ਭਰਾ ਤੇ ਭਰਜਾਈ ਦਾ ਕ+ਤਲ ਕਰਨ ਵਾਲਾ ‘ਕਲਯੁਗੀ’ ਭਰਾ ਪੁਲਿਸ ਵੱਲੋਂ ਗ੍ਰਿਫਤਾਰ

0
316

👉ਰਾਮਪੁਰਾ ਦੇ ਇੱਕ ਨਾਮੀ ਸਕੂਲ ਦੇ ਵਿਚ ਸੁਰੱਖਿਆ ਗਾਰਡ ਦੇ ਵਜੋਂ ਕਰਦਾ ਹੈ ਨੌਕਰੀ
ਬਠਿੰਡਾ,9 ਜਨਵਰੀ: ਜ਼ਿਲ੍ਹੇ ਦੇ ਥਾਣਾ ਰਾਮਪੁਰਾ ਸਦਰ ਅਧੀਨ ਆਉਂਦੇ ਪਿੰਡ ਬਦਿਆਲਾ ’ਚ ਲੰਘੀ 6-7 ਜਨਵਰੀ ਦੀ ਦੇਰ ਰਾਤ ਨੂੰ ਭਰਾ ਤੇ ਭਰਜਾਈ ਦਾ ਕਤਲ ਕਰਨ ਵਾਲੇ ਕਲਯੁਗੀ ਭਰਾ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਬੁੱਧਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੋਂਡਲ ਨੇ ਦਸਿਆ ਕਿ ਘਟਨਾ ਤੋਂ ਬਾਅਦ ਪਰਚਾ ਦਰਜ਼ ਕਰਕੇ ਵਖ ਵਖ ਟੀਮਾਂ ਬਣਾਈਆਂ ਗਈਆਂ ਸਨ। ਜਿੰਨ੍ਹਾਂ ਵੱਲੋਂ ਕੀਤੀ ਤਹਿਤੀਕਾਤ ਤੋਂ ਬਾਅਦ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਹਿਚਾਣ ਬਿਕਰਮ ਸਿੰਘ (66 ਸਾਲ) ਵਜੋਂ ਹੋਈ ਹੈ, ਜਿਸਦੇ ਅਪਣੇ ਵੱਡੇ ਭਰਾ ਕਿਆਸ ਸਿੰਘ (68 ਸਾਲ) ਨਾਲ ਜਮੀਨ ਦਾ ਵਿਵਾਦ ਚੱਲਦਾ ਸੀ।

ਇਹ ਵੀ ਪੜ੍ਹੋ ਫਾਜਲਿਕਾ ਪੁਲਿਸ ਨੇ ਰਾਜਸਥਾਨ ਤੋਂ ਆ ਰਹੇ ਟਰੱਕ ਵਿਚੋਂ ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ 

ਜਿਸਦੇ ਚੱਲਦੇ ਉਹ ਆਪਣੇ ਭਰਾ ਨਾਲ ਰੰਜਿਸ਼ ਰੱਖਦਾ ਸੀ। ਐਸਐਸਪੀ ਨੇ ਅੱਗੇ ਦਸਿਆ ਕਿ ਘਟਨਾ ਵਾਲੇ ਦਿਨ ਬਿਕਰਮ ਸਿੰਘ ਨੇ ਹੀ ਕਿਆਸ ਸਿੰਘ ਦੇ ਘਰ ਵਿਚ ਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਆਪਣੇ ਭਰਾ ਕਿਆਸ ਸਿੰਘ ਦੇ ਨਾਲ ਉਸਦੀ ਪਤਨੀ ਅਮਰਜੀਤ ਕੌਰ (62 ਸਾਲ) ਦਾ ਵੀ ਬੇਰਹਿਮੀ ਨਾਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਉਸਨੇ ਆਪਣੇ ਘਰ ਬੰਦ ਪਈ ਲੈਟਰੀਨ ਵਿਚ ਕਤਲ ਲਈ ਵਰਤਿਆਂ ਦਾਤਰ ਸੁੱਟ ਦਿੱਤਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਮੁਲਜਮ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਸਦਾ ਆਪਣੇ ਭਰਾ ਨਾਲ ਜਮੀਨ ਦਾ ਵਿਵਾਦ ਚੱਲਦਾ ਸੀ, ਕਿਊਂਕਿ ਕਿਆਸ ਸਿੰਘ ਨੂੰ ਵੰਡ ਵਿਚ ਜਮੀਨ ਸੜਕ ’ਤੇ ਕਿਨਾਰੇ ਆ ਗਈ ਸੀ। ਜਿਸਦਾ ਕੇਸ ਵੀ ਚੱਲ ਰਿਹਾ ਸੀ। ਇਸੇ ਕਾਰਨ ਉਸਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰੈਸ ਕਾਨਫਰੰਸ ਦੌਰਾਨ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

 

LEAVE A REPLY

Please enter your comment!
Please enter your name here