Bathida News:ਰੇਲਵੇ ਸਟੇਸ਼ਨ ਦੇ ਨੇੜੇ ਟਰੈਫਿਕ ਸਮੱਸਿਆ ਦੇ ਦਿਨ-ਬ-ਦਿਨ ਵਿਕਰਾਲ ਰੂਪ ਧਾਰਨ ਕਰਨ ਦੇ ਚੱਲਦਿਆਂ ਹੁਣ ਨਗਰ ਨਿਗਮ ਬਠਿੰਡਾ ਨੇ ਵੱਡੇ ਫੈਸਲੇ ਲਏ ਹਨ। ਇਸ ਸਬੰਧ ਵਿਚ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਆਟੋ ਰਿਕਸ਼ਾ ਯੂਨੀਅਨ ਨੂੰ ਸਪੱਸ਼ਟ ਹਿਦਾਇਤਾਂ ਜਾਰੀ ਕੀਤੀਆਂ ਹਨ। ਇੰਨ੍ਹਾਂ ਹਿਦਾਇਤਾਂ ਦੇ ਮੁਤਾਬਕ ਹੁਣ ਰੇਲਵੇ ਸਟੇਸ਼ਨ ਦੇ ਗੇਟ ਨਜਦੀਕ ਇੱਕ ਜਗ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਜਿੱਥੇ ਸਿਰਫ ਇੱਕ ਈ ਰਿਕਸ਼ਾ ਅਤੇ ਇੱਕ ਡੀਜਲ ਵਾਲਾ ਆਟੋ ਖੜਾ ਹੋ ਸਕੇਗਾ। ਜੇਕਰ ਇਸਤੋਂ ਵੱਧ ਕੋਈ ਵੀ ਆਟੋ ਰਿਕਸ਼ਾ ਰੇਲਵੇ ਸਟੇਸ਼ਨ ਦੇ ਗੇਟ ’ਤੇ ਜਾਂ ਸੜਕ ’ਤੇ ਖੜ੍ਹਾ ਹੋਵੇਗਾ ਤਾਂ ਉਸਦਾ ਚਲਾਨ ਕੱਟਿਆ ਜਾਵੇਗਾ।
ਉਨ੍ਹਾਂ ਆਦੇਸ਼ ਦਿੱਤੇ ਕਿ ਕੋਈ ਵੀ ਆਟੋ ਰਿਕਸ਼ਾ ਚਾਲਕ ਸਵਾਰੀਆਂ ਨੂੰ ਸੜਕ ਦੇ ਵਿਚਕਾਰ ਜਾਂ ਰੇਲਵੇ ਸਟੇਸ਼ਨ ਦੇ ਗੇਟ ਦੇ ਨੇੜੇ ਨਹੀਂ ਉਤਾਰੇਗਾ, ਬਲਕਿ ਆਟੋ ਰਿਕਸ਼ਾ ਸਟੈਂਡ ’ਤੇ ਹੀ ਸਵਾਰੀਆਂ ਨੂੰ ਉਤਾਰਿਆ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਟੋ ਰਿਕਸ਼ਾ ਸਟੈਂਡ ਲਈ ਨਗਰ ਨਿਗਮ ਦੀ ਪਾਰਕਿੰਗ ਵਿੱਚੋਂ ਅੱਧੀ ਪਾਰਕਿੰਗ ਆਟੋ ਰਿਕਸ਼ਾ ਚਾਲਕਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਟੋ ਰਿਕਸ਼ਾ ਕਰਕੇ ਟਰੈਫਿਕ ਸਮੱਸਿਆ ਪੈਦਾ ਹੋ ਰਹੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਆਟੋ ਰਿਕਸ਼ਾ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੈਫਿਕ ਸੁਧਾਰ ਵਿੱਚ ਆਪਣਾ ਯੋਗਦਾਨ ਦੇਣ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਟਰੈਫਿਕ ਸੁਧਾਰ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਆਮ ਜਨਤਾ ਅਤੇ ਆਟੋ ਰਿਕਸ਼ਾ ਚਾਲਕਾਂ ਨੂੰ ਕੀਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੇਅਰ ਨੇ ਜਾਰੀ ਕੀਤੇ ਆਦੇਸ਼;ਬਠਿੰਡਾ ਦੇ ਰੇਲਵੇ ਸਟੇਸ਼ਨ ’ਤੇ ਇੱਕ ਤੋਂ ਵੱਧ ਆਟੋ ਖੜ੍ਹਾ ਹੋਣ ’ਤੇ ਹੋਵੇਗਾ ਚਲਾਨ"