ਪ੍ਰਤਾਪ ਬਾਜਵਾ ਦੇ ਦਾਅਵੇ ’ਤੇ ਪੰਜਾਬ ਦੀ ਸਿਆਸਤ ਭਖ਼ੀ, ਅਮਨ ਅਰੋੜਾ ਨੇ ਦਿੱਤਾ ਕਰਾਰ ਜਵਾਬ

0
500
+2

👉ਬਾਜਵਾ ਨੇ ਕਿਹਾ-ਆਪ ਦੇ 32 ਵਿਧਾਇਕ ਸਾਡੇ ਸੰਪਰਕ ’ਚ

👉ਅਰੋੜਾ ਨੇ ਕਿਹਾ ਜਦ ਬਾਜਵਾ ਦਾ ਆਪਣਾ ਸਕਾ ਭਰਾ ਦੇ ਉਸਦੇ ਸੰਪਰਕ ਵਿਚ ਨਹੀਂ ਰਿਹਾ
Chandigarh News: ਪੰਜਾਬ ਵਿਧਾਨ ਸਭਾ ਦੇ ਅੱਜ ਸੋਮਵਾਰ ਨੂੰ ਸ਼ੁਰੂ ਹੋਏ ਦੋ ਰੋਜ਼ਾ ਵਿਸ਼ੇਸ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪ ਦੇ ਵਿਧਾਇਕਾਂ ਬਾਰੇ ਕੀਤੇ ਦਾਅਵਿਆਂ ਨੇ ਪੰਜਾਬ ਦੀ ਮੁੜ ਸਿਆਸਤ ਭਖਾ ਦਿੱਤੀ ਹੈ। ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਰੇ ਵਿਸਵਾਸ਼ ਨਾਲ ਇਹ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕਾਂ ਕਾਂਗਰਸ ਵਿਚ ਆਉਣ ਲਈ ਉਸ ਤਰ੍ਹਾਂ ਆਪਣੀ ਬੁਕਿੰਗ ਕਰਵਾ ਚੁੱਕੇ ਹਨ, ਜਿਸ ਤਰ੍ਹਾਂ ਦਿਲਜੀਤ ਦੁਸਾਂਝ ਦੇ ਸ਼ੋਅ ਲਈ ਅਡਵਾਂਸ ਬੁਕਿੰਗਾਂ ਹੁੰਦੀਆਂ ਹਨ। ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਦਾਅਵਾ ਮੁੜ ਕੀਤਾ ਕਿ ਆਪ ਹਾਈਕਮਾਂਡ ਭਗਵੰਤ ਸਿੰਘ ਮਾਨ ਨੂੰ ਗੱਦੀਓ ਉਤਾਰਨਾ ਚਾਹੁੰਦੀ ਹੈ, ਜਿਸਦੇ ਚੱਲਦੇ ਉਹ ਅਜਿਹਾ ਹੋਣ ’ਤੇ ਭਾਜਪਾ ਵਿਚ ਚਲੇ ਜਾਣਗੇ। ਦੂਜੇ ਪਾਸੇ ਆਪ ਦੇ ਵਿਧਾਇਕ ਕਾਂਗਰਸ ਨਾਲ ਆ ਜਾਣਗੇੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰੇਕ ਵਿਧਾਇਕ ਨੂੰ ਨਹੀਂ, ਬਲਕਿ ਦੇਖ-ਪਰਖ਼ ਕੇ ਪਾਰਟੀ ਵਿਚ ਸਮੂਲੀਅਤ ਕਰਵਾਉਣਗੇ।

ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਸ਼ੁਰੂ; ਡਾ ਮਨਮੋਹਨ ਸਿੰਘ ਸਹਿਤ ਵਿਛੜੀਆਂ ਸਖ਼ਸੀਅਤਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਦੂਜੇ ਪਾਸੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਨੂੰ ‘ਵਿਹਲੇ ਬੰਦੇ ਦਾ ਸਿਆਸੀ ਸਗੂਫ਼ਾ’ ਕਰਾਰ ਦਿੰਦਿਆਂ ਕਿਹਾ ਕਿ ‘‘ ਸ: ਬਾਜਵਾ ਨੂੰ ਹੁਣ ਮੀਡੀਆ ਵਿਚ ਕੁੱਝ ਨਾ ਕੁੱਝ ਨਵਾਂ ਸਗੂਫ਼ਾ ਛੱਡਣ ਦੀ ਆਦਤ ਪੈ ਗਈ ਹੈ, ਜਿਸਦੇ ਚੱਲਦੇ ਉਨ੍ਹਾਂ ਦੀ ਗੱਲ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ’’ ਅਰੋੜਾ ਨੇ ਕਿਹਾ ਕਿ ਬਾਜਵਾ ਪਹਿਲਾਂ ਪੰਜਾਬ ਨੂੰ ਇਹ ਦੱਸਣ ਕਿ ਜਦ ਉਨ੍ਹਾਂ ਦਾ ਸਕਾ ਭਰਾ ਫ਼ਤਿਹਜੰਗ ਸਿੰਘ ਬਾਜਵਾ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਇਆ ਸੀ ਤਾਂ ਉਸ ਸਮੇਂ ਉਹਨਾਂ ਨੂੰ ਇਸਦਾ ਅਡਵਾਂਸ ਪਤਾ ਸੀ, ਜਾਂ ਫ਼ਿਰ ਜਦ ਸੰਦੀਪ ਜਾਖ਼ੜ ਹੋਰਾਂ ਭਾਜਪਾ ਵੱਲ ਗਏ ਤਾਂ ਕੀ ਇਸਦਾ ਵੀ ਪਤਾ ਸੀ।

ਇਹ ਵੀ ਪੜ੍ਹੋ Delhi ਦੀ ਸੱਤਾ ’ਚ ‘ਔਰਤਾਂ’ ਦੀ ਸਰਦਾਰੀ! CM ਤੋਂ ਬਾਅਦ ਹੁਣ ਨੇਤਾ ਵਿਰੋਧੀ ਧਿਰ ਵੀ ‘ਔਰਤ’ ਬਣੀ  

ਆਪ ਸੂਬਾ ਪ੍ਰਧਾਨ ਨੇ ਹੋਰ ਅੱਗੇ ਜਾਦਿਆਂ ਕਿਹਾ ਕਿ ਬਾਜਵਾ ਸਾਹਿਬ ਨੂੰ ਤਾਂ ਜਦ ਡਾ ਰਾਜ ਕੁਮਾਰ ਚੱਬੇਵਾਲ ਸਾਹਿਬ ਆਪ ਵਿਚ ਆਏ ਸਨ, ਉਸ ਸਮੇਂ ਵੀ ਕੁੱਝ ਪਤਾ ਨਹੀਂ ਚੱਲਿਆ ਸੀ। ਜਿਸ ਕਾਰਨ ਉਹ ਦਿਲ ਬਹਿਲਾਉਣ ਦੇ ਲਈ ਅਜਿਹੀਆਂ ਚਰਚਾਵਾਂ ਨੂੰ ਜਨਮ ਦੇ ਰਹੇ ਹਨ। ਇਸਦੇ ਨਾਲ ਹੀ ਅਰੋੜਾ ਨੇ ਕਿਹਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ ਤਾਂ ਵੀ ਕਾਂਗਰਸ ਦੀ ਸਰਕਾਰ ਨਹੀਂ ਬਣਨੀ, ਕਿਉਂਕਿ ਕਾਂਗਰਸ ਕੋਲ ਤਾਂ 15 ਤੋਂ ਵੀ ਘੱਟ ਵਿਧਾਇਕ ਹਨ। ਜਦਕਿ ਆਪ ਦੀ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਣਾ। ਬਹਰਹਾਲ ਦੋਨਾਂ ਆਗੂਆਂ ਦੀਆਂ ਟਿੱਪਣੀਆਂ ਕਾਰਨ ਸਿਆਸੀ ਹਲਕਿਆਂ ਵਿਚ ਇਸ ਬਿਆਨਬਾਜ਼ੀ ਦੀ ਚਰਚਾ ਚੱਲਦੀ ਰਹੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here