ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਅਕਾਲੀ ਦਲ ਵੱਲੋਂ ਵਲਟੋਹਾ ਦਾ ਅਸਤੀਫ਼ਾ ਸਵੀਕਾਰ

0
42
+2

ਚੰਡੀਗੜ੍ਹ, 16 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਬੀਤੀ ਸ਼ਾਮ ਅਹੁੱਦਿਆਂ ਤੋਂ ਦਿੱਤੇ ਅਸਤੀਫ਼ੇ ਨੂੰ ਸਵੀਕਾਰ ਕਰ ਲਿਆ ਹੈ। ਇਸ ਸਬੰਧੀ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸੂਚਿਤ ਕਰ ਦਿੱਤਾ ਹੈ। ਗੌਰਤਲਬ ਹੈ ਕਿ ਸਿੰਘ ਸਾਹਿਬਾਨਾਂ ਵਿਰੁਧ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਦੇ ਮਾਮਲੇ ਵਿਚ ਭਾਜਪਾ ਤੇ ਆਰਐਸਐਸ ਦੇ ਦਬਾਅ ਹੋਣ ਦਾ ਦਾਅਵਾ ਕਰਨ ਵਾਲੇ ਵਲਟੋਹਾ ਨੂੰ ਬੀਤੇ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਸੀ,

ਇਹ ਵੀ ਪੜ੍ਹੋ: ’ਤੇ ਪੰਜਾਬ ਦੇ ਇਸ ਪਿੰਡ ਦਾ ‘ਨੌਜਵਾਨ’ ਜੇਲ੍ਹ ’ਚ ਬੈਠਾ ਹੀ ਜਿੱਤ ਗਿਆ ਸਰਪੰਚੀ ਦੀ ਚੋਣ, ਪੜ੍ਹੋ ਕਹਾਣੀ

ਜਿੱਥੇ ਉਨ੍ਹਾਂ ਦੇ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਾ ਹੁੰਦਿਆਂ ਜਥੇਦਾਰ ਸਾਹਿਬਾਨਾਂ ਨੇ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਨੂੰ ਤੁਰੰਤ ਵਲਟੋਹਾ ਨੂੰ ਸਮੂਹ ਅਹੁੱਦਿਆਂ ਨੂੰ ਬਰਖਾਸ਼ਤ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਇਹ ਫੈਸਲਾ ਆਉਣ ਤੋਂ ਬਾਅਦ ਖ਼ੁਦ ਵਲਟੋਹਾ ਨੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।

 

+2

LEAVE A REPLY

Please enter your comment!
Please enter your name here