ਵਿਆਹ ਵਾਲੇ ਘਰ ਗੈਸ ਸਿਲੰਡਰ ਫ਼ਟਣ ਕਾਰਨ ਜਖ਼ਮੀ ਹੋਇਆ ਸੀ ਭਰਾ, ਹੁਣ ਤੱਕ ਹੋਈਆਂ 7 ਮੌ+ਤਾਂ
ਫ਼ਤਿਹਗੜ੍ਹ ਸਾਹਿਬ, 1 ਦਸੰਬਰ: ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ‘ ਭੈਣਾਂ ਵਰਗਾ ਸਾਕ ਨਾ ਕੋਈ ਵੀਰਨਾਂ…’ ਅੱਜ ਕੱਲ ਦੇ ਜਮਾਨੇ ਵਿਚ ਵੀ ਉਸ ਸਮੇਂ ਸੱਚ ਸਾਬਤ ਹੋਈ ਜਦ ਆਪਣੇ ਇਕਲੌਤੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਛੋਟੀ ਭੈਣ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਮ੍ਰਿਤਕ ਭੈਣ-ਭਰਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿਚ ਪੈਂਦੇ ਪਿੰਡ ਵਰਪਾਲੀ ਵਿਖੇ ਦੇ ਰਹਿਣ ਵਾਲੇ ਸਨ। ਕਹਾਣੀ ਕੁੱਝ ਇਸ ਤਰਾਂ ਦੀ ਹੈ ਕਿ ਇਸੇ ਜ਼ਿਲ੍ਹੇ ਦੇ ਪਿੰਡ ਮੁਸਤਫਾਬਾਦ ਵਿੱਚ 23 ਨਵੰਬਰ ਨੂੰ ਇੱਕ ਵਿਆਹ ਸਮਾਗਮ ਦੌਰਾਨ ਗੈਸ ਸਿਲੰਡਰ ਫ਼ਟ ਗਿਆ ਸੀ। ਇਸ ਸਿਲੰਡਰ ਫ਼ਟਣ ਕਾਰਨ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ
ਇਹ ਵੀ ਪੜ੍ਹੋ ਚਿੱਟੇ ਦੀ ਲੱਤ: ਇੱਕ ਹੀ ਪਿੰਡ ਵਿਚ ਦੋ ਨੌਜਵਾਨਾਂ ਦੇ ਘਰ ਵਿਛੇ ਸੱਥਰ
ਜਦਕਿ ਕੁੱਲ ਸੱਤ ਜਣੇ ਹੋਰ ਜਖ਼ਮੀ ਹੋ ਗਏ ਸਨ, ਜਿੰਨਾਂ ਵਿਚ 4 ਔਰਤਾਂ ਅਤੇ 2 ਬੰਦੇ ਸ਼ਾਮਲ ਸਨ। ਇੰਨ੍ਹਾਂ ਸਾਰੇ ਜਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਤੋਂ ਬਾਅਦ ਪੀਜੀਆਈ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਸ ਘਟਨਾ ਤੋਂ ਦੋ ਦਿਨਾਂ ਬਾਅਦ ਦੋ ਹੋਰ ਔਰਤਾਂ ਦੀ ਵੀ ਮੌਤ ਹੋ ਗਈ ਸੀ। ਇੰਨ੍ਹਾਂ ਮ੍ਰਿਤਕ ਔਰਤਾਂ ਦੇ ਨਾਮ ਮਨਜੀਤ ਕੌਰ, ਰਾਜ ਰਾਣੀ ਅਤੇ ਗੁਰਦੀਸ਼ ਕੌਰ ਦੱਸੇ ਗਏ ਹਨ। ਇਹ ਸਾਰੀਆਂ ਮ੍ਰਿਤਕ ਔਰਤਾਂ ਘਟਨਾ ਸਮੇਂ ਪ੍ਰਾਹੁਣਿਆਂ ਲਈ ਰੋਟੀ ਬਣਾ ਰਹੀਆਂ ਸਨ। ਇਸਤੋਂ ਬਾਅਦ ਇੱਕ ਹੋਰ ਔਰਤ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਇਸ ਵਿਆਹ ਸਮਾਗਮ ਵਿਚ ਆਪਣੇ ਪ੍ਰਵਾਰ ਨਾਲ ਸ਼ਾਮਲ ਹੋਣ ਗਿਆ ਇੱਕ ਨੌਜਵਾਨ ਨਵਜੌਤ ਸਿੰਘ ਵੀ ਜਖਮੀ ਹੋ ਗਿਆ ਸੀ, ਜਿਸਨੂੰ ਵੀ ਇਲਾਜ਼ ਲਈ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ Maharashtra News CM: ਪੈਲੇਸ ਬੁੱਕ, ਬਰਾਤੀ ਤਿਆਰ ਪਰ ਲਾੜੇ ਦੀ ਖ਼ੋਜ ਜਾਰੀ!
ਪ੍ਰੰਤੂ ਬੀਤੇ ਕੱਲ ਇਸ ਨੌਜਵਾਨ ਦੀ ਵੀ ਮੌਤ ਹੋ ਗਈ। ਪ੍ਰੰਤੂ ਇਸ ਪ੍ਰਵਾਰ ਉਪਰ ਦੁੱਖਾਂ ਦਾ ਇਹ ਕਹਿਰ ਹਾਲੇ ਖ਼ਤਮ ਨਹੀਂ ਸੀ ਹੋਇਆ ਅਤੇ ਜਦ ਨਵਜੌਤ ਸਿੰਘ ਦੀ ਮੌਤ ਦੀ ਖ਼ਬਰ ਘਰ ਪੁੱਜੀ ਤਾਂ ਉਸਦੀ ਛੋਟੀ ਭੈਣ ਪਰਵਿੰਦਰ ਕੌਰ ਵੀ ਆਪਣੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਤੇ ਉਸਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਾਪ ਜਸਵੀਰ ਸਿੰਘ ਦੇ ਇੰਨ੍ਹਾਂ ਜਿਗਰ ਦੇ ਟੁਕੜਿਆਂ ਦੇ ਇੱਕ ਦਿਨ ਵਿਚ ਹੀ ਜਹਾਨ ਤੋਂ ਰੁਖ਼ਸਤ ਹੋਣ ਕਾਰਨ ਇਕੱਲੇ ਪਿੰਡ ਵਿਚ ਹੀ ਨਹੀਂ, ਬਲਕਿ ਪੂਰੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ। ਇਸਤੋਂ ਇਲਾਵਾ ਇਸ ਸਿਲੰਡਰ ਫ਼ਟਣ ਦੀ ਘਟਨਾ ਕਾਰਨ ਜਖ਼ਮੀ ਹੋਏ ਵਿਸਾਖਾ ਸਿੰਘ ਨਾਂ ਦੇ ਵਿਅਕਤੀ ਦੀ ਵੀ ਅੱਜ ਪੀਜੀਆਈ ਵਿਚ ਮੌਤ ਹੋ ਗਈ।
Share the post "ਭੈਣਾਂ ਵਰਗਾ ਸਾਕ ਨਾ ਕੋਈ.., ਭਰਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਭੈਣ ਦੀ ਵੀ ਦੌਰਾ ਪੈਣ ਕਾਰਨ ਹੋਈ ਮੌ+ਤ"