ਫ਼ਾਜਲਿਕਾ ’ਚ ਦੀਵਾਲੀ ਮੌਕੇ ਦੇਸੀ ਘਿਊ ਦੀ ਦੁਕਾਨ ਨੂੰ ਲੱਗੀ ਅੱ+ਗ, ਪਟਾਕੇ ਦੀਆਂ ਦੁਕਾਨਾਂ ਵੀ ਚਪੇਟ ’ਚ ਆਈਆਂ

0
82
+2

ਫ਼ਾਜਲਿਕਾ, 1 ਨਵੰਬਰ: ਬੀਤੇ ਕੱਲ ਦੀਵਾਲੀ ਦੇ ਤਿਊਹਾਰ ਮੌਕੇ ਫ਼ਾਜਲਿਕਾ ਦੇ ਘੰਟਾ ਘਰ ਚੌਕ ਇਲਾਕੇ ’ਚ ਇੱਕ ਦੇਸੀ ਘਿਊ ਦੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਥੋੜੇ ਸਮੇਂ ਵਿਚ ਇਹ ਅੱਗ ਇੰਨ੍ਹੀਂ ਫੈਲ ਗਈ ਕਿ ਇਸਦੇ ਨਾਲ ਸਥਿਤ ਪਟਾਕੇ ਦੀਆਂ ਦੋ ਦੁਕਾਨਾਂ ਨੂੰ ਵੀ ਅੱਗ ਲੱਗ ਗਈ।

ਇਹ ਵੀ ਪੜ੍ਹੋ:ਦੀਵਾਲੀ ਤੋਂ ਦੂਜੇ ਦਿਨ ਮਹਿੰਗਾਈ ਦਾ ਝਟਕਾ, ਗੈਸ ਸਿਲੰਡਰਾਂ ਦੀ ਕੀਮਤ 62 ਰੁਪਏ ਵਧੀ

ਜਿਸ ਕਾਰਨ ਇਹ ਤਿੰਨੇਂ ਦੁਕਾਨ ਰਾਖ਼ ਹੋ ਗਈਆਂ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਤਾ ਲੱਗਿਆ ਕਿ ਅੱਗ ਲੱਗਣ ਸਮੇਂ ਦੋ ਜਣੇ ਦੁਕਾਨ ਦੇ ਅੰਦਰ ਵੀ ਸਨ ਪ੍ਰੰਤੂ ਕਿਸੇ ਤਰੀਕੇ ਨਾਲ ਸਮਾਂ ਰਹਿੰਦੇ ਦੁਕਾਨਾਂ ਤੋਂ ਬਾਹਰ ਨਿਕਲ ਆਏ। ਇਸ ਦੌਰਾਨ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪੁੱਜ ਕੇ ਅੱਗ ਬੁਝਾਈ। ਘਟਨਾ ਦੀ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ।

 

+2

LEAVE A REPLY

Please enter your comment!
Please enter your name here