨਵਰੀ: ਵਧਦੀ ਮਹਿੰਗਾਈ ਦੌਰਾਨ ਆਮ ਲੋਕਾਂ ਲਈ ਥੋੜੀ ਰਾਹਤ ਦੀ ਖ਼ਬਰ ਆਈ ਹੈ। ਦੁੱਧ ਸਪਲਾਈਰ ਅਮੂਲ ਗਰੁੱਪ ਵੱਲੋਂ ਬੀਤੇ ਦਿਨ ਦੁੱਧ ਦੀਆਂ ਕੀਮਤਾਂ ਵਿਚ ਕੀਤੀ ਕਟੌਤੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਫੁੱਲ ਕਰੀਮ ਅਤੇ ਸਟੈਂਡਰਡ ਦੁੱਧ ਦੀ ਕੀਮਤ ਵਿਚ ਇੱਕ ਰੁਪਏ ਪ੍ਰਤੀ ਲੀਟਰ ਕੀਮਤ ਘੱਟ ਕੀਤੀ ਗਈ ਹੈ। ਘਟੀਆਂ ਹੋਈਆਂ ਨਵੀਆਂ ਦਰਾਂ ਅੱਜ ਐਤਵਾਰ ਤੋਂ ਲਾਗੂ ਹੋ ਗਈਆਂ ਹਨ। ਨਵੀਆਂ ਕੀਮਤਾਂ ਅਨੁਸਾਰ ਵੇਰਕਾ ਫੁੱਲ ਕਰੀਮ ਦੁੱਧ ਹੁਣ 61 ਰੁਪਏ ਪ੍ਰਤੀ ਲੀਟਰ ਜਦਕਿ ਵੇਰਕਾ ਸਟੈਂਡਰਡ ਮਿਲਕ 67 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੋਵੇਗਾ।
ਇਹ ਵੀ ਪੜ੍ਹੋ ਸੜਕਾਂ ‘ਤੇ ਆਇਆ ਟਰੈਕਟਰਾਂ ਦਾ ਹੜ੍ਹ; ਭਾਜਪਾ ਸਰਕਾਰ ਵਿਰੁਧ ਰੋਸ਼ ਪ੍ਰਗਟ ਕਰਨ ਲਈ ਨਿਕਲੇ ਕਿਸਾਨ
ਜਦੋਂ ਕਿ ਪਹਿਲਾਂ ਵੇਰਕਾ ਫੁੱਲ ਕਰੀਮ 62 ਰੁਪਏ ਅਤੇ ਸਟੈਂਡਰਡ ਦੁੱਧ 68 ਰੁਪਏ ਪ੍ਰਤੀ ਲੀਟਰ ਵਿੱਚ ਉਪਲਬਧ ਸੀ। ਦਸਣਾ ਬਣਦਾ ਹੈ ਕਿ ਪੰਜਾਬ ਦੇ ਵਿਚ ਵੇਰਕਾ ਅਤੇ ਅਮੂਲ ਵਿਚਕਾਰ ਕਾਂਟੇ ਦੀ ਟੱਕਰ ਹੈ ਅਤੇ ਦੋਨੋਂ ਹੀ ਦੁੱਧ ਅਤੇ ਦੁੱਧ ਤੋਂ ਬਣੀਆਂ ਉਤਪਾਦਾਂ ਦੇ ਵੱਡੇ ਸਪਲਾਈਰ ਹਨ। ਪਿਛਲੇ ਸ਼ਨੀਵਾਰ ਨੂੰ ਅਮੂਲ ਨੇ ਆਪਣੇ ਦੁੱਧ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਚਾਹ ਸਪੈਸ਼ਲ ਮਿਲਕ ਦੀਆਂ ਕੀਮਤਾਂ ਘਟਾ 1 ਰੁਪਏ ਪ੍ਰਤੀ ਲੀਟਰ ਘਟਨਾ ਦਿੱਤੀਆਂ ਸਨ। ਜਿਸਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਵੇਰਕਾ ਨੇ ਇਹ ਫੈਸਲਾ ਲਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਆਮ ਲੋਕਾਂ ਲਈ ਰਾਹਤ ਦੀ ਖ਼ਬਰ; ਅਮੂਲ ਤੋਂ ਬਾਅਦ ‘ਵੇਰਕਾ’ ਨੇ ਵੀ ਦੁੱਧ ਦੀਆਂ ਕੀਮਤਾਂ ਵਿਚ ਕੀਤੀ ਕਟੌਤੀ"




