ਬਠਿੰਡਾ ’ਚ ਮਹਾਂ ਸ਼ਿਵਰਾਤਰੀ ਮੌਕੇ ਮੰਦਰਾਂ ’ਚ ਸ਼ਰਧਾਲੂਆਂ ਦਾ ਲੱਗਿਆ ਤਾਂਤਾ

0
199
+2

Bathinda News: ਬੁੱਧਵਾਰ ਨੂੰ ਬਠਿੰਡਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ‘ਚ ਮਹਾਂ ਸ਼ਿਵਰਾਤਰੀ ਦੀ ਭਾਰੀ ਧੂਮ ਰਹੀ। ਸ਼ਰਧਾਲੂਆਂ ਦੀ ਵਿਸ਼ਾਲ ਭੀੜ ਸਵੇਰੇ ਤੋ ਹੀ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਮੰਦਰਾਂ ਵਿੱਚ ਉਮੜ ਪਈ। ਸ਼ਿਵ ਭਗਤਾਂ ਨੇ ਸ਼ਿਵਲਿੰਗ ‘ਤੇ ਦੁੱਧ, ਗੁੜ, ਫੂਲ ਅਤੇ ਬੇਲ ਪੱਤਰ ਚੜ੍ਹਾ ਕੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ। ‘‘ਬੰਮ ਬੰਮ ਭੋਲੇ’’ ਤੇ ‘‘ਹਰ-ਹਰ ਮਹਾਦੇਵ’’ ਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਗੂੰਜ ਉਠਿਆ। ਬਠਿੰਡਾ ਦੇ ਪ੍ਰਮੁੱਖ ਮੰਦਰਾਂ, ਜਿਵੇਂ ਕਿ ਸ਼ਿਵ ਮੰਦਰ ਪਾਵਰ ਹਾਊਸ ਰੋਡ, ਪ੍ਰਾਚੀਨ ਮੰਦਰ ਮਹਿਣਾ ਚੌਂਕ ਅਤੇ ਚਿੰਤਾਪੁਰਣੀ ਮਾਤਾ ਮੰਦਰ ਆਦਿ ਵਿਖੇ ਸ਼ਰਧਾਲੂਆਂ ਦੀ ਲੰਮੀ ਲਾਈਨ ਦਿਖਾਈ ਦਿੱਤੀ। ਇਸਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਪ੍ਰਚੀਨ ਸਿਵ ਮੰਦਿਰ ਮਹਿਣਾ ਚੌਕ ਤੋਂ ਸਿਵ ਜੀ ਦੀ ਬਰਾਤ ਨਿਕਲੀ, ਜੋਕਿ ਬਜ਼ਾਰਾਂ ਵਿਚੋਂ ਹੁੰਦੀ ਹੋਈ ਹਾਥੀ ਵਾਲੇ ਮੰਦਿਰ ਪੁੱਜੀ।

ਇਹ ਵੀ ਪੜ੍ਹੋ  ਭ੍ਰਿਸ਼ਟਾਚਾਰ ਵਿਰੁੱਧ ਮਾਨ ਸਰਕਾਰ ਦੇ ਵੱਡੀ ਕਾਰਵਾਈ, ਤਹਿਸੀਲਦਾਰ ਨੂੰ ਕੀਤਾ ਬਰਖਾਸਤ

ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ ਤੋਂ ਐਸਐਸਡੀ ਸਭਾ ਦੇ ਅਹੁੱਦੇਦਾਰਾਂ ਸਹਿਤ ਸ਼ਹਿਰ ਦੀਆਂ ਪ੍ਰਮੁੱਖ ਸਖ਼ਸੀਅਤਾਂ ਵੀ ਹਾਜ਼ਰ ਰਹੀ। ਦੂਜੇ ਪਾਸੇ ਸਵੇਰੇ ਤੋ ਹੀ ਲੋਕ ਸ਼ਿਵਲਿੰਗ ‘ਤੇ ਦੁੱਧ ਅਰਪਣ ਕਰਨ ਲਈ ਕਤਾਰਾਂ ਵਿੱਚ ਖੜ੍ਹੇ ਰਹੇ। ਮੰਦਰਾਂ ‘ਚ ਵਿਸ਼ੇਸ਼ ਭਜਨ-ਕੀਰਤਨ, ਸ਼ਿਵ ਅਭਿਸੇਕ ਅਤੇ ਹਵਨ-ਯਾਗ ਆਯੋਜਿਤ ਕੀਤੇ ਗਏ।ਪੁਜਾਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ‘ਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਅਰਾਧਨਾ ਕਰਨਾ ਅਤਿ ਸ਼ੁਭ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ, ‘‘ਸ਼ਿਵਰਾਤਰੀ ਦੀ ਰਾਤ ਜਾਗ ਕੇ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ, ਜਿਸ ਨਾਲ ਸਮੁੱਚੀ ਸ੍ਰਿਸ਼ਟੀ ਤੇ ਵਧੀਆ ਪ੍ਰਭਾਵ ਪੈਂਦਾ ਹੈ।’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here