ਜੁੜਵਾਂ ਬੇਟੀਆਂ ਦੇ ਜਨਮ ਦਿਨ ਮੌਕੇ ਸਮਾਜ ਸੇਵੀ ਸੰਸਥਾ ਨੂੰ ਭੇਂਟ ਕੀਤੀ ਆਨ-ਲਾਈਨ ਸਹਾਇਤਾ

0
49

ਬਠਿੰਡਾ, 2 ਜਨਵਰੀ: ਸਥਾਨਕ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਊਣ ਵਾਲੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਦੇ ਇੱਕ ਜੋੜੇ ਵੱਲੋਂ ਆਪਣੀਆਂ ਬੱਚੀਆਂ ਦੇ ਜਨਮ ਦਿਨ ਮੌਕੇ ਆਨ-ਲਾਈਨ ਵਿਤੀ ਸਹਾਇਤਾ ਭੇਂਟ ਕੀਤੀ ਗਈ। ਸੂਚਨਾ ਮੁਤਾਬਕ ਸ਼ਹਿਰ ਦੇ ਰਹਿਣ ਵਾਲੇ ਇੱਕ ਪ੍ਰਵਾਰ ਦੀਆਂ ਦੋ ਜੁੜਵਾਂ ਬੇਟੀਆਂ ਬੇਦਹੀ ਅਤੇ ਬਰੀਤੀ ਦਾ ਜਨਮ ਦਿਨ ਸੀ।

ਇਹ ਵੀ ਪੜ੍ਹੋ ਨਗਰ ਸੁਧਾਰ ਟਰੱਸਟ ‘ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਰਨ ਵਾਲੇ ਸੀਨੀਅਰ ਸਹਾਇਕ ਵਿਰੁੱਧ ਵਿਜੀਲੈਂਸ ਵੱਲੋਂ ਪਰਚਾ ਦਰਜ

ਆਪਣੀਆਂ ਬੱਚੀਆਂ ਦਾ ਜਨਮ ਦਿਨ ਯਾਦਗਾਰੀ ਬਣਾਉਣ ਦੇ ਲਈ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ਬੂ ਗਰਗ, ਰਮਨ ਗਰਗ ਅਤੇ ਦਾਦਾ-ਦਾਦੀ ਕ੍ਰਿਸ਼ਨਾ ਗਰਗ ਅਤੇ ਕ੍ਰਿਸ਼ਨਾ ਦੇਵੀ ਵੱਲੋਂ ਉਕਤ ਸੰਸਥਾ ਦੇ ਮੁੱਖ ਦਫਤਰ ਕਿੱਕਰ ਬਾਜ਼ਾਰ ਵਿਖੇ ਪਹੁੰਚ ਕੇ ਸੰਸਥਾ ਨੂੰ 5100 ਰੁਪਏ ਦੀ ਆਨਲਾਈਨ ਸਹਾਇਤਾ ਦਿੱਤੀ ਗਈ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਪ੍ਰਵਾਰ ਦਾ ਧੰਨਵਾਦ ਕਰਦਿਆਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਨ ਦਾ ਭਰੋਸਾ ਦਿਵਾਇਆ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here