👉ਜੁਆਇੰਟ ਕਮਿਸ਼ਨਰ ਅਤੇ ਐਕਸੀਅਨ ਸਮੇਤ ਨਗਰ ਨਿਗਮ ਦੀ ਟੀਮ ਨੇ ਕੌਂਸਲਰ ਨਾਲ ਕੀਤਾ ਇਲਾਕੇ ਦਾ ਦੌਰਾ
ਬਠਿੰਡਾ, 2 ਜਨਵਰੀ: ਵਾਰਡ ਨੰਬਰ 48 ਤੋਂ ਜਿੱਤੇ ਕੌਂਸਲਰ ਪਦਮਜੀਤ ਮਹਿਤਾ ਵੱਲੋਂ ਪਾਰਕਾਂ ਦੇ ਨਵੀਨੀਕਰਨ ਦੀ ਅਰਜੁਨ ਨਗਰ ਵਾਸੀਆਂ ਦੀ ਮੰਗ ਦੇ ਮੱਦੇਨਜ਼ਰ ਅੱਜ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜਸਪਾਲ ਸਿੰਘ ਤੇ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਸਮੇਤ ਟੀਮ ਨੂੰ ਨਾਲ ਲੈ ਕੇ ਪਾਰਕਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਅਤੇ ਸਾਬਕਾ ਕੌਂਸਲਰ ਅਸ਼ਵਨੀ ਬੰਟੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ ਦੁਖਦਾਈ ਖ਼ਬਰ: ਪਤੀ ਦੇ ਵਿਯੋਗ ‘ਚ 24 ਘੰਟਿਆਂ ਬਾਅਦ ਪਤਨੀ ਨੇ ਵੀ ਤੋੜਿਆ ਦਮ
ਜਾਣਕਾਰੀ ਦਿੰਦਿਆਂ ਐਮਸੀ ਪਦਮਜੀਤ ਮਹਿਤਾ ਨੇ ਦੱਸਿਆ ਕਿ ਅਰਜੁਨ ਨਗਰ ਵਿੱਚ ਦੋ ਪਾਰਕ ਖਸਤਾ ਹਾਲਤ ਵਿੱਚ ਪਏ ਹਨ, ਜਿਨ੍ਹਾਂ ਦੇ ਨਵੀਨੀਕਰਨ ਦੀ ਅਰਜੁਨ ਨਗਰ ਵਾਸੀਆਂ ਵੱਲੋਂ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਨਗਰ ਨਿਗਮ ਦੀ ਟੀਮ ਨਾਲ ਦੋਵੇਂ ਪਾਰਕਾਂ ਦਾ ਦੌਰਾ ਕੀਤਾ ਅਤੇ ਜੁਆਇੰਟ ਕਮਿਸ਼ਨਰ ਜਸਪਾਲ ਸਿੰਘ ਨੇ ਮੌਕੇ ’ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਾਰਕਾਂ ਦਾ ਨਵੀਨੀਕਰਨ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਦੋਵੇਂ ਪਾਰਕਾਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਾਰਕਾਂ ਦੀਆਂ ਚਾਰਦੀਵਾਰੀਆਂ ਨੂੰ ਪੇਂਟ ਕੀਤਾ ਜਾਵੇਗਾ। ਜਲਦੀ ਹੀ ਪਾਰਕਾਂ ਵਿੱਚ ਬੂਟੇ ਵੀ ਲਗਾਏ ਜਾਣਗੇ।
ਇਹ ਵੀ ਪੜ੍ਹੋ ਪੰਜਾਬ ਜੇਲ੍ਹ ਵਿਭਾਗ ਦਾ ਇਤਿਹਾਸਕ ਉਪਰਾਲਾ: ਪਹਿਲੀ ਵਾਰ ਜੇ.ਬੀ.ਟੀ. ਅਧਿਆਪਕਾਂ ਦੀ ਕੀਤੀ ਰੈਗੂਲਰ ਭਰਤੀ
ਇਸ ਦੇ ਨਾਲ ਹੀ ਉਪਰੋਕਤ ਦੋਵੇਂ ਪਾਰਕਾਂ ਵਿੱਚ ਸੈਰ ਕਰਨ ਲਈ ਆਉਣ ਵਾਲੇ ਇਲਾਕਾ ਨਿਵਾਸੀਆਂ ਨੂੰ ਬੈਂਚਾਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 48 ਨੂੰ ਇੱਕ ਆਦਰਸ਼ ਵਾਰਡ ਬਣਾਉਣ ਲਈ ਉਕਤ ਵਾਰਡ ਦੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਦਾ ਖਿਆਲ ਰੱਖਣਾ ਉਨ੍ਹਾਂ ਦਾ ਪਹਿਲਾ ਫਰਜ਼ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਉਪਰੋਕਤ ਕਦਮ ਚੁੱਕੇ ਜਾ ਰਹੇ ਹਨ ਅਤੇ ਇੱਕ ਸਾਲ ਦੇ ਅੰਦਰ-ਅੰਦਰ ਵਾਰਡ ਨੰਬਰ 48 ਨੂੰ ਮਾਡਲ ਵਾਰਡ ਬਣਾ ਦਿੱਤਾ ਜਾਵੇਗਾ। ਇਸ ਮੌਕੇ ਅਸ਼ਵਨੀ ਬੰਟੀ ਨੇ ਕਿਹਾ ਕਿ ਮਹਿਤਾ ਪਰਿਵਾਰ ਆਮ ਲੋਕਾਂ ਦੀਆਂ ਸੁੱਖ-ਸਹੂਲਤਾਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖ ਰਿਹਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK