ਐਨਡੀਪੀਐਸ ਐਕਟ ਤਹਿਤ ਹੋਈ ਕਾਰਵਾਈ, ਕੁੱਲ 128 ਕੇਸ ਹਨ ਦਰਜ਼
Bathinda News: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਇੱਕ ਮੁਲਜਮ ਅਤੇ ਪੰਜਾਬ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਤੋਂ ਆਸਾਮ ਦੀ ਸਿਲਚਰ ਜੇਲ੍ਹ ’ਚ ਤਬਦੀਲ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਐਨਸੀਬੀ ਵੱਲੋਂ PIT-NDPS Act ਤਹਿਤ ਕੀਤੀ ਗਈ ਹੈ। ਇਹ ਕਾਨੂੰਨ ਐਨਐਸਏ ਦੀ ਤਰ੍ਹਾਂ ਸਖ਼ਤ ਹੈ ਤੇ ਹੁਣ ਇੱਕ ਸਾਲ ਤੱਕ ਇਸਦੀ ਨਾਂ ਹੀ ਜਮਾਨਤ ਹੋ ਸਕਦੀ ਹੈ ਤੇ ਨਾਂ ਹੀ ਇਸ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਸੂਚਨਾ ਮੁਤਾਬਕ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਤੋਂ ਪਹਿਲਾਂ ਭਾਰੀ ਸੁਰੱਖਿਆ ਹੇਠ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਹਵਾਈ ਜਹਾਜ਼ ਰਾਹੀਂ ਆਸਾਮ ਭੇਜਿਆ ਗਿਆ।
ਇਹ ਵੀ ਪੜ੍ਹੋ ਘਰ ’ਚ ਬਲਾਸਟ ਹੋਣ ਕਾਰਨ ਦੋ ਬੱਚਿਆਂ ਸਹਿਤ ਪ੍ਰਵਾਰ ਦੇ ਚਾਰ ਜੀਆਂ ਦੀ ਹੋਈ ਮੌ+ਤ
ਪੁਲਿਸ ਸੂਤਰਾਂ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਜੱਗੂ ਦੇ ਵਿਰੁਧ 128 ਕੇਸ ਦਰਜ਼ ਹਨ। ਮੌਜੂਦਾ ਸਮੇਂ ਉਹ ਬਠਿੰਡਾ ਦੀ ਮੈਕਸੀਮੱਮ ਹਾਈ ਸਕਿਊਰਟੀ ਜੇਲ੍ਹ ਵਿਚ ਬੰਦ ਸੀ। ਜੱਗੁੂ ਉਪਰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸਮੂਲੀਅਤ ਦੇ ਵੀ ਦੋਸ਼ ਹਨ। ਉਧਰ , ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਫੈਸਲੇ ਉਪਰ ਟਿੱਪਣੀ ਕਰਦਿਆਂ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਗੈਗਸਟਰ ਦੇ ਕਾਰਨਾਮਿਆਂ ਬਾਰੇ ਰੌਲਾ ਪਾਉਂਦੇ ਆ ਰਹੇ ਹਨ ਪ੍ਰੰਤੂ ਕੋਈ ਐਕਸ਼ਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਰੀਬ ਇੱਕ ਦਰਜ਼ਨ ਗੈਂਗਸਟਰਾਂ ਨੂੰ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਤਾਂ ਇਸਦੇ ਨਾਲ ਅਪਰਾਧ ਤੇ ਨਸ਼ਾ ਤਸਕਰੀ ਕੁੱਝ ਘਟ ਸਕਦੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।