“donkey route” : ਰਾਹੀਂ USA ਭੇਜਣ ਵਾਲਾ ਪੰਜਾਬੀ ਏਜੰਟ ਦਿੱਲੀ ਤੋਂ NIA ਨੇ ਚੁੱਕਿਆ

0
255
6 ਫ਼ਰਵਰੀ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਇੰਡੀਆ ਲਿਆਂਦੇ ਭਾਰਤੀਆਂ ਦੀ ਫ਼ਾਈਲ ਫੋਟੋ
+1

👉ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬੀ ਨੌਜਵਾਨ ਨੇ ਕੀਤੀ ਸੀ ਸਿਕਾਇਤ
Delhi News: “donkey route” :ਪਿਛਲੇ ਦਿਨੀਂ ਅਮਰੀਕਾ ਤੋਂ ਵਾਪਸ ਭਾਰਤ ਡਿਪੋਰਟ ਕਰਕੇ ਭੇਜੇ ਭਾਰਤੀ ਤੇ ਖ਼ਾਸਕਰ ਪੰਜਾਬੀ ਨੌਜਵਾਨਾਂ ਦੇ ਮਾਮਲੇ ਵਿਚ ਮੁੜ ਚਰਚਾ ’ਚ ਆਏ ਡੌਂਕੀ ਰੂਟ ਲਗਵਾਉਣ ਵਾਲੇ ਏਜੰਟਾਂ ਵਿਰੁਧ ਵਿੱਢੀ ਕਾਰਵਾਈ ਦੌਰਾ ਕੌਮੀ ਜਾਂਚ ਏਜੰਸੀ ਵੱਲੋਂ ਦਿੱਲੀ ਤੋਂ ਇੱਕ ਏਜੰਟ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ।ਮੀਡੀਆ ਰੀਪੋਰਟਾਂ ਮੁਤਾਬਕ ਮੂਲ ਰੂਪ ਵਿਚ ਪੰਜਾਬ ਦੇ ਤਰਨਤਾਰਨ ਨਾਲ ਸਬੰਧਤ ਗਗਨਦੀਪ ਸਿੰਘ ਗੋਲਡੀ ਨਾਂ ਦੇ ਇਸ ਏਜੰਟ ਨੂੰ ਐਨਆਈਏ ਦੀ ਟੀਮ ਵੱਲੋਂ ਦਿੱਲੀ ਦੇ ਤਿਲਕ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਯੂਟਿਊਬਰ ਦੇ ਘਰ ‘ਤੇ ਹਮਲਾ: ਪੰਜਾਬ ਪੁਲਿਸ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ 7ਵੇਂ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ 

ਗੋਲਡੀ ਉਪਰ ਦੋਸ਼ ਲੱਗੇ ਹਨ ਕਿ ਇਸਨੇ ਇੱਕ ਪੰਜਾਬ ਨੌਜਵਾਨ ਨੂੰ 45 ਲੱਖ ਰੁਪਏ ਲੈ ਕੇ ਡੌਂਕੀ ਰੂਟ ਰਾਹੀਂ ਦਸੰਬਰ 2024 ਵਿਚ ਅਮਰੀਕਾ ਭੇਜਿਆ ਸੀ, ਜਿੱਥੋਂ ਇਸ ਨੌਜਵਾਨ ਨੂੰ ਫ਼ਰਵਰੀ 2025 ਮਹੀਨੇ ਵਿਚ ਵਾਪਸ ਡਿਪੋਰਟ ਕਰਕੇ ਇੰਡੀਆ ਭੇਜ ਦਿੱਤਾ ਗਿਆ। ਇਸ ਨੌਜਵਾਨ ਨੇ ਦਾਅਵਾ ਕੀਤਾ ਸੀ ਕਿ ਡੌਂਕੀ ਰੂਟ ਦੌਰਾਨ ਡੋਂਕਰਾਂ ਨੇ ਉਸਦੀ ਕੁੱਟ ਮਾਰ ਕਰਨ ਤੋਂ ਇਲਾਵਾ ਪੈਸੇ ਤੇ ਹੋਰ ਕੀਮਤੀ ਸਮਾਨ ਖੋਹ ਲਿਆ ਸੀ। ਚਰਚਾ ਮੁਤਾਬਕ ਗੋਲਡੀ ਖਿਲਾਫ਼ ਬੇਸ਼ੱਕ ਸਿਕਾਇਤ ਇੱਕ ਹੋਈ ਹੈ ਪ੍ਰੰਤੂ ਇਸਦੇ ਵੱਲੋਂ ਪਿੱਛੇ ਲੰਮੇ ਸਮੇਂ ਤੋਂ ਡੌਂਕੀ ਰੂਟ ਦਾ ਸਹਾਰਾ ਲੈ ਕੇ ਦਰਜ਼ਨਾਂ ਨੌਜਵਾਨਾਂ ਨੂੰ ਡੋਂਕਰਾਂ ਦੇ ਹਵਾਲੇ ਕੀਤਾ ਸੀ। ਕੌਮੀ ਜਾਂਚ ਏਜੰਸੀ ਵੱਲੋਂ ਹੁਣ ਇਸ ਏਜੰਟ ਤੋਂ ਪੁਛਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here