ਬਠਿੰਡਾ,9 ਮਈ: ਸਥਾਨਕ ਸਮਰ ਹਿੱਲ ਕਾਨਵੈਂਟ ਸਕੂਲ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਗੁਰਕਰਨ ਸਿੰਘ ਅਤੇ ਸੰਦੀਪ ਸਿੰਘ ( ਪੰਜਾਬੀ ਯੂਨੀਵਰਸਿਟੀ ਪਟਿਆਲਾ ਐਮ. ਏ. ਥੀਏਟਰ ਪਾਸਆਊਟ) ਵੱਲੋ ਪੰਜਾਬੀ ਨੁਕੜ ਨਾਟਕ ‘ਵਹਿੰਗੀ’ ਪੇਸ਼ ਕੀਤਾ ਗਿਆ, ਜਿਹੜਾ ਕਿ ਅੱਜ ਦੇ ਸਮੇਂ ਦੀ ਸਚਾਈ ਪੇਸ਼ ਕਰਦਾ ਹੈ। ਇਸ ਨਾਟਕ ਵਿੱਚ ਦੋਵਾ ਕਿਰਦਾਰਾਂ ਨੇ ਆਪਣੀ ਬਾਖੂਬੀ ਭਮਿਕਾ ਨਿਭਾਈ ਅਤੇ ਇੱਕ ਚੰਗਾ ਸੰਦੇਸ਼ ਦਿੱਤਾ। ਇਸ ਨਾਟਕ ਦਾ ਥੀਮ ਅਜੋਕੇ ਸਮੇਂ ਅਤੇ ਪਹਿਲੇ ਸਮੇਂ ਦੀ ਸਿੱਖਿਆ ਨੀਤੀ, ਸਕੂਲ ਦੇ ਮਾਹੌਲ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਬਾਰੇ ਰਿਹਾ।
ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਦੇ ਨਿਰਦੇਸ਼ਾਂ ਤਹਿਤ ਕਰ ਰਹੇ ਨੇ ਕੰਮ: ਹਰਸਿਮਰਤ ਕੌਰ ਬਾਦਲ
ਅਧਿਆਪਕਾਂ ਦਾ ਸਤਿਕਾਰ ਜੋ ਅਜੋਕੇ ਸਮੇਂ ਘੱਟ ਰਿਹਾ ਹੈ, ਉਸ ਬਾਰੇ ਬੱਚਿਆ ਨੂੰ ਸਿੱਖਿਆ ਦਿੱਤੀ ਗਈ ਤੇ ਨਾਲ ਹੀ ਵਿਦਿਆਰਥੀਆ ਨੂੰ ਬਾਹਰਲੇ ਮੁਲਕਾਂ ਦੀ ਲੱਗੀ ਹੋੜ ਛੱਡ ਕੇ ਗੁਰੂਆ- ਪੀਰਾਂ ਦੀ ਧਰਤੀ ‘ਤੇ ਰਹਿ ਕੇ ਹੀ ਪ੍ਰਗਤੀ ਅਤੇ ਵਿਕਾਸ ਦੀਆਂ ਲੀਹਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਸਕੂਲ ਦੀ ਐਮ. ਡੀ ਅਤੇ ਪ੍ਰਿੰਸੀਪਲ ਸਹਿਤ ਸਮੂਹ ਸਟਾਫ ਵੱਲੋ ਗੁਰਕਰਨ ਸਿੰਘ ਅਤੇ ਸੰਦੀਪ ਸਿੰਘ ਦਾ ਧੰਨਵਾਦ ਕੀਤਾ ਗਿਆ।