ਬਠਿੰਡਾ, 12 ਜਨਵਰੀ : ਕਮਿਸ਼ਨਰ ਫਰੀਦਕੋਟ ਮੰਡਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਥਾਨਕ ਮਹਾਤਮਾ ਗਾਂਧੀ ਲੋਕ ਪ੍ਰਸ਼ਾਸਨ ਸੰਸਥਾ ਪੰਜਾਬ ਦੇ ਖੇਤਰੀ ਕੇਂਦਰ ਵਲੋਂ ਬਠਿੰਡਾ ਜ਼ਿਲ੍ਹੇ ਦੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਮਾਲ ਅਦਾਲਤਾਂ ਦੇ ਰੀਡਰਾਂ/ਅਹਿਲਮਦਾਂ ਨੂੰ ਮਾਲ ਅਦਾਲਤਾਂ ਦੇ ਕੰਮ-ਕਾਜ ਬਾਰੇ ਟਰੇਨਿੰਗ ਦਿੱਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮਾਲ ਅਦਾਲਤਾਂ/ਦਫ਼ਤਰੀ ਕੰਮ ਨੂੰ ਸਹੀ ਢੰਗ ਨਾਲ ਕਾਨੂੰਨ ਅਨੁਸਾਰ ਕਰਨ ਲਈ ਕਿਹਾ ਤਾਂ ਕਿ ਲੋਕਾਂ ਦੀਆਂ ਪ੍ਵੇਸ਼ਾਨੀਆਂ ਦੂਰ ਹੋ ਸਕਣ।
ਇਹ ਵੀ ਪੜ੍ਹੋ ਸਪੈਸ਼ਲ ਆਪ੍ਰੇਸ਼ਨ ਗਰੁੱਪ ਵੱਲੋਂ 220 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਟਰੱਕ ਕਾਬੂ: ਹਰਪਾਲ ਸਿੰਘ ਚੀਮਾ
ਇਸ ਦੌਰਾਨ ਉਨ੍ਹਾਂ ਵੱਲੋਂ ਕੁਝ ਕਾਨੂੰਨੀ ਪਹਿਲੂਆਂ ‘ਤੇ ਵੀ ਰੌਸ਼ਨੀ ਪਾਈ ਗਈ। ਉਨ੍ਹਾਂ ਇਹ ਵੀ ਦੱਸਿਆ ਅਜਿਹੀਆਂ ਟਰੇਨਿੰਗਾਂ ਭਵਿੱਖ ਵਿੱਚ ਵੀ ਕਰਵਾਈਆਂ ਜਾਣਗੀਆਂ। ਹੋਰ ਜਾਣਕਾਰੀ ਦਿੰਦੇ ਹੋਏ ਓਮ ਪ੍ਰਕਾਸ਼ ਸੰਸਥਾ ਦੇ ਖੇਤਰੀ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਸਾਬਕਾ ਪੀ.ਸੀ.ਐਸ. ਅਧਿਕਾਰੀ ਵਿਨੋਦ ਬਾਂਸਲ ਵਲੋਂ ਤਕਸੀਮ ਕੇਸਾਂ ਨਾਲ ਸਬੰਧਤ ਕਾਰਜਵਿਧੀ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਮਾਲ ਅਦਾਲਤਾਂ ਦੇ ਕੰਮਾਂ ਦੇ ਸਾਰੇ ਨੁਕਤੇ ਸਾਂਝੇ ਕੀਤੇ ਗਏ।
ਇਹ ਵੀ ਪੜ੍ਹੋ ਮਾਘੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਰਿਵਿਊ ਮੀਟਿੰਗ
ਇਸ ਤੋਂ ਇਲਾਵਾ ਉਨ੍ਹਾਂ ਵਲੋਂ ਮਾਲ ਵਿਭਾਗ ਦੇ ਕਾਨੂੰਨ ਵਿੱਚ ਸਮੇਂ-ਸਮੇਂ ‘ਤੇ ਹੋਈਆਂ ਸੋਧਾਂ ‘ਤੇ ਵੀ ਚਾਨਣਾ ਪਾਇਆ ਗਿਆ ਅਤੇ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਦੇ ਸਵਾਲਾਂ ਦੇ ਜੁਵਾਬ ਵੀ ਉਨ੍ਹਾਂ ਵਲੋਂ ਬਾਖੂਬੀ ਦਿੱਤੇ ਗਏ ਅਤੇ ਪੈਦਾ ਹੋਈਆਂ ਸ਼ੰਕਾਵਾਂ ਨੂੰ ਵੀ ਦੂਰ ਕੀਤਾ ਗਿਆ। ਇਸ ਦੌਰਾਨ ਜਸਵੀਰ ਸਿੰਘ, ਸੁਪਰਡੈਂਟ ਕਮਿਸ਼ਨਰ ਦਫ਼ਤਰ ਫਰੀਦਕੋਟ ਵਲੋਂ ਮਾਲ ਅਦਾਲਤਾਂ ਦੀਆਂ ਮਿਸਲਾਂ ਵਿੱਚ ਲਿਖੇ ਜਾਂਦੇ ਹੁਕਮਾਂ/ਜ਼ਿਮਨੀ ਹੁਕਮਾਂ, ਤਲਬੀ ਕਾਰਜ ਵਿਧੀ ਆਦਿ ਸਬੰਧੀ ਆਰ ਸੀ ਐਮ ਪੋਰਟਲ ‘ਤੇ ਡਾਊਨਲੋਡ ਕਰਨ ਬਾਰੇ ਨੁਕਤੇ ਵੀ ਉਨ੍ਹਾਂ ਵਲੋਂ ਦੱਸੇ ਗਏ ਅਤੇ ਕੋਰਟ ਰਿਕਾਰਡ ਨੂੰ ਅਪਡੇਟ ਰੱਖਣ ਲਈ ਵੀ ਨੁਕਤੇ ਸਾਂਝੇ ਕੀਤੇ ਗਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite