ਮਾਂ ਗੰਗਾ ਦੀ ਆਰਤੀ ’ਚ ਹੋਏ ਸ਼ਾਮਿਲ
ਵਾਰਾਣਸੀ, 11 ਨਵੰਬਰ: ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣਾ ਜਨਮ ਦਿਨ ਇਸ ਵਾਰ ਰੂਹਾਨੀ ਅਤੇ ਸਭਿਆਚਾਰਕ ਰੰਗ ਵਿੱਚ ਰੰਗੇ ਕਾਸ਼ੀ ਸ਼ਹਿਰ ਵਿੱਚ ਮਨਾਇਆ। ਆਪਣੇ ਜਨਮਦਿਨ ਦੀ ਪੂਰਵ ਸੰਧਿਆ ’ਤੇ, ਸੰਸਦ ਮੈਂਬਰ ਰਾਘਵ ਚੱਢਾ ਨੇ ਆਪਣੀ ਪਤਨੀ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਦੇ ਨਾਲ ਦਸ਼ਾਸ਼ਵਮੇਧ ਘਾਟ ਵਿਖੇ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਵਿੱਚ ਹਿੱਸਾ ਲਿਆ ਅਤੇ ਆਪਣੇ ਜੀਵਨ ਦੇ ਨਵੇਂ ਸਾਲ ਲਈ ਮਾਂ ