ਪੁਲਸ ਨੇ ਕੀਤਾ ਲਾਠੀਚਾਰਜ,ਕਈ ਮਹਿਲਾ ਅਧਿਆਪਕਾਂ ਸਮੇਤ ਜ਼ਖਮੀ
ਬਰਨਾਲਾ, 9 ਨਵੰਬਰ: ਪਿਛਲੇ 10 ਸਾਲਾਂ ਤੋਂ ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਅੱਜ ਬਰਨਾਲਾ ਦੇ ਕਚਿਹਰੀ ਚੌਕ ਵਿਚ ਸਰਕਾਰ ਦਾ ਪੁਤਲਾ ਫ਼ੂਕ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਇਸ ਦੌਰਾਨ ਅਧਿਆਪਕਾਂ ਵੱਲੋਂ ਕੀਤੇ ਰੋਸ਼ ਪ੍ਰਦਰਸ਼ਨ ਨੂੰ ਰੋਕਣ ਲਈ ਹਲਕਾ ਬਲ ਪ੍ਰਯੋਗ ਵੀ ਕੀਤਾ ਗਿਆ। ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਆਊਟਸੋਰਸ ਕੰਪਨੀਆਂ ਨੂੰ ਬਾਹਰ ਕਰਕੇ ਸਿੱਖਿਆ ਵਿਭਾਗ ਵਿੱਚ ਸੁਰੱਖਿਤ ਕਰਨ ਅਤੇ ਹਰਿਆਣਾ ਸੂਬੇ ਦੀ ਤਰਜ ਤੇ ਤਨਖਾਹ 33,550 ਰੁਪਏ ਮਹੀਨਾ ਕਰਨ ਦੀ ਮੰਗ ਕੀਤੀ।
ਕਿਸਾਨਾਂ ਨੇ ਸਾਬਕਾ ਖ਼ਜਾਨਾ ਮੰਤਰੀ ਦੇ ਦਫ਼ਤਰ ਅੱਗੇ ਖੜਕਾਏ ਖ਼ਾਲੀ ਪੀਪੇ, 11 ਨੂੰ ਡੀਸੀ ਦਫ਼ਤਰ ਬਰਨਾਲਾ ਦੇ ਘਿਰਾਓ ਦਾ ਐਲਾਨ
ਇਸ ਮੌਕੇ ਬਰਨਾਲਾ ਜਿਲੇ ਦੇ ਪ੍ਰਧਾਨ ਰਣਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਇੱਕ ਪਾਸੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਬੋਰਡ ਲਗਾ ਰਹੀ ਹੈ ਪਰ ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਨੂੰ ਵੱਧ ਤਰਜੀਹ ਦੇ ਰਹੀ ਹੈ ਪੱਕੇ ਰੋਜ਼ਗਾਰ ਦੀਮੰਗ ਕਰਨ ਤੇ ਲਾਠੀਚਾਰਜ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਹੁਣ ਮੌਜੂਦਾ ਕੰਪਨੀਆਂ ਦੀ ਗਿਣਤੀ 27 ਹੈ। ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਹੀਂ ਕਰਦੀ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਖਿਲਾਫ ਪੱਕਾ ਮੋਰਚਾ ਵਿੱਢਣਗੇ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਵਾਧਿਆਂ ਦੀ ਪੋਲ ਖੋਲਣਗੇ। ਇਸ ਮੌਕੇ ਸਮੂਹ ਪੰਜਾਬ ਵਿੱਚੋਂ ਭਾਰੀ ਗਿਣਤੀ ਵਿੱਚ ਮਹਿਲਾ ਅਧਿਆਪਕਾਂਵਾਂ ਅਤੇ ਪਰਿਵਾਰਾਂ ਸਮੇਤ ਅਧਿਆਪਕ ਸ਼ਾਮਲ ਹੋਏ।
Share the post "NSQF Vocational teacher ਨੇ ਬਰਨਾਲਾ ਦੇ ਕਚਹਿਰੀ ਚੌਕ ’ਚ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ"