ਸ਼੍ਰੀ ਹਨੂੰਮਾਨ ਜੈਅੰਤੀ ਦੇ ਸ਼ੁਭ ਮੌਕੇ ‘ਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕੀਤੀ ਸ਼੍ਰੀ ਹਨੂੰਮਾਨ ਜੀ ਦੀ ਪੂਜਾ

0
66
+2

👉ਮੇਅਰ ਨੇ ਸ਼੍ਰੀ ਹਨੂੰਮਾਨ ਜਨਮ ਉਤਸਵ ਦੇ ਸ਼ੁਭ ਮੌਕੇ ‘ਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲਿਆ ਹਿੱਸਾ
Bathinda News: ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼੍ਰੀ ਹਨੂੰਮਾਨ ਜਨਮ ਉਤਸਵ ਦੇ ਸ਼ੁਭ ਮੌਕੇ ‘ਤੇ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸਭ ਤੋਂ ਪਹਿਲਾਂ, ਮੇਅਰ ਹੋਮਲੈਂਡ ਐਨਕਲੇਵ ਨਿਵਾਸੀਆਂ ਦੁਆਰਾ ਆਯੋਜਿਤ ਛੋਲੇ ਪੂਰੀ ਅਤੇ ਹਲਵੇ ਦੇ ਲੰਗਰ ਵਿੱਚ ਪਹੁੰਚੇ। ਇਸ ਦੌਰਾਨ,ਸ਼੍ਰੀ ਹਨੂੰਮਾਨ ਜੀ ਨੂੰ ਭੋਗ ਲਗਾ ਕੇ ਲੰਗਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਮੇਅਰ ਸ਼੍ਰੀ ਮਹਿਤਾ ਨੇ ਆਦਰਸ਼ ਨਗਰ ਦੀ ਗਲੀ ਨੰਬਰ 7 ਵਿੱਚ ਜਨਕ ਰਾਜ ਅਤੇ ਇਲਾਕਾ ਨਿਵਾਸੀਆਂ ਦੁਆਰਾ ਲਗਾਏ ਗਏ ਲੰਗਰ ਵਿੱਚ ਪਹੁੰਚੇ।

ਇਹ ਵੀ ਪੜ੍ਹੋ ਬਠਿੰਡਾ ਪੁਲਿਸ ਨੇ ਚਲਾਇਆ ਆਪਰੇਸ਼ਨ ਸਤਰਕ, ਰਾਤ ਦੌਰਾਨ ਸੰਵੇਦਨਸ਼ੀਲ ਥਾਵਾਂ ਤੇ ਕੀਤੀ ਜਾਂਚ  

ਮੇਅਰ ਸ਼੍ਰੀ ਮਹਿਤਾ ਜੀ ਨੇ ਸ਼੍ਰੀ ਹਨੂੰਮਾਨ ਜਨਮ ਉਤਸਵ ਮੌਕੇ ਗੰਨੇ ਦੇ ਜੂਸ ਦਾ ਪ੍ਰਸ਼ਾਦ ਵੰਡਿਆ। ਅੱਜ ਕਾਰ ਡੀਲਰ ਐਸੋਸੀਏਸ਼ਨ ਨੇ ਵੀ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਅਤੇ ਹਰਪ੍ਰੀਤ ਸਿੰਘ ਗੋਗੀ ਦੀ ਅਗਵਾਈ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੂੰ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ 25000 ਰੁਪਏ ਦੀ ਰਿਸ਼ਵਤ ਲੈਂਦਾ SHO ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

ਮੇਅਰ ਸਾਹਿਬ ਨੇ ਬਠਿੰਡਾ ਕੈਨਲ ਕਲੱਬ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਵੀ ਮੌਜੂਦ ਸਨ, ਜਿਨ੍ਹਾਂ ਨੇ ਬਠਿੰਡਾ ਕੈਨਲ ਕਲੱਬ ਦੇ ਅਹੁੱਦੇਦਾਰ ਰਾਜ ਵਰਮਾ ਅਤੇ ਹੋਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ, ਇਸਦੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ।

ਇਹ ਵੀ ਪੜ੍ਹੋ ਹਰਪਾਲ ਚੀਮਾ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ – ਪੈਸੇ ਤੇ ਤਾਕਤ ਨਾਲ ਹੜੱਪੀ ਹੈ ਕੁਰਸੀ, ਲੋਕਾਂ ਦੀਆਂ ਭਾਵਨਾਵਾਂ ਨੂੰ ਰੌਂਦ ਕੇ ਬਣੇ ਹਨ ਪ੍ਰਧਾਨ

ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ, ਜੋ ਕਿ ਜਨਤਕ ਸਮੱਸਿਆਵਾਂ ਸੁਣਨ ਲਈ ਜਨਤਾ ਦੇ ਦਰਬਾਰ ਵਿੱਚ ਪਹੁੰਚ ਰਹੇ ਹਨ, ਅੱਜ ਵਾਰਡ ਨੰਬਰ 9 ਵਿੱਚ ਸਥਿਤ ਅਜੀਤ ਰੋਡ ਗਲੀ ਨੰਬਰ 26/3 ਵਿੱਚ ਪਹੁੰਚੇ ਅਤੇ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਉਕਤ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ ‘ਆਪ’ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੜਦੀ ਰਹੇਗੀ: ਮੁੱਖ ਮੰਤਰੀ ਮਾਨ

ਇਸ ਦੌਰਾਨ ਵਾਰਡ ਨੰਬਰ 9 ਦੀ ਕੌਂਸਲਰ ਮੈਡਮ ਵੀਰਪਾਲ ਕੌਰ ਦੇ ਪਤੀ ਪਰਵਿੰਦਰ ਸਿੰਘ ਸਿੱਧੂ ਨੰਬਰਦਾਰ, ਸੇਂਟ ਜ਼ੇਵੀਅਰ ਸਕੂਲ ਦੇ ਅਧਿਆਪਕਦਵਿੰਦਰ ਪਾਲ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਕੋਲ ਆਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਉਹ ਉਨ੍ਹਾਂ ਨੂੰ ਫ਼ੋਨ ਕਰਕੇ ਆਪਣੇ ਦਰਬਾਰ ਵਿੱਚ ਬੁਲਾ ਸਕਦੇ ਹਨ, ਜਿੱਥੇ ਉਹ ਨਿੱਜੀ ਤੌਰ ‘ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਮੌਕੇ ‘ਤੇ ਹੀ ਹੱਲ ਕਰਵਾਉਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here