ਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਨਹੀਂ ਨਿਕਲਿਆ ਮਸਲੇ ਦਾ ਹੱਲ
ਚੰਡੀਗੜ੍ਹ, 12 ਸਤੰਬਰ: ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਧੇ ਦਿਨ ਲਈ ਕੀਤੀ ਹੜਤਾਲ ਹੁਣ ਮੁਕੰਮਲ ਬੰਦ ਵਿਚ ਬਦਲ ਦਿੱਤੀ ਗਈ ਹੈ। ਵੀਰਵਾਰ ਜਾਣੀ 12 ਸਤੰਬਰ ਤੋਂ 14 ਸਤੰਬਰ ਤੱਕ ਹੁਣ ਪੂਰੇ ਦਿਨ ਲਈ ਸਰਕਾਰੀ ਹਸਪਤਾਲਾਂ ਦੀਆਂ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਤੇ ਇਸ ਦੌਰਾਨ ਡਾਕਟਰ ਕੋਈ ਵੀ ਮਰੀਜ਼ ਚੈਕ ਨਹੀਂ ਕਰਨਗੇ। ਹਾਲਾਂਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। ਇਹ ਫੈਸਲਾ ਬੀਤੇ ਕੱਲ ਪੰਜਾਬ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।
ਚੰਡੀਗੜ੍ਹ ਬਲਾਸਟ: ਆਟੋ ਡਰਾਈਵਰ ਗ੍ਰਿਫਤਾਰ, ਦੋ ਸ਼ੱਕੀਆਂ ’ਤੇ ਰੱਖਿਆ 2-2 ਲੱਖ ਦਾ ਇਨਾਮ
ਸੂਚਨਾ ਮੁਤਾਬਕ ਮੀਟਿੰਗ ਦੌਰਾਨ ਸਰਕਾਰ ਨੇ ਡਾਕਟਰਾਂ ਦੀਆਂ ਮੰਗਾਂ ਨੂੰ ਸਿਧਾਂਤਕ ਤੌਰ ‘ਤੇ ਮੰਨਣ ਦੀ ਹਾਮੀ ਭਰੀ ਸੀ ਤੇ ਦੇਰ ਰਾਤ ਇਸ ਸਬੰਧ ਵਿਚ ਲਿਖ਼ਤੀ ਹੁਕਮ ਵੀ ਜਾਰੀ ਕੀਤੇ ਗਏ ਪ੍ਰੰਤੂ ਐਸੋਸੀਏਸ਼ਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਡਾ ਜਗਰੂਪ ਸਿੰਘ ਨੇ ਦਾਅਵਾ ਕੀਤਾ ਕਿ ਮੀਟਿੰਗ ਵਿਚ ਜੋ ਫੈਸਲੇ ਹੋਏ ਸਨ, ਉਸਨੂੰ ਇੰਨ-ਬਿੰਨ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਤਿੰਨ ਦਿਨਾਂ ਲਈ ਇਹ ਓਪੀਡੀ ਸੇਵਾਵਾਂ ਦੇ ਮੁਕੰਮਲ ਬੰਦ ਦੇ ਫੈਸਲੇ ਨੂੰ ਲਾਗੂ ਕਰਨਾ ਪਿਆ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਤਿੰਨ ਦਿਨਾਂ ਲਈ ਸਵੇਰੇ 8 ਤੋਂ 11 ਵਜੇਂ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ। ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ ਮਰੀਜ਼ਾਂ ਨੂੰ ਵੱਡੀਆਂ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਗਰੀਬ ਤਬਕਿਆਂ ਨਾਲ ਸਬੰਧਤ ਮਰੀਜਾਂ ਨੂੰ ਹੁਣ ਪ੍ਰਾਈਵੇਟ ਡਾਕਟਰਾਂ ਦੇ ਜਾਣਾ ਪੈ ਰਿਹਾ।
Share the post "ਅੱਜ ਤੋਂ ਤਿੰਨ ਦਿਨਾਂ ਲਈ ਪੱਕੇ ਤੌਰ ‘ਤੇ ਬੰਦ ਹੋਈਆਂ ਸਰਕਾਰੀ ਹਸਪਤਾਲਾਂ ਦੀਆਂ OPDs"