+1
International News: ਭਾਰਤ ਦੀ ਕੌਮੀ ਜਾਂਚ ਏਜੰਸੀ (NIA) ਦਾ Most Wanted ਅੱਤਵਾਦੀ ਅਬੂ ਕਾਤਿਲ ਨੂੰ ਬੀਤੀ ਸ਼ਾਮ ਪਾਕਿਸਤਾਨ ਦੇ ਜੇਹਲਮ ਇਲਾਕੇ ਵਿੱਚ ਅਗਿਆਤ ਬੰਦੂਕਧਾਰੀਆਂ ਵੱਲੋਂ ਕਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਲਸ਼ਕਰੇ-ਏ-ਤੋਬਾ ਨਾਂ ਦੀ ਅੱਤਵਾਦੀ ਜਥੇਬੰਦੀ ਦਾ ਆਗੂ ਅੱਬੂ ਕਾਤਿਲ ਪਾਕਿਸਤਾਨ ਦੇ ਇੱਕ ਹੋਰ ਚੋਟੀ ਦੇ ਅੱਤਵਾਦੀ ਹਾਫ਼ਿਜ਼ ਸਈਦ ਦਾ ਅਤਿ ਨਜ਼ਦੀਕੀ ਮੰਨਿਆ ਜਾਂਦਾ ਸੀ। ਮੀਡੀਆ ਵਿੱਚ ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਬੀਤੇ ਕੱਲ ਜੇਹਲਮ ਇਲਾਕੇ ਵਿੱਚ ਅੱਬੂ ਦਾ ਕਤਲ ਕੀਤਾ ਗਿਆ।
ਅੱਬੂ ਜੰਮੂ ਕਸ਼ਮੀਰ ਵਿਚ ਹੋਏ ਕਈ ਕਤਲਾਂ ਦੀਆਂ ਵਾਰਦਾਤਾਂ ਦਾ ਮੁੱਖ ਸਾਜ਼ਸ਼ ਘਾੜਾ ਮੰਨਿਆ ਜਾਂਦਾ ਹੈ। ਜਿਸਦੇ ਵਿੱਚ ਆਰਮੀ ਦੀ ਕਾਨਵਈ ‘ਤੇ ਹਮਲਾ ਕਰਨਾ ਵੀ ਸ਼ਾਮਿਲ ਸੀ, ਜਿਹਦੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸੀ। ਉਹਦੇ ਬਾਅਦ ਜਿਹੜਾ ਡਾਂਗਰੀ ਪਿੰਡ ਵਿੱਚ ਸੱਤ ਬੇਗੁਨਾਹ ਲੋਕਾਂ ਨੂੰ ਇੱਕ ਕਤਾਰ ਵਿੱਚ ਖੜਾ ਕਰਕੇ ਕਤਲ ਗਿਆ। ਇਸੇ ਤਰ੍ਹਾਂ ਜੰਮੂ ਦੇ ਰਿਆਸੀ ਖੇਤਰ ਵਿਚ ਹਿੰਦੂ ਧਾਰਮਿਕ ਯਾਤਰੂਆਂ ਦੀ ਬੱਸ ਉਪਰ ਹੋਏ ਆਤੰਕਵਾਦੀ ਹਮਲੇ ਲਈ ਵੀ ਅੱਬੂ ਕਾਤਿਲ ਜਿੰਮੇਵਾਰ ਮੰਨਿਆ ਜਾਂਦਾ ਹੈ।
+1