CID Bathinda Unit ਦੇ ਅਧਿਕਾਰੀ/ਕਰਮਚਾਰੀ ਵਧੀਆ ਸੇਵਾਵਾਂ ਬਦਲੇ ਡੀਜੀਪੀ ਡਿਸਕ ਅਵਾਰਡ ਨਾਲ ਸਨਮਾਨਤ

0
360
+2

ਬਠਿੰਡਾ, 16 ਦਸੰਬਰ: ਸੀ ਆਈ ਡੀ ਜੋਨ ਬਠਿੰਡਾ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਵਧੀਆਂ ਸੇਵਾਵਾਂ ਦੇ ਬਦਲੇ ਡੀਜੀਪੀ ਗੌਰਵ ਯਾਦਵ ਵੱਲੋਂ ਡੀਜੀਪੀ ਡਿਸਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਵਿਚ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਏਆਈਜੀ ਸੀਆਈਡੀ ਜੋਨ ਬਠਿੰਡਾ ਅਤੇ ਪਰਮਿੰਦਰ ਸਿੰਘ ਡੀਐਸਪੀ ਸੀਆਈਡੀ ਬਠਿੰਡਾ ਵੀ ਸ਼ਾਮਲਹਨ। ਇਸਤੋਂ ਇਲਾਵਾ ਇੰਸਪੈਕਟਰ ਹਰਪ੍ਰੀਤ ਸਿੰਘ, ਸਬ ਇੰਸਪੈਕਟਰ ਤੇਜਿੰਦਰ ਸਿੰਘ, ਏਐਸਆਈ ਮਨਦੀਪ ਸਿੰਘ ,ਏਐਸਆਈ ਗੁਰਸੇਵਕ ਸਿੰਘ ,ਏਐਸਆਈ ਰਘਵੀਰ ਸਿੰਘ ,ਹੌਲਦਾਰ ਗਗਨਦੀਪ ਸਿੰਘ,

ਇਹ ਵੀ ਪੜ੍ਹੋ Pathankot News: RTA ਦਫ਼ਤਰ ਦੇ ਦੋ ਮੁਲਾਜ਼ਮ 5500 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਹੌਲਦਾਰ ਲਖਬੀਰ ਸਿੰਘ ,ਸੀਨੀਅਰ ਸਿਪਾਹੀ ਹਰਜਿੰਦਰ ਸਿੰਘ ਅਤੇ ਸਿਪਾਹੀ ਗੁਰਸੇਵਕ ਸਿੰਘ ਨੂੰ ਇਸ ਵੱਡੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀਮਤੀ ਅਵਨੀਤ ਕੌਰ ਸਿੱਧੂ ਏਆਈਜੀ ਸੀਆਈਡੀ ਜੋਨ ਬਠਿੰਡਾ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਗੇ ਤੋਂ ਵਧੇਰੀ ਤਨਦੇਹੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਡੀਜੀਪੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+2

LEAVE A REPLY

Please enter your comment!
Please enter your name here