ਨਵੀਂ ਦਿੱਲੀ, 26 ਜੂਨ: ਕਥਿਤ ਸਰਾਬ ਘੁਟਾਲੇ ’ਚ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਹੁਣ ਕਂੇਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਬੀਆਈ ਦੀ ਟੀਮ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਤਿਹਾੜ ਜੇਲ੍ਹ ਤੋਂ ਲੈ ਕੇ ਨਿਕਲ ਪਈ ਹੈ। ਬੀਤੇ ਕੱਲ ਲਗਾਤਾਰ ਕਈ ਘੰਟੇ ਸੀਬੀਆਈ ਦੀ ਟੀਮ ਵੱਲੋਂ ਤਿਹਾੜ ਜੇਲ੍ਹ ਦੇ ਵਿਚ ਹੀ ਸ਼੍ਰੀ ਕੇਜ਼ਰੀਵਾਲ ਕੋਲੋਂ ਸਰਾਬ ਘੁਟਾਲੇ ਵਿਚ ਪੁਛਗਿਛ ਕੀਤੀ ਗਈ ਸੀ। ਜਿਸਤੋਂ ਬਾਅਦ ਆਪ ਆਗੂਆਂ ਨੇ ਹੀ ਅਰਵਿੰਦ ਕੇਜ਼ਰੀਵਾਲ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਚਰਚਾ ਚੱਲ ਰਹੀ ਸੀ।
ਵੱਡੀ ਖ਼ਬਰ: ਬਗਾਵਤ ਦੌਰਾਨ ਸੁਖਬੀਰ ਬਾਦਲ ਨੇ ਅੱਜ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ
ਸੂਪਰੀਮ ਕੋਰਟ ਵਿੱਚ ਅੱਜ ਸ੍ਰੀ ਕੇਜਰੀਵਾਲ ਦੀ ਜਮਾਨਤ ਅਰਜ਼ੀ ਉਪਰ ਸੁਣਵਾਈ ਹੋਣੀ ਹੈ। ਜਿਸਦੇ ਚਲਦੇ ਐਨ ਇਸਤੋਂ ਪਹਿਲਾਂ ਸੀਬੀਆਈ ਦੀ ਇਸ ਕਾਰਵਾਈ ਉਪਰ ਸਵਾਲ ਉਠ ਰਹੇ ਹਨ। ਰਾਜ ਸਭਾ ਮੈਂਬਰ ਸੰਜੇ ਸਿੰਘ ਤੋਂ ਇਲਾਵਾ ਪੰਜਾਬ ਦੇ ਸਿੱਖਿਆ ਮੰਤਰੀ ਦੁਆਰਾ ਪਾਈ ਗਈ ਇੱਕ ਵੀਡੀਓ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ‘‘ ਅਜਿਹੇ ਸਮੇਂ ਜਦ ਸ਼੍ਰੀ ਕੇਜ਼ਰੀਵਾਲ ਨੂੰ ਸੁਪਰੀਮ ਕੋਰਟ ਵਿਚ ਈਡੀ ਵੱਲੋਂ ਦਰਜ਼ ਕੀਤੇ ਮਨੀ ਲਾਂਡਰਿੰਗ ਮਾਮਲੇ ਵਿਚ ਜਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ ਤਾਂ ਕੇਂਦਰ ਦੇਇਸ਼ਾਰੇ ’ਤੇ ਸੀਬੀਆਈ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ’’ ਦਸਣਾ ਬਣਦਾ ਹੈ ਕਿ ਈਡੀ ਮਾਮਲੇ ਵਿਚ ਦਿੱਲੀ ਦੀ ਹੇਠਲੀ ਅਦਾਲਤ ਰਾਊਜ ਰੈਵਨਿਊ ਦੇ ਵੱਲੋਂ 20 ਜੂਨ ਨੂੰ ਜਮਾਨਤ ਦੇ ਦਿੱਤੀ ਸੀ ਪ੍ਰੰਤੂ 21 ਜੂਨ ਨੂੰ ਈਡੀ ਦੀ ਪਿਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਲੀ ਹਾਈਕੋਰ ਨੇ ਇਸ ਉਪਰ ਰੋਕ ਲਗਾ ਦਿੱਤੀ ਸੀ।
ਬਠਿੰਡਾ ਨਹਿਰ ’ਚ ਡੁੱਬਣ ਕਰਨ ਦੋ ਨੌਜ਼ਵਾਨਾਂ ਦੀ ਹੋਈ ਮੌਤ
ਇਸਤੋਂ ਬਾਅਦ ਬੀਤੇ ਕੱਲ 25 ਜੂਨ ਨੂੰ ਹਾਈਕੋਰਟ ਨੇ ਜਮਾਨਤ ’ਤੇ ਰੋਕ ਜਾਰੀ ਰੱਖੀ ਸੀ।ਜਿਸਤੋਂ ਬਾਅਦ ਅੱਜ ਕੇਜਰੀਵਾਲ ਦੀ ਟੀਮ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਣਾ ਸੀ। ਪ੍ਰੰਤੂ ਇਸਤੋਂ ਪਹਿਲਾਂ ਹੀ ਸੀਬੀਆਈ ਨੇ ਇਹ ਵੱਡੀ ਕਾਰਵਾਈ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਕਥਿਤ ਸਰਾਬ ਘੁਟਾਲੇ ਦੇ ਮਾਮਲੇ ਵਿਚ ਈਡੀ ਵੱਲੋਂ 21 ਮਾਰਚ ਦੀ ਸ਼ਾਮ ਨੂੰ ਅਰਵਿੰਦ ਕੇਜ਼ਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਪੁਛਗਿਛ ਤੋਂ ਬਾਅਦ ਅਦਾਲਤ ਨੇ 1 ਅਪ੍ਰੈਲ ਨੂੰ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ 10 ਮਈ ਨੂੰ ਸੁਪਰੀਮ ਕੋਰਟ ਵੱਲੋਂ ਚੋਣ ਪ੍ਰਚਾਰ ਦੇ ਲਈ ਅੰਤਰਿਮ ਜਮਾਨਤ ਦੇ ਦਿੱਤੀ ਸੀ ਤੇ ਮੁੜ ਉਹ 2 ਜੂਨ ਨੂੰ ਜੇਲ੍ਹ ਚਲੇ ਗਏ ਸਨ।