ਫ਼ਾਜਿਲਕਾ, 9 ਜਨਵਰੀ: ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿਲ੍ਹੇ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਸਬੰਧੀ ਯੋਜਨਾਬੰਦੀ ਲਈ ਸਬੰਧਤ ਵਿਭਾਗਾਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ ਹੈ ਕਿ ਨੌਜਵਾਨਾਂ ਨੂੰ ਰੋਜਗਾਰ ਦੇ ਯੋਗ ਬਣਾ ਕੇ ਉਨ੍ਹਾਂ ਨੂੰ ਰੋਜਗਾਰ ਨਾਲ ਜ਼ੋੜਿਆ ਜਾਵੇ ਅਤੇ ਫਿਰ ਉਨ੍ਹਾਂ ਨੂੰ ਆਰਥਿਕ ਤੌਰ ਤੇ ਆਤਮਨਿਰਭਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਲਾਈਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਹਰੇਕ ਪਿੰਡ ਤੱਕ ਪੰਜਾਬ ਹੁਨਰ ਵਿਕਾਸ ਮਿਸਨ ਵੱਲੋਂ ਚਲਾਏ ਜਾ ਰਹੇ ਹੁਨਰ ਕੋਰਸਾਂ ਵਿੱਚ ਮੋਬਲਾਈਜੇਸ਼ਨ ਅਤੇ ਅਵੇਰਨੈਸ ਕੈਂਪ ਲਗਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਰੂਰਲ ਸੈਲਫ ਇੰਮਪਲਾਈਮੈਂਟ ਸਿਖਲਾਈ ਸੰਸਥਾਂ ਵੱਲੋਂ ਆਪਣੇ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵੀ ਜਾਗਰੂਕਤਾ ਫੈਲਾਈ ਜਾਵੇ। ਇਸ ਮੌਕੇ ਜਿਲ੍ਹਾ ਰੁਜਗਾਰ ਅਫਸਰ ਮੈਡਮ ਵੈਸ਼ਾਲੀ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਮੈਨੇਜਰ ਮੈਡਮ ਮੀਨਾਕਸ਼ੀ ਗੁਪਤਾ, ਕਿਰਨ ਕੁਮਾਰ ਮੈਨੇਜਰ ਸੋਸਲ ਮੋਬੀਲਾਈਜੇਸਨ, ਰਾਜ ਸਿੰਘ ਪਲੇਸਮੈਂਟ ਅਫਸਰ, ਨਰੇਸ਼ ਖੇੜਾ, ਸਿਖਿਆ ਵਿਭਾਗ ਤੋਂ ਵਿਜੈ ਪਾਲ ਤੇ ਗੁਰਛਿੰਦਰ ਸਿੰਘ, ਆਈ.ਟੀ.ਆਈ, ਨਗਰ ਕੌਂਸਲ, ਭਲਾਈ ਵਿਭਾਗ ਤੋਂ ਨੁਮਾਇੰਦੇ ਆਦਿ ਹਾਜਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਨੌਜ਼ਵਾਨਾਂ ਨੂੰ ਆਰਥਿਕ ਤੌਰ ਤੇ ਆਤਮਨਿਰਭਰ ਬਣਾਉਣ ਲਈ ਅਧਿਕਾਰੀਆਂ ਨੇ ਕੀਤੀ ਮੀਟਿੰਗ"