Punjabi Khabarsaar
ਗੁਰਦਾਸਪੁਰ

ਪੰਚਾਇਤ ਚੋਣਾਂ: ਸੱਸ ਨੇ ਨੂੰਹ ਨੂੰ ਹਰਾ ਕੇ ਜਿੱਤੀ ਸਰਪੰਚੀ ਦੀ ਚੋਣ

ਗੁਰਦਾਸਪੁਰ, 17 ਅਕਤੂਬਰ: ਲੰਘੀ 15 ਅਕਤੂਬਰ ਨੂੰ ਹੋਈਆਂ ਪੰਚਾਇਤ ਚੋਣਾਂ ਦੇ ਦੇਰ ਸ਼ਾਮ ਸਾਹਮਣੇ ਆਏ ਨਤੀਜਿਆਂ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ । ਜਿੱਥੇ ਇਹਨਾਂ ਚੋਣਾਂ ਦੇ ਵਿੱਚ ਪਿੰਡਾਂ ਵਿੱਚ ਧੜੇਬੰਦੀਆਂ ਉੱਭਰ ਕੇ ਸਾਹਮਣੇ ਆਈਆਂ ਉੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਆਹਮੋ ਸਾਹਮਣੇ ਮੈਦਾਨ ਦੇ ਵਿੱਚ ਨੂੰਹ ਸੱਸ ਹੀ ਡਟੀਆਂ ਹੋਈਆਂ ਸਨ ਅਤੇ ਵੋਟਾਂ ਦੀ ਇਸ ਜੰਗ ਦੇ ਵਿੱਚ ਸੱਸ ਨੇ ਨੂੰਹ ਨੂੰ ਹਰਾ ਕੇ ਬਾਜੀ ਮਾਰ ਲਈ ਹੈ। ਇਹ ਮਾਮਲਾ ਪਿੰਡ ਪੀਰ ਕੀ ਸੈਨ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਸਕੀ ਨੂੰਹ ਸੱਸ ਨੇ ਇੱਕ ਦੂਜੇ ਨੂੰ ਕਰੜੀ ਟੱਕਰ ਦਿੱਤੀ ਤੇ ਅਖੀਰ ਵਿੱਚ ਸੱਸ 14 ਵੋਟਾਂ ਦੇ ਨਾਲ ਆਪਣੀ ਨੂੰਹ ਨੂੰ ਮਾਤ ਦੇਣ ਵਿੱਚ ਸਫਲ ਰਹੀ।

ਇਹ ਵੀ ਪੜ੍ਹੋ: ਇਸ ਪਿੰਡ ਦੇ ਲੋਕਾਂ ਨੇ ‘ਵੋਟਾਂ’ਨਾਲ ‘ਨੋਟਾਂ’ ਨੂੰ ਬਣਾਇਆ ਸਰਪੰਚ!

ਹਾਲਾਂਕਿ ਸੱਸ ਚੋਣ ਜਿੱਤ ਗਈ ਹੈ ਪ੍ਰੰਤੂ ਇਹ ਮਾਮਲਾ ਇਕੱਲਾ ਪਿੰਡ ਵਿੱਚ ਹੀ ਨਹੀਂ ਪੂਰੇ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉੰਝ ਚੋਣ ਜਿੱਤਣ ਤੋਂ ਬਾਅਦ ਪਿੰਡ ਦੀ ਸਰਪੰਚ ਬਣੀ ਸੱਸ ਜਸਵਿੰਦਰ ਕੌਰ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਹੁਣ ਨੂੰਹ ਉਸਦੀ ਆਪਣੀ ਧੀਆਂ ਵਰਗੀ ਹੈ ਅਤੇ ਉਹਨਾਂ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਏਗੀ। ਜਸਵਿੰਦਰ ਕੌਰ ਸਿੱਖਿਆ ਮਹਿਕਮੇ ਦੇ ਵਿੱਚੋਂ ਬਤੌਰ ਸੈਂਟਰ ਹੈਡ ਟੀਚਰ ਰਿਟਾਇਰਡ ਹੋਈ ਹੈ ਜਿਸ ਨੇ ਬਾਅਦ ਵਿੱਚ ਪਿੰਡ ਦੀਆਂ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ ਸੀ। ਪਤਾ ਚੱਲਿਆ ਹੈ ਕਿ ਨੂੰਹ ਵੀ ਖੜਾ ਹੋਣਾ ਚਾਹੁੰਦੀ ਸੀ ਤੇ ਅਖੀਰ ਦੇ ਵਿੱਚ ਦੋਨਾਂ ਨੇ ਹੀ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕੀਤਾ ।

 

Related posts

ਨਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਗਿ੍ਰਫਤਾਰ

punjabusernewssite

ਟਿਕਰੀ ਬਾਰਡਰ ‘ਤੇ ਕਿਸਾਨ ਯੂਨੀਅਨ ਉਗਰਾਹਾਂ ਮਨਾਏਗੀ ਸੰਗਰਾਮੀ ਤੀਆਂ

punjabusernewssite

ਆਪ ਵਿਧਾਇਕ ਦਾ ਬਿਆਨ: ਸਾਬਕਾ ਉੱਪ ਮੁੱਖ ਮੰਤਰੀ ਨੇ ਚਣ ਕਮਿਸ਼ਨ ਨੂੰ ਲਿਖਿਆ ਪੱਤਰ

punjabusernewssite