ਪਦਮਜੀਤ ਸਿੰਘ ਮਹਿਤਾ ਬਣੇ ਪੰਜਾਬ ਹੋਟਲ, ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਦੇ ਉਪ ਪ੍ਰਧਾਨ

0
84
+1

ਬਠਿੰਡਾ, 28 ਸਤੰਬਰ: ਉੱਘੇ ਨੌਜਵਾਨ ਆਗੂ ਪਦਮਜੀਤ ਸਿੰਘ ਮਹਿਤਾ ਪੰਜਾਬ ਹੋਟਲ, ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਨਾਮਜਦ ਕੀਤੇ ਗਏ ਹਨ। ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਪਦਮ ਮਹਿਤਾ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਉਪ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਗਈ। ਪਦਮ ਮਹਿਤਾ ਨੇ ਆਪਣੀ ਨਿਯੁਕਤੀ ਲਈ ਪ੍ਰਧਾਨ ਸਤੀਸ਼ ਅਰੋੜਾ ਦੇ ਨਾਲ-ਨਾਲ ਸਮੁੱਚੀ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹੋਟਲ ਐਸੋਸੀਏਸ਼ਨ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰਨਗੇ।

ਭਾਜਪਾ ਆਗੂ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕੀਤਾ ਸਵਾਗਤ

ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਿਕੰਦਰ ਗੋਇਲ, ਸਕੱਤਰ ਸਿਮਰਨਜੀਤ ਸਿੰਘ, ਕੈਸ਼ੀਅਰ ਸੌਰਭ ਮਿੱਤਲ, ਮਨੀਸ਼ ਸਰਵਾਲ ਅਤੇ ਵਰਿੰਦਰ ਠਾਕੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਜਿਕਰਯੋਗ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ ਪਦਮਜੀਤ ਸਿੰਘ ਮਹਿਤਾ ਬਠਿੰਡਾ ਸਹਿਤ ਕਈ ਹੋਰਨਾਂ ਸ਼ਹਿਰਾਂ ਵਿਚ ਹੋਟਲ ਅਤੇ ਫ਼ੂਡ ਰੈਂਸਟੋਰੈਂਟ ਚੈਨ ਦੇ ਮਾਲਕ ਹਨ। ਇਸਤੋਂ ਇਲਾਵਾ ਉਹ ਸਿਆਸਤ ਅਤੇ ਸਮਾਜ ਸੇਵਾ ਦੇ ਕੰਮ ਵਿਚ ਵਧ ਚੜ੍ਹ ਕੇ ਸਮੂਲੀਅਤ ਕਰਦੇ ਹਨ। ਸਥਾਨਕ ਸੈਂਟ ਜੈਵੀਅਰ ਸਕੂਲ ਦੀ ਪੜਾਈ ਪੂਰੀ ਕਰਕੇ ਇੰਗਲੈਂਡ ਦੀ 185 ਸਾਲ ਪੁਰਾਣੀ ਯੂਨੀਵਰਸਿਟੀ ਦੀ ਵੈਸਟ ਮਿਨਿਸਟਰ ਵਿਚ ਪੜ੍ਹਣ ਸਮੇਂ ਸਟੂਡੈਂਟਸ ਯੂਨੀਅਨ ਦੇ ਪਹਿਲੇ ਭਾਰਤੀ ਪ੍ਰਧਾਨ ਰਹਿਣ ਵਾਲੇ ਪਦਮ ਮਹਿਤਾ ਆਈਐਨਐਸਏ ਲੰਡਨ ਦੇ ਜਨਰਲ ਸਕੱਤਰ ਬਣੇ ਅਤੇ ਸਲਾਹਕਾਰ ਦੇ ਅਹੁਦੇ ’ਤੇ ਵੀ ਰਹੇ।

 

+1

LEAVE A REPLY

Please enter your comment!
Please enter your name here