ਚੰਡੀਗੜ੍ਹ, 1 ਜਨਵਰੀ: ਪਿਛਲੇ ਕੁੱਝ ਦਿਨਾਂ ਤੋਂ ਸੋਸਲ ਮੀਡੀਆ ’ਤੇ ਲਗਾਤਾਰ ਫੈਜ਼ਲ ਜੱਟ ਨਾਂ ਦੇ ਇੱਕ ਪਾਕਿਸਤਾਨੀ ਵਿਅਕਤੀ ਦੇ ਪੁਲਿਸ ਨਾਲ ਹੋਏ ਮੁਕਾਬਲੇ ਦੀਆਂ ਵੀਡੀਓ ਚੱਲ ਰਹੀਆਂ ਹਨ। ਡਰੱਗ ਤਸਕਰੀ ਦੇ ਵਿਚ ਸ਼ਾਮਲ ਇਸ ਵਿਅਕਤੀ ਦੇ ਮੌਤ ਤੋਂ ਬਾਅਦ ਮਸ਼ਹੂਰ ਹੋਣ ਦਾ ਮੁੱਖ ਕਾਰਨ ਪੁਲਿਸ ਨਾਲ ਉਸਦੇ ਲਗਾਤਾਰ 17 ਘੰਟੇ ਚੱਲੇ ਮੁਕਾਬਲੇ ਅਤੇ ਆਖ਼ਰ ਵਿਚ ਮਸਜਿਦ ’ਚ ਬੋਲੇ ਉਹ ਬੋਲ, ਜੋ ਹੁਣ ਪਾਕਿਸਤਾਨੀ ਦੇ ਜੁਬਾਨ ’ਤੇ ਛਾਏ ਹੋਏ ਹਨ। ਇੰਨ੍ਹਾਂ ਆਖ਼ਰੀ ਬੋਲਾਂ ਵਿਚ ਉਹ ਪੁਲਿਸ ਨੂੰ ਇਹ ਕਹਿੰਦਾ ਸੁਣਾਈ ਦਿੰਦਾ ਹੈ ਕਿ “ਜੇ ਨੱਸ ਗਿਆ ਤਾਂ ਜੱਟ ਨਾ ਆਖਿਓ”। ਉਸਦੇ ਪੁਲਿਸ ਮੁਕਾਬਲੇ ਦੀਆਂ ਖ਼ਬਰਾਂ ਪਾਕਿਸਤਾਨ ਦੇ ਹਰੇਕ ਕੌਮੀ ਚੈਨਲ ਤੇ ਅਖ਼ਬਾਰ ਵਿਚ ਵੀ ਪ੍ਰਕਾਸ਼ਤ ਹੋਈਆਂ ਹਨ। ਇਸ ਮੁਕਾਬਲੇ ਵਿਚ ਜਿੱਥੇ ਇੱਕ ਪਾਸੇ ਫੈਜ਼ਲ ਜੱਟ ਤੇ ਉਸਦਾ ਭਤੀਜ਼ਾ ਅਤੇ ਦੋ ਸਾਥੀ ਸ਼ਾਮਲ ਸਨ, ਉਥੇ ਦੂਜੇ ਪਾਸੇ ਪਾਕਿਸਤਾਨੀ ਪੁਲਿਸ ਦੇ 700 ਜਵਾਨ ਤੇ ਕਮਾਂਡੋ ਮੋਰਚਾ ਸੰਭਾਲ ਰਹੇ ਸਨ। ਇਸਤੋਂ ਇਲਾਵਾ ਉਪਰੋਂ ਦੋ ਹੈਲੀਕਾਪਟਰ ਪੁਲਿਸ ਦੀ ਮੱਦਦ ਕਰ ਰਹੇ ਸਨ।
ਇਹ ਵੀ ਪੜ੍ਹੋ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ
ਪ੍ਰੰਤੂ ਇਸਦੇ ਬਾਵਜੂਦ ਇੰਨ੍ਹਾਂ ਚਾਰਾਂ ਨੂੰ ਮਾਰਨ ਦੇ ਲਈ ਪੁਲਿਸ ਨੂੰ ਲਗਭਗ 17 ਘੰਟੇ ਜੱਦੋਜਹਿਦ ਕਰਨੀ ਪਈ ਅਤੇ 18 ਦਸੰਬਰ ਦੀ ਦੁਪਿਹਰ ਨੂੰ ਸ਼ੁਰੂ ਹੋਇਆ ਇਹ ਮੁਕਾਬਲਾ 19 ਦਸੰਬਰ ਦੀ ਦੁਪਿਹਰ ਨੂੰ ਖ਼ਤਮ ਹੋ ਸਕਿਆ। ਜਦ ਇਸ ਫੈਜ਼ਲ ਜੱਟ ਦੇ ਬਾਰੇ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਾਕਿਸਤਾਨੀ ਪੰਜਾਬ ਦੇ ਗੁਜ਼ਰਾਤ ਇਲਾਕੇ ਦੇ ਹੰਜ਼ ਪਿੰਡ ਦਾ ਰਹਿਣ ਵਾਲਾ ਫੈਜ਼ਲ ਜੱਟ ਆਪਣੀ ਜਵਾਨੀ ਦੇ ਦਿਨਾਂ ਵਿਚ ਰੋਜ਼ੀ ਰੋਟੀ ਲਈ ਯੁਨਾਨ ਗਿਆ ਸੀ, ਜਿੱਥੇ ਉਹ ਮਨੁੱਖੀ ਤਸਕਰੀ ਦੇ ਵਿਚ ਲੱਗ ਗਿਆ। ਪਤਾ ਲੱਗਣ ਤੋਂ ਬਾਅਦ ਯੁਨਾਨ ਸਰਕਾਰ ਨੇ ਉਸਨੂੰ ਵਾਪਸ ਭੇਜ ਦਿੱਤਾ। ਇੱਥੈ ਆ ਕੇ ਉਹ ਨਸ਼ਾ ਤਸਕਰੀ ਦੇ ਕੰਮ ਵਿਚ ਲੱਗ ਗਿਆ ਤੇ ਕੁੱਝ ਹੀ ਸਾਲਾਂ ਵਿਚ ਉਹ ਇਸ ਕਾਲੇ ਕਾਰੋਬਾਰ ਦਾ ‘ਕਿੰਗ ਪਿੰਨ’ ਬਣ ਗਿਆ। ਚੱਲ ਰਹੀ ਚਰਚਾ ਮੁਤਾਬਕ ਨਸ਼ਾ ਤਸਕਰੀ ਦੇ ਕਾਰੋਬਾਰ ਦੌਰਾਨ ਉਹ ਪੁਲਿਸ ਦੀ ਮੁੱਠੀ ਵੀ ਗਰਮ ਕਰਦਾ ਰਿਹਾ ਪ੍ਰੰਤੂ ਕੁੱਝ ਮਹੀਨੇ ਪਹਿਲਾਂ ਉਸਦਾ ਪੁਲਿਸ ਨਾਲ ਹੀ ‘ਪੇਚਾ’ ਪੈ ਗਿਆ ਤੇ ਪੁਲਿਸ ਨੇ ਉਸਦਾ ਘਰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫੈਜ਼ਲ ਦੇ ਸਾਥੀਆਂ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਪੁਲਿਸ ਦਾ ਇੱਕ ਜਵਾਨ ਤਾਰਿਕ ਸ਼ਹੀਦ ਹੋ ਗਿਆ। ਜਿਸਤੋਂ ਬਾਅਦ ਪੁਲਿਸ ਨੇ ਬਦਲਾ ਲੈਣ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ ਪਟਿਆਲਾ ਰੇਂਜ ਦੇ ਪੁਲਿਸ ਮੁਲਾਜਮਾਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, 126 ਕਾਂਸਟੇਬਲਾਂ ਦੀ ਹੋਈ ਤਰੱਕੀ
