36 Views
ਚੰਡੀਗੜ੍ਹ, 31 ਅਕਤੂਬਰ: ਦੀਵਾਲੀ ਦੇ ਸ਼ੁਭ ਦਿਹਾੜੇ ਮੌਕੇ ਜਿੱਥੇ ਦੇਸ ਅਤੇ ਵਿਦੇਸ਼ਾਂ ’ਚ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਸਮੂਹ ਹਿੰਦੂ-ਸਿੱਖ ਭਾਈਚਾਰੇ ਵੱਲੋਂ ਇਸ ਤਿਊਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ, ਉਥੇ ਪਾਕਿਸਤਾਨੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵੀ ਲਾਹੌਰ ’ਚ ਦੀਵਾਲੀ ਦੇ ਤਿਊਹਾਰ ਮੌਕੇ ਸ਼ਿਰਕਤ ਕਰਦਿਆਂ ਹਿੰਦੂਆਂ ਤੇ ਸਿੱਖਾਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ:ਹਰਪਾਲ ਸਿੰਘ ਚੀਮਾ ਤੇ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਮੌਕੇ ਅਰਵਿੰਦ ਕੇਜ਼ਰੀਵਾਲ ਨੂੰ ਭੇਂਟ ਕੀਤੀਆਂ ਸੁਭ ਇਛਾਵਾਂ
ਪਾਕਿਸਤਾਨੀ ਪੰਜਾਬ ਦੇ ਪਹਿਲੇ ਸਿੱਖ ਵਜ਼ੀਰ ਰਮੇਸ਼ ਸਿੰਘ ਅਰੋੜਾ ਦੀ ਪਹਿਲਕਦਮੀ ’ਤੇ ਆਯੋਜਿਤ ਇਸ ਦੀਵਾਲੀ ਦੇ ਵਿਸੇਸ ਤਿਊਹਾਰ ਮੌਕੇ ਪੁੱਜੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਖ਼ੁਸੀ ਮਨਾਉਂਦਿਆਂ ਪੰਜਾਬ ਵਿਚ ਘੱਟ ਗਿਣਤੀਆਂ ਦੇ ਲਈ ਕਈ ਯੋਜਨਾਵਾਂ ਦਾ ਵੀ ਐਲਾਨ ਕੀਤਾ।
Share the post "ਦੀਵਾਲੀ ਮੌਕੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨੇ ਦਿੱਤੀ ਹਿੰਦੂਆਂ ਤੇ ਸਿੱਖਾਂ ਨੂੰ ਵਧਾਈ"