WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਐਸ. ਏ. ਐਸ. ਨਗਰ

ਅਦਾਲਤ ਦੇ ਹੁਕਮਾਂ ’ਤੇ ਪੁਲਿਸ ਨੇ ਚਰਚਿਤ ਗਾਇਕ ਕੋਲੋਂ ਬਜ਼ੁਰਗ ਪੰਜਾਬੀ ਦਾ ਫ਼ਲੈਟ ਖ਼ਾਲੀ ਕਰਵਾਇਆ

ਮੋਹਾਲੀ, 4 ਸਤੰਬਰ: ਪੰਜਾਬੀ ਦੇ ਇੱਕ ਚਰਚਿਤ ਗਾਇਕ ਸਾਰਥੀ ਕੇ ਵੱਲੋਂ ਕਥਿਤ ਤੌਰ ’ਤੇ ਦੱਬੇ ਹੋਏ ਇੱਕ ਫਲੈਟ ਨੂੰ ਅੱਜ ਮੋਹਾਲੀ ਪੁਲਿਸ ਨੇ ਖ਼ਾਲੀ ਕਰਵਾ ਲਿਆ। ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਹੋਈ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਇਸ ਫਲੈਟ ਦੇ ਮਾਲਕ ਨੇ ਗਾਇਕ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ‘‘ ਉਹ ਹਾਲੇ ਵੀ ਕਿਰਾਏ ਦੇ ਰੂਪ ਵਿਚ ਉਸਦੇ ਬਣਦੇ 20-22 ਲੱਖ ਰੁਪਏ ਨੱਪੀ ਬੈਠਾ ਹੋਇਆ ਹੈ। ’’ ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਵਿਦੇਸ਼ ਦੌਰੇ ’ਤੇ ਗਏ ਗਾਇਕ ਸਾਰਥੀ ਕੇ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਦੂਜੇ ਪਾਸੇ ਜਿਸ ਬਜ਼ੁਰਗ ਦਾ ਇਹ ਫਲੈਟ ਹੈ, ਉਹ ਵੀ ਕਈ ਦਹਾਕਿਆਂ ਤੋਂ ਦਿਲ ਦਾ ਮਰੀਜ਼ ਹੈ, ਜਿਸਨੂੰ ਇਸ ਗਾਇਕ ਨੇ ਪਿਛਲੇ 6 ਸਾਲਾਂ ਤੋਂ ਥਾਣਿਆਂ ਤੇ ਕਚਿਹਰੀਆਂ ਦੇ ਗੇੜੇ ਕਢਵਾਏ ਸਨ।

