ਬਠਿੰਡਾ, 3 ਜਨਵਰੀ: ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਅੱਜ ਭਾਰਤ ਸਰਕਾਰ ਵਲੋਂ ਲਿਆਂਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਨਾਲ ਨਾਲ ਪੰਜਾਬ ਵਿੱਚ ਟਰੈਫਿਕ ਨਿਯਮਾਂ ਖਿਲਾਫ ਰੋਸ਼ ਪ੍ਰਗਟ ਕਰਦਿਆਂ ਗੇਟ ਰੈਲੀਆਂ ਕਰਕੇ ਕੇਂਦਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਕੈਸ਼ੀਅਰ ਰਵਿੰਦਰ ਬਰਾੜ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਪਹਿਲਾ ਲੇਬਰ ਐਕਟ ਵਿੱਚ ਸੋਧ ਦੇ ਨਾਮ ’ਤੇ ਨਿੱਜੀ ਕੰਪਨੀ ਨੂੰ ਲੁੱਟ ਦੀ ਖੁੱਲ ਦਿੱਤੀ ਗਈ ਤੇ ਫਿਰ ਕਿਸਾਨੀ ਬਿੱਲ ਲਿਆਂਦੇ ਗਏ ਤੇ ਹੁਣ ਨਵਾਂ ਕਾਨੂੰਨ ਲਿਆ ਕੇ ਪੂਰੇ ਭਾਰਤ ਦੇ ਡਰਾਈਵਰਾਂ ਨੂੰ ਫ਼ਸਾਉਣ ’ਤੇ ਤੁਲੀ ਹੋਈ ਹੈ।
ਗਣਤੰਤਰਾ ਦਿਵਸ: ਕੌਣ, ਕਿੱਥੇ ਲਹਿਰਾਏਗਾ ਤਿਰੰਗਾ ਝੰਡਾ!
ਆਗੂ ਕੁਲਵੰਤ ਸਿੰਘ ਮਨੇਸ ਤੇ ਕੁਲਦੀਪ ਬਾਦਲ ਨੇ ਕਿਹਾ ਕਿ ਕੇਂਦਰ ਵਾਂਗ ਪੰਜਾਬ ਸਰਕਾਰ ਵੀ ਮੁਲਾਜ਼ਮ ਮਾਰੂ ਨੀਤੀਆਂ ’ਤੇ ਲੱਗੀ ਹੋਈ ਹੈ ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ,ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ,ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਦੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿੱਰੁਧ 6 ਜਨਵਰੀ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ ।
Share the post "ਪਨਬਸ ਤੇ ਪੀਆਰਟੀਸੀ ਕਾਮਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁਧ ਗੈਟ ਰੈਲੀਆਂ ਕਰਕੇ ਪੁਤਲਾ ਫ਼ੂਕਿਆ"