ਬਠਿੰਡਾ, 23 ਜਨਵਰੀ: ਸਥਾਨਕ ਐਸ.ਐਸ.ਡੀ.ਵੂਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਕਾਲਜ਼ ਦੀ ਪ੍ਰਿੰਸੀਪਲ ਡਾ ਨੀਰੂ ਗਰਗ ਦੀ ਅਗਵਾਈ ਹੇਠ ਐਨ.ਐਸ.ਐਸ. ਅਤੇ ਆਰ.ਆਰ.ਸੀ. ਵੱਲੋਂ 22 ਤੋਂ 28 ਜਨਵਰੀ ਤੱਕ ਇੱਕ ਸੱਤ ਰੋਜ਼ਾ ਕੈਂਪ ਲਗਾਇਆ ਜਾ ਰਿਹਾ ਹੈ । ਇਸ ਕੈਂਪ ਦੇ ਆਯੋਜਨ ਦਾ ਮੁੱਖ ਮਕਸਦ ਸਵੈ-ਇੱਛੁਕ ਸਮਾਜ ਸੇਵਾ ਰਾਹੀਂ ਵਿਦਿਆਰਥੀ ਨੌਜਵਾਨਾਂ ਦੀ ਸ਼ਖ਼ਸੀਅਤ ਅਤੇ ਚਰਿੱਤਰ ਦਾ ਵਿਕਾਸ ਕਰਨਾ ਹੈ। ਕੈਂਪ ਦਾ ਉਦਘਾਟਨ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਦੁਆਰਾ ਕੀਤਾ ਗਿਆ। ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਐਨਐਸਐਸ ਵਾਲੰਟੀਅਰ ਸਿਮਰਨਜੀਤ ਅਤੇ ਗੀਤਾਂਜਲੀ ਨੇ ਗਣੇਸ਼ ਵੰਦਨਾ ਕੀਤੀ।
ਮਾਮਲਾ ਮੇਅਰ ਦੀ ਚੋਣ ਦਾ: ਹਾਈਕੋਰਟ ਨੇ ਹੋਰ ਸਮਾਂ ਦੇਣ ਤੋਂ ਕੀਤਾ ਸਪੱਸ਼ਟ ਇੰਨਕਾਰ
ਇਸ ਤੋਂ ਬਾਅਦ ਪ੍ਰਿੰਸੀਪਲ ਡਾ: ਨੀਰੂ ਗਰਗ ਨੇ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡਾ: ਮੋਨਿਕਾ ਬਾਂਸਲ (ਐਨ.ਐਸ.ਐਸ. ਪ੍ਰੋਗਰਾਮ ਅਫਸਰ) ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਇਸ ਸੱਤ ਦਿਨਾਂ ਕੈਂਪ ਦੀ ਕਾਰਜ ਯੋਜਨਾ ਬਾਰੇ ਜਾਣਕਾਰੀ ਦਿੱਤੀ। ਡਾ: ਊਸ਼ਾ ਸ਼ਰਮਾ (ਸਾਬਕਾ ਐਨ.ਐਸ.ਐਸ ਪ੍ਰੋਗਰਾਮ ਅਫਸਰ ਨੇ ਆਪਣੇ ਭਾਸ਼ਣ ਵਿੱਚ ਸਮਾਜ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭੂਮਿਕਾ ਦਾ ਵਰਣਨ ਕੀਤਾ। ਇਸ ਦੌਰਾਨ ਅਯੁੱਧਿਆ ਸਮਾਰੋਹ ਦੇ ਲਾਈਵ ਟੈਲੀਕਾਸਟ ਲਈ ਵੀ ਵਿਸਤ੍ਰਿਤ ਪ੍ਰਬੰਧ ਕੀਤਾ ਗਿਆ ਸੀ।
ਜਿਹੜਾ ਵੀ ਪਾਰਟੀ ਚ ਖਰਾਬੀ ਕਰੇਗਾ, ਉਸਨੂੰ ਨੋਟਿਸ ਨਹੀਂ ਸਿੱਧਾ ਬਾਹਰ ਕੱਢਾਂਗੇ: ਰਾਜਾ ਵੜਿੰਗ
ਕੈਂਪ ਦੇ ਦੂਜੇ ਦਿਨ, ਸ਼੍ਰੀਮਤੀ ਆਸ਼ੂ ਗਰਗ (ਪੰਜਾਬੀ ਸਹਾਇਕ ਪ੍ਰੋਫੈਸਰ ਅਤੇ ਆਰਟ ਆਫ ਲਿਵਿੰਗ, ਆਰਟ ਐਕਸਲ ਅਤੇ ਯੈੱਸ ਕੋਰਸ ਅਧਿਆਪਕ) ਨੇ ਤਣਾਅ ਨੂੰ ਘਟਾਉਣ ਅਤੇ ਜੀਵਨ ਦੀ ਉਤਪਾਦਕਤਾ ਨੂੰ ਵਧਾਉਣ ਦੇ ਉਦੇਸ਼ ਨਾਲ ਯੋਗਾ ਸੈਸ਼ਨ ਦਾ ਸੰਚਾਲਨ ਕੀਤਾ। ਇਸ ਸੈਸ਼ਨ ਦੇ ਮੁੱਖ ਬੁਲਾਰੇ ਨਰਿੰਦਰ ਬੱਸੀ ਯੂਐਨਏਡਜ਼ ਸਿਵਲ ਸੁਸਾਇਟੀ ਐਵਾਰਡੀ ਅਤੇ ਸਟੇਟ ਐਵਾਰਡੀ ਕਮਿਊਨਿਟੀ ਏਡਜ਼ ਐਜੂਕੇਟਰ ਸਨ। ਇਸ ਕੈਂਪ ਦੇ ਸੰਚਾਲਨ ਲਈ ਐਨਐਸਐਸ ਅਤੇ ਆਰਆਰਸੀ ਯੂਨਿਟ ਦੇ ਕੋਆਰਡੀਨੇਟਰ-ਡਾ. ਮੋਨਿਕਾ ਬਾਂਸਲ (ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ), ਡਾ. ਕੀਰਤੀ ਸਿੰਘ, ਸ੍ਰੀਮਤੀ ਈਸ਼ਾ ਸਰੀਨ (ਸਹਾਇਕ ਪ੍ਰੋ.) ਅਤੇ ਸ੍ਰੀਮਤੀ ਮੰਨੂੰ ਕਾਰਤੀਕੀ (ਸਹਾਇਕ ਪ੍ਰੋ.) ਦਾ ਵਿਸੇਸ ਯੋਗਦਾਨ ਰਿਹਾ।