ਹਰਿਆਣਾ ’ਚ ਮੁੜ Cong ਤੇ AAP ਦੇ ਇਕੱਠੇ ਹੋਣ ਦੀ ਉਮੀਦ ਬੱਝੀ,ਅੱਜ ਭਲਕ ਹੋ ਸਕਦਾ ਹੈ ਗਠਜੋੜ

ਮਾਮਲੇ ਦੀ ਜਾਣਕਾਰੀ ਦਿੰਦਿਆਂ ਫਲੈਟ ਦਾ ਮਾਲਕ ਦਵਿੰਦਰ ਸਿੰਘ ਸੈਣੀ ਨੇ ਦਸਿਆ ਕਿ ਉਸਦਾ ਮੋਹਾਲੀ ਦੇ ਸੈਕਟਰ 91 ਦੀ ਇੱਕ ਸੋਸਾਇਟੀ ਵਿਚ ਫਲੈਟ ਸੀ। ਜਿਸਨੂੰ ਪਹਿਲਾਂ ਉਸਨੇ ਕਿਸੇ ਹੋਰ ਨੂੰ ਕਿਰਾਏ ’ਤੇ ਦਿੱਤਾ ਸੀ ਤੇ ਉਸਤੋਂ ਬਾਅਦ ਸਾਲ 2016 ਵਿਚ ਉਕਤ ਗਾਇਕ ਨੂੰ ਇਹ ਫਲੈਟ ਕਿਰਾਏ ‘ਤੇ ਦਿੱਤਾ ਸੀ। ਇਸ ਸਬੰਧ ਵਿਚ ਬਕਾਇਦਾ ਐਗਰੀਮੈਂਟ ਹੋਇਆ ਸੀ, ਜੋਕਿ ਸਾਲ 2018 ਤੱਕ ਸੀ। ਪ੍ਰੰਤੂ ਸਾਲ 2018 ਤੋਂ ਬਾਅਦ ਨਾਂ ਤਾਂ ਗਾਇਕ ਸਾਰਥੀ ਇਸਦਾ ਐਗਰੀਮੈਂਟ ਰਿਨਊ ਕਰਵਾਇਆ ਸੀ ਤੇ ਨਾਂ ਹੀ ਉਸਦਾ ਕਿਰਾਇਆ ਦੇ ਰਿਹਾ ਸੀ। ਉਲਟਾ ਕਿਰਾਇਆ ਦੇਣ ਜਾਂ ਫਲੈਟ ਖ਼ਾਲੀ ਕਰਨ ਦੀ ਮੰਗ ’ਤੇ ਇਸ ਗਾਇਕ ਨੇ ਬਜੁਰਗ ਮਾਲਕ ਨੂੰ ਥਾਣਾ ਦਿਖ਼ਾ ਦਿੱਤਾ ਤੇ ਇਸਤੋਂ ਬਾਅਦ ਅਦਾਲਤ ਵਿਚ ਜਾ ਕੇ ਸਟੇਅ ਲੈ ਲਿਆ।

ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਮੁੜ ਵਿਧਾਨ ਸਭਾ ਵਿਚ ਗੂੰਜਿਆ

ਫਲੈਟ ਮਾਲਕ ਮੁਤਾਬਕ ਉਹ ਆਪਣੈ ਬੱਚਿਆਂ ਨਾਲ ਅਮਰੀਕਾ ਵਿਚ ਰਹਿੰਦਾ ਸੀ ਪ੍ਰੰਤੂ ਉਸਨੂੰ ਅਦਾਲਤ ਵਿਚ ਇਹ ਕੇਸ ਲੜਣ ਲਈ ਵਾਪਸ ਆਉਣਾ ਪਿਆ ਤੇ ਇਹ ਕੇਸ ਹਾਈਕੋਰਟ ਤੱਕ ਪੁੱਜਿਆ ਤੇ ਉਸਤੋਂ ਬਾਅਦ ਅਦਾਲਤ ਨੇ ਹੁਣ ਉਸਦੇ ਹੱਕ ਵਿਚ ਫੈਸਲਾ ਕਰਦਿਆਂ ਤੁਰੰਤ ਪੁਲਿਸ ਨੂੰ ਇਹ ਫਲੈਟ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ ਸਨ। ਜਿਸਤੋਂ ਬਾਅਦ ਅੱਜ ਇਹ ਕਾਰਵਾਈ ਹੋਈ ਹੈ। ਫਲੈਟ ਮਾਲਕ ਮੁਤਾਬਕ ਉਸਦਾ 20-22 ਲੱਖ ਰੁਪਏ ਦਾ ਕਿਰਾਇਆ ਬਕਾਇਆ ਪਿਆ ਹੈ, ਜਿਸਨੂੰ ਲੈਣ ਦੇ ਲਈ ਕੇਸ ਚੱਲ ਰਿਹਾ ਹੈ।

 

Related posts

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਅੰਤਰਰਾਜੀ ਹਥਿਅਰਾਂ ਦੀ ਤਸਕਰੀ ਕਰਨ ਵਾਲਾ ਕਾਬੂ

punjabusernewssite

ਬੁਰਾਈ ‘ਤੇ ਚੰਗਿਆਈ ਦੀ ਹਮੇਸ਼ਾ ਜਿੱਤ ਹੁੰਦੀ ਹੈ: ਸੰਸਦ ਮੈਂਬਰ ਮਨੀਸ਼ ਤਿਵਾੜੀ

punjabusernewssite

ਅਕਾਲੀ ਦਲ ਦੀ ਮੰਗ: ਮੁੱਖ ਮੰਤਰੀ ਬਹਿਸ ਦੀ ਰੂਪ ਰੇਖਾ ਤੇ ਏਜੰਡਾ ਤੈਅ ਕਰਨ ਲਈ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਨ

punjabusernewssite