ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵੀਰ ਬਾਲ ਦਿਵਸ ਮੁਕਾਬਲਿਆਂ ਦਾ ਆਯੋਜਨ

0
25

ਸ੍ਰੀ ਮੁਕਤਸਰ ਸਾਹਿਬ, 9 ਦਸੰਬਰ: ਬਾਲ ਭਲਾਈ ਕੌਂਸਲ ਪੰਜਾਬ ਅਤੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵੀਰ ਬਾਲ ਦਿਵਸ ਮੁਕਾਬਲੇ ਜ਼ਿਲ੍ਹਾ ਰੈਡ ਕਰਾਸ ਵਿਖੇ ਕਰਵਾਏ ਗਏ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੌਂਗਾ ਵੱਲੋਂ ਹਾਜ਼ਰ ਵਿਦਿਆਰਥੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਦੌਰਾਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੇ ਪ੍ਰਬੰਧਾਂ ਦਾ ਜਾਇਜ਼ਾ

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਇੰਚਾਰਜ ਰਾਜ ਕੁਮਾਰ ਅਤੇ ਪ੍ਰਵੀਨ ਸ਼ਰਮਾ ਨੇ ਦਿੱਸਿਆ ਕਿ ਬਲਾਕ ਪੱਧਰ ’ਤੇ ਹੋਏ ਮੁਕਾਬਲਿਆਂ ਦੌਰਾਨ ਪਹਿਲੇ ਨੰਬਰ ’ਤੇ ਆਉਣ ਵਾਲਿਆਂ ਵਿਦਿਆਰਥੀਆਂ ਵੱਲੋਂ ਇਸ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਭਾਗ ਲਿਆ ਗਿਆ।ਇਨ੍ਹਾਂ ਮੁਕਾਬਲਿਆਂ ਦੌਰਾਨ ਕਵਿਤਾ ਪਾਠ ਉਮਰ ਵਰਗ 5 ਤੋਂ 10 ਸਾਲ ਵਿੱਚ ਜੀ.ਟੀ.ਬੀ. ਖਾਲਸਾ ਸਕੂਲ ਮਲੋਟ, ਭਵਨੂਰ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਤੋਂ ਉਦੈ ਪ੍ਰਤਾਪ ਸਿੰਘ ਨੇ ਦੂਜਾ ਸਥਾਨ ਅਤੇ ਦਸ਼ਮੇਸ਼ (ਕੰਨਿਆ) ਸ.ਸ.ਸ. ਸਕੂਲ ਬਾਦਲ ਤੋਂ ਵੰਸ਼ ਕੌਰ ਮਾਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਕਵਿਤਾ ਪਾਠ 10 ਤੋਂ 15 ਸਾਲ ਵਿੱਚ ਅਕਾਲ ਅਕੈਡਮੀ ਤੋਂ ਹਰਗੁਨਪ੍ਰੀਤ ਸਿੰਘ ਪਹਿਲਾ ਸਥਾਨ, ਹਰਮਨਪ੍ਰੀਤ ਕੌਰ ਨਿਸ਼ਾਨ ਅਕੈਡਮੀ, ਮਲੋਟ ਨੇ ਦੂਜਾ ਸਥਾਨ ਅਤੇ ਕਰਨਵੀਰ ਕੌਰ ਸ.ਸ.ਸਕੂਲ ਸੰਗਰਾਣਾ ਨੇ ਤੀਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ Bathinda News: MC ਦੀ ਉਪ ਚੋਣ ਦਾ ਐਲਾਨ ਹੁੰਦੇ ਹੀ MLA Gill ਨੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

ਇਸ ਤਰ੍ਹਾਂ ਪੇਪਰ ਪੜ੍ਹਨ ਦੌਰਾਨ ਦਸ਼ਮੇਸ਼ ਸ.ਸ.ਸ. ਸਕੂਲ ਬਾਦਲ ਤੋਂ ਸ਼ਰਨਪ੍ਰੀਤ ਕੌਰ ਨੇ ਪਹਿਲਾ ਸਥਾਨ, ਦੂਜਾ ਸਥਾਨ ਜੀ.ਐਨ.ਵੀ. ਡੀ.ਏ.ਵੀ. ਗਿੱਦੜਬਾਹਾ ਤੋਂ ਗੁਰਨੂਰ ਕੌਰ ਅਤੇ ਤੀਜਾ ਸਥਾਨ ਨਿਸ਼ਾਨ ਅਕੈਡਮੀ ਤੋਂ ਹਰਸਿਮਰਨ ਕੌਰ ਨੇ ਪ੍ਰਾਪਤ ਕੀਤਾ। ਡਿਬੇਟ ਮੁਕਾਬਲੇ ਦੌਰਾਨ ਦਸ਼ਮੇਸ਼ ਸ.ਸ.ਸ. ਸਕੂਲ ਬਾਦਲ ਤੋਂ ਪਹਿਲਾ ਸਥਾਨ ਪਾਇਲ, ਦੂਜਾ ਸਥਾਨ ਸ.ਹ.ਸ. ਵੜਿੰਗ ਤੋਂ ਨਵਨੀਤ ਨੇ ਅਤੇ ਤੀਜਾ ਸਥਾਨ ਨਿਸ਼ਾਨ ਅਕੈਡਮੀ ਮਲੋਟ ਤੋਂ ਅਨੂਰੀਤ ਨੇ ਪ੍ਰਾਪਤ ਕੀਤਾ।ਇਸ ਤਰ੍ਹਾਂ ਸ਼ਬਦ ਗਾਇਨ ਦੌਰਾਨ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਦੌਲਾ ਨੇ ਦੂਜਾ ਸਥਾਨ ਅਤੇ ਸ.ਸ.ਸ. ਸਕੂਲ (ਮੁੰਡੇ) ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਸ੍ਰੀ ਤੇਜਿੰਦਰ ਸਿੰਘ, ਸ੍ਰੀਮਤੀ ਡਿੰਪਲ ਵਰਮਾ, ਸ੍ਰੀ ਰਾਜੇਸ਼ ਕੁਮਾਰ, ਸ੍ਰੀਮਤੀ ਖੁਸ਼ਵੀਰ ਕੌਰ, ਸ੍ਰੀ ਰਘਬੀਰ ਸਿੰਘ, ਸ੍ਰੀਮਤੀ ਵਨੀਤਾ ਬਾਂਸਲ, ਸ੍ਰੀਮਤੀ ਪੂਜਾ ਬੱਤਰਾ, ਸ੍ਰੀ ਅਵਤੰਸ ਸਿੰਘ, ਸ੍ਰੀਮਤੀ ਰਜਨੀ ਗਰੋਵਰ, ਸ੍ਰੀਮਤੀ ਮੋਨਿਕਾ ਵਰਮਾ, ਸ੍ਰੀ ਗੁਰਨਾਮ ਸਿੰਘ, ਸ੍ਰੀਮਤੀ ਜਸਵਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here