ਫ਼ਿਰ ਕੀ ਸੀ ਹੰਜ਼ ਇਲਾਕੇ ਵਿਚ ਸਥਿਤ ਫੈਜ਼ਲ ਦੇ ਘਰ ਵੱਲ ਪੁਲਿਸ ਦੀਆਂ ਬਖ਼ਤਰਬੰਦ ਗੱਡੀਆਂ ਨੇ ਚਾਲੇ ਪਾ ਦਿੱਤੇ ਅਤੇ ਸੈਕੜੇ ਜਵਾਨ ਨੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਹੀ ਫੈਜ਼ਲ ਵੱਲੋਂ ਮਸਜ਼ਿਦ ਦੇ ਵਿਚੋਂ ਅਨਾਉਂਸਮੈਂਟ ਕਰਕੇ ਸਫ਼ਾਈ ਦਿੱਤੀ ਗਈ ਕਿ ਪੁਲਿਸ ਦੇ ਜਵਾਨ ਨੂੰ ਉਸਨੇ ਨਹੀਂ ਮਾਰਿਆ ਤੇ ਨਾਲ ਹੀ ਉਸਨੇ ਪੁਲਿਸ ਦੀਆਂ ਪੋਲਾਂ ਖ਼ੋਲਦਿਆਂ ਹੁਣ ਤੱਕ ਨਸ਼ਾ ਤਸਕਰੀ ਵਿਚੋਂ ਦਿੱਤੇ ‘ਹਿੱਸੇਪੱਤੀ’ ਦੇ ਬਾਰੇ ਵੀ ਦਸਿਆ। ਜਿਸਤੋਂ ਬਾਅਦ ਪੁਲਿਸ ਨੂੰ ਹੋਰ ਗੁੱਸਾ ਆ ਗਿਆ ਤੇ ਫ਼ਾਈਰਿੰਗ ਸ਼ੁਰੂ ਕਰ ਦਿੱਤੀ। ਉਸਤੋਂ ਬਾਅਦ ਫੈਜ਼ਲ ਨੇ ਪੁਲਿਸ ਨੂੰ ਚੁਣੌਤੀ ਦਿੰਦਿਆਂ ਐਲਾਨ ਕੀਤਾ ਕਿ ਆ ਜਾਓ ਫ਼ਿਰ ਮੁਕਾਬਲੇ ਦੇ ਵਿਚ ਤੇ ਮੈਂ ਵੀ ਜੇ ਨੱਸਿਆ ਤਾਂ ਜੱਟ ਨਾ ਆਖਿਓ। ਫ਼ਿਰ ਕੀ ਸੀ ਦੋਨਾਂ ਧਿਰਾਂ ਮੁਕਾਬਲਾ ਸ਼ੁਰੂ ਹੋ ਗਿਆ ਤੇ ਅੱਗਿਓ ਤਾਬੜਤੋੜ ਫ਼ਾਈਰਿੰਗ ਦੇਖ ਪੁਲਿਸ ਨੂੰ ਆਪਣੇ ਇਲੀਟ ਜਵਾਨਾਂ ਦੀ ਟੁਕੜੀ ਮੰਗਵਾਉਣੀ ਪਈ। ਸ਼ੋਸਲ ਮੀਡੀਆ ’ਤੇ ਵਾਈਰਲ ਮੁਕਾਬਲੇ ਵਾਲੇ ਘਰ ਦੋਨਾਂ ਧਿਰਾਂ ਦੀਆਂ ਚੱਲੀਆਂ ਗੋਲੀਆਂ ਨਾਲ ਛਲਣੀ ਹੋਇਆ ਦਿਖ਼ਾਈ ਦਿੰਦਾ ਹੈ।
ਇਹ ਵੀ ਪੜ੍ਹੋ ਮਾੜੀਆਂ ਆਦਤਾਂ ਨੇ ਪੱਟਿਆ ਘਰ; ਬੰਦੇ ਪਿੱਛੇ ‘ਜਨਾਨੀ’ ਵੀ ਗਵਾਈ, ਹੁਣ ਖਾਏਗਾ ਜੇਲ੍ਹ ਦੀ ਰੋਟੀ
ਮੀਡੀਆ ਰੀਪੋਰਟਾਂ ਮੁਤਾਬਕ ਦੋਨਾਂ ਧਿਰਾਂ ਵਿਚਕਾਰ ਹਜ਼ਾਰਾਂ ਦੀ ਤਾਦਾਦ ਵਿਚ ਗੋਲੀਆਂ ਚੱਲੀਆਂ। ਇਹ ਵੀ ਦਸਿਆ ਜਾ ਰਿਹਾ ਕਿ ਜਿੱਥੇ ਫੈਜ਼ਲ ਤੇ ਉਸਦੇ ਸਾਥੀਆਂ ਕੋਲ ਆਧੁਨਿਕ ਹਥਿਆਰ ਸਨ, ਉਥੇ ਗ੍ਰਨੇਡ ਤੇ ਹੱਥ ਗੋਲੇ ਵੀ ਮੌਜੂਦ ਸਨ। ਜਿਸ ਕਾਰਨ ਪੁਲਿਸ ਉਸਦੇ ਨੇੜੇ ਨਾ ਢੁੱਕ ਸਕੀ। ਪ੍ਰੰਤੂ ਅਖ਼ੀਰ ਪੁਲਿਸ ਕਾਮਯਾਬ ਰਹੀ ਤੇ ਇਸ ਬਦਨਾਮ ਡਰੱਗ ਤਸਕਰ ਫੈਜ਼ਲ ਦੇ ਨਾਲ ਉਸਦਾ 24 ਸਾਲਾਂ ਭਤੀਜ਼ਾ ਸਫੀਉਰ ਰਹਿਮਾਨ ਅਤੇ ਦੋ ਸਾਥੀ ਨਵੀਦ ਅਖਤਰ (24) ਅਤੇ ਨੋਮੀ (30) ਵੀ ਮਾਰੇ ਗਏ। ਉਸਦੇ ਭਤੀਜ਼ੇ ਸਫ਼ੀ ਬਾਰੇ ਦਸਿਆ ਜਾ ਰਿਹਾ ਕਿ ਉਹ ਉਸਦੇ ਕਾਲੇ ਧੰਦੇ ਵਿਚ ਸ਼ਾਮਲ ਨਹੀਂ ਸੀ ਪ੍ਰੰਤੂ ਜਦ ਮੁਕਾਬਲਾ ਹੋਣ ਲੱਗਿਆ ਤਾਂ ਉਸਨੇ ਆਪਣੇ ਚਾਚੇ ਨੂੰ ਕੱਲਾ ਛੱਡ ਕੇ ਜਾਣ ਤੋਂ ਇੰਨਕਾਰ ਕਰ ਦਿੱਤਾ ਤੇ ਲਗਾਤਾਰ ਮੁਕਾਬਲਾ ਕਰਦਾ ਖ਼ੁਦ ਵੀ ਮਾਰਿਆ ਗਿਆ। ਫੈਜ਼ਲ ਜੱਟ ਦੀ ਕਹਾਣੀ ਇੱਥੈ ਹੀ ਖ਼ਤਮ ਨਹੀਂ ਹੁੰਦੀ, ਬਲਕਿ ਪੁਲਿਸ ਨੇ ਆਪਣੈ ਨੱਕ ਵਿਚ ਦਮ ਕਰਨ ਵਾਲੇ ਇਸ ਫੈਜ਼ਲ ਤੇ ਉਸਦੇ ਸਾਥੀਆਂ ਦੀਆਂ ਲਾਸ਼ਾਂ ਨੂੰ ਖੁੱਲੇ ਡਾਲੇ ਵਾਲੀ ਜੀਪ ਵਿਚ ਰੱਖ ਕੇ ਘੁਮਾਇਆ ਤੇ ਮੁੜ ਸ਼ਹੀਦ ਹੋੲੈ ਆਪਣੇ ਸਾਥੀ ਪੁਲਿਸ ਮੁਲਾਜਮ ਤਾਰਿਕ ਦੇ ਘਰ ਲੈ ਕੇ ਗਏ ਤੇ ਫ਼ਿਰ ਉਸਦੀ ਕਬਰ ਕੋਲ ਇਹ ਲਾਸ਼ਾਂ ਨੂੰ ਲਿਜਾਇਆ ਗਿਆ ਤੇ ਹਵਾਈ ਫ਼ਾਈਰ ਕਰਕੇ ਬਦਲਾ ਲੈਣ ਦੀ ਖ਼ੁਸੀ ਵੀ ਮਨਾਈ ਗਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਪਾਕਿਸਤਾਨ ਦੇ ਫੈਜ਼ਲ ਜੱਟ ਦੀ ਚਾਰ-ਚੁਫ਼ੇਰੇ ਚਰਚਾ; 17 ਘੰਟੇ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਮਾਰਿਆ,ਜਾਣੋਂ ਕੌਣ ਸੀ?"