👉AAP ਨੇ ਪਦਮਜੀਤ ਸਿੰਘ ਮਹਿਤਾ ਨੂੰ ਬਣਾਇਆ ਵਾਰਡ ਨੰਬਰ 48 ਤੋਂ ਉਮੀਦਵਾਰ, ਕੀਤੇ ਨਾਮਜ਼ਦਗੀ ਪੱਤਰ ਦਾਖ਼ਲ
👉ਪੰਜਾਬ ਕ੍ਰਿਕਟ ਐਸੋਸੀਏਸਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਹਨ ਪਦਮਜੀਤ
ਬਠਿੰਡਾ, 12 ਦਸੰਬਰ:Bathinda News:ਕੁੱਝ ਸਾਲ ਪਹਿਲਾਂ ਦੁਨੀਆ ਦੀ ਨਾਮਵਰ ਯੂਨੀਵਰਸਿਟੀ ‘ਲੰਡਨ’ ਵਿਚ ਵਿਦਿਆਰਥੀ ਚੋਣਾਂ ਜਿੱਤ ਕੇ ਚਰਚਾ ਵਿਚ ਆਉਣ ਵਾਲੇ ਬਠਿੰਡਾ ਦੇ ਨੌਜਵਾਨ ਪਦਮਜੀਤ ਸਿੰਘ ਮਹਿਤਾ ਨੇ ‘ਲੋਕਲ’ ਸਿਆਸਤ ਵਿਚ ਹੱਥ ਅਜਮਾਉਣ ਦਾ ਫੈਸਲਾ ਲਿਆ ਹੈ। ਆਗਾਮੀ 21 ਦਸੰਬਰ ਨੂੰ ਪੰਜਾਬ ਭਰ ਵਿਚ ਹੋਣ ਜਾ ਰਹੀਆਂ ਨਗਰ ਨਿਗਮਾਂ ਤੇ ਕੋਂਸਲ ਚੋਣਾਂ ਤੋਂ ਇਲਾਵਾ ਉਪ ਚੋਣਾਂ ਵਿਚ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਪਦਮਜੀਤ ਸਿੰਘ ਮਹਿਤਾ ਹੁਣ ਮੁੜ ਚਰਚਾ ਵਿਚ ਆ ਗਏ ਹਨ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਭਵਿੱਖੀ ਸਿਆਸਤ ਲਈ ਅੱਗੇ ਵੱਧਣ ਵਾਸਤੇ ਵੱਡਾ ਥਾਪੜਾ ਦਿੱਤਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਪੁੱਤਰ ਪਦਮਜੀਤ ਮੌਜੂਦਾ ਸਮੇਂ ਪੰਜਾਬ ਹੋਟਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਹਨ।
ਇਹ ਵੀ ਪੜ੍ਹੋ Big News: ਆਪ ਸਰਕਾਰ ਵੱਲੋਂ ਹਰ ਮਹੀਨੇ ਔਰਤਾਂ ਨੂੰ 1000-1000 ਰੁਪਏ ਦੇਣ ਦੀ ਸਕੀਮ ਨੂੰ ਹਰੀ ਝੰਡੀ
ਉਨ੍ਹਾਂ ਵੱਲੋਂ ਅੱਜ ਆਪਣੇ ਪਿਤਾ ਅਮਰਜੀਤ ਮਹਿਤਾ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼ੂਗਰ ਫੈਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ‘ਆਪ’ ਦੇ ਯੂਥ ਆਗੂ ਰਾਜਨ ਅਮਰਦੀਪ ਸਿੰਘ, ਮਨਜੀਤ ਸਿੰਘ ਲਹਿਰਾ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਪੱਤਰ ਸਥਾਨਕ ਐਸ.ਡੀ.ਐਮ ਬਲਕਰਨ ਸਿੰਘ ਮਾਹਲ ਦੇ ਦਫ਼ਤਰ ਵਿਚ ਭਰੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਦਮਜੀਤ ਸਿੰਘ ਮਹਿਤਾ ਨੇ ਟਿਕਟ ਦੇਣ ਬਦਲੇ ਪਾਰਟੀ ਹਾਈਕਮਾਂਡ ਤੋਂ ਇਲਾਵਾ ਸਹਿਯੋਗ ਦੇਣ ਲਈ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਉਹ ਇਸ ਵਾਰਡ ਦੀ ਉਪ ਚੋਣ ਜਿੱਤ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਝੋਲੀ ਪਾਉਣਗੇ।
ਇਹ ਵੀ ਪੜ੍ਹੋ Municipal Corporation and Council Elections: ਅੱਜ ਨਾਮਜਦਗੀਆਂ ਦੇ ਆਖ਼ਰੀ ਦਿਨ ਕਾਗਜ਼ ਭਰਨ ਵਾਲਿਆਂ ਦਾ ਲੱਗਿਆ ਰਿਹਾ ਤਾਂਤਾ
ਉਨ੍ਹਾਂ ਵਾਰਡ ਨੰਬਰ 48 ਦੇ ਵਾਸੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦਾ ਹੀ ਪੁੱਤਰ ਤੇ ਸ਼ਹਿਰ ਦਾ ਵਾਸੀ ਹੈ ਤੇ ਇਸ ਹਲਕੇ ਦੇ ਵਿਕਾਸ ਲਈ ਸਿਰਤੋੜ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਦੇ ਪਿਤਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਕਿਹਾ ਕਿ ਪਦਮਜੀਤ ਸਿੰਘ ਨੇ ਲੰਡਨ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਲ ਕਰਕੇ ਉਥੇ ਕੋਂਸਲ ਚੋਣਾਂ ਵੀ ਜਿੱਤੀਆਂ ਹਨ ਪ੍ਰੰਤੂ ਇਸਦਾ ਮਨ ਸੀ ਕਿ ਉਹ ਆਪਣੇ ਸ਼ਹਿਰ ਵਾਸਤੇ ਕੁੱਝ ਕਰੇ, ਜਿਸਦੇ ਚੱਲਦੇ ਵਿਦੇਸ਼ ਛੱਡ ਵਾਪਸ ਇੱਥੇ ਆਇਆ ਹੈ ਤੇ ਹੁਣ ਸ਼ਹਿਰ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਏਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Bathinda News: ਲੰਡਨ ਯੂਨੀਵਰਸਿਟੀ ’ਚ ਚੋਣਾਂ ਜਿੱਤਣ ਵਾਲਾ ‘ਪਦਮਜੀਤ’ ਹੁਣ ਲੋਕਲ ਸਿਆਸਤ ’ਚ ਅਜਮਾਏਗਾ ਹੱਥ"