
Ludhiana News: ਪਿਛਲੇ ਕਰੀਬ ਇੱਕ ਮਹੀਨੇ ਤੋਂ ਪੰਜਾਬ ਭਰ ’ਚ ਇਕ ਯੋਜਨਾਵਧ ਤਰੀਕੇ ਦੇ ਨਾਲ ਸੰਵਿਧਾਨਕ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਖਾਲਿਸਤਾਨੀ ਪੱਖੀ ਨਾਅਰੇ ਲਿਖਣ ਦੀਆਂ ਵਾਪਰ ਰਹੀਆਂ ਘਟਨਾਵਾਂ ਦੌਰਾਨ ਹੁਣ ਦੋ ਦਿਨ ਪਹਿਲਾਂ ਲੁਧਿਆਣਾ ’ਚ ਬਾਬਾ ਸਾਹਿਬ ਦੇ ਬੁੱਤ ਦੀ ਬੰਦੂਕ ਫ਼ੜ ਕੇ ਰਾਖੀ ਕਰਨ ਵਾਲੇ ਆਪ ਵਿਧਾਇਕ ਨੂੰ ਧਮਕੀ ਆ ਗਈ ਹੈ।
ਇਹ ਵੀ ਪੜ੍ਹੋ ਗ੍ਰਨੇਡ ‘ਬੰਬਾਂ’ ਵਾਲੇ ਬਿਆਨ ਦੇ ਮਾਮਲੇ ’ਚ ਪੁਲਿਸ ਵੱਲੋਂ ਪ੍ਰਤਾਪ ਬਾਜਵਾ ਕੋਲੋਂ 6 ਘੰਟੇ ਲੰਮੀ ਪੁਛਗਿਛ
ਵਿਦੇਸ਼ ’ਚ ਬੈਠੇ ਸਿੱਖਜ ਫ਼ਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਪੰਨੂੰ ਵੱਲੋਂ ਜਾਰੀ ਇੱਕ ਕਥਿਤ ਵੀਡੀਓ ਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਹੁਣ ਕੌਣ ਰਾਖ਼ੀ ਕਰੇਗਾ।ਪੰਨੂੰ ਦੀ ਇਸ ਕਥਿਤ ਵੀਡੀਓ(ਅਦਾਰਾ ਪੰਜਾਬੀ ਖ਼ਬਰਸਾਰ ਇਸ ਵੀਡੀਓ ਦੀ ਅਸਲੀ ਹੋਣ ਦੀ ਪੁਸ਼ਟੀ ਨਹੀਂ ਕਰਦਾ) ਵਿਚ ਦਾਅਵਾ ਕੀਤਾ ਗਿਆ ਹੈ ਕਿ ‘‘ ਝਾੜੂ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਬੰਦੂਕ ਦੀ ਨੋਕ ਨਾਲ ਡਾ. ਅੰਬੇਦਕਰ ਦੇ ਬੁੱਤ ਦੀ ਰੱਖਿਆ ਤਾਂ ਕਰ ਲਈ , ਪਰ ਹੁਣ ਉਸਦੀ ਰੱਖਿਆ ਕੌਣ ਕਰੇਗਾ? ’’
ਇਹ ਵੀ ਪੜ੍ਹੋ ਬੰਬਾਂ ਦੀ ਕਹਾਣੀ ਘੜ ਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ ਬਾਜਵਾ-ਮੁੱਖ ਮੰਤਰੀ
ਪੰਨੂ ਨੇ ਆਪਣੀ ਇਸ ਵੀਡੀਓ ਵਿਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ 14 ਅਪ੍ਰੈਲ ਤੋਂ ਡਾ. ਅੰਬੇਡਕਰ ਦੇ ਬੁੱਤਾਂ ਨੂੰ ਢਾਹੁਣ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ।ਇਸਦੇ ਨਾਲ ਹੀ ਪੰਨੂੰ ਨੇ ਅੱਤਵਾਦੀ ਨੇ ਇਸ ਕਥਿਤ ਵੀਡੀਓ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿਚ 50 ਗ੍ਰਨੇਡ ਵਾਲੇ ਦਾਅਵਿਆਂ ਦਾ ਵੀ ਇੱਕ ਤਰੀਕੇ ਨਾਲ ਸਮਰਥਨ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਸਿਰਫ਼ 18 ਗ੍ਰਨੇਡ ਵਰਤੇ ਗਏ ਹਨ ਤੇ ਬਾਕੀਆਂ ਦੀ ਵਰਤੋਂ ਅਜੇ ਬਾਕੀ ਹੈ। ਖੁਫੀਆ ਏਜੰਸੀਆਂ ਇਸ ਵੀਡੀਓ ਦੀ ਪੜਤਾਲ ਵਿਚ ਲੱਗੀਆਂ ਹੋਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬੰਦੂਕ ਫ਼ੜ ਕੇ ਅੰਬੇਦਕਰ ਦੇ ਬੁੱਤ ਦੀ ਰਾਖੀ ਕਰਨ ਵਾਲੇ ਆਪ ਵਿਧਾਇਕ ਨੂੰ ਪੰਨੂੰ ਨੇ ਦਿੱਤੀ ਧਮਕੀ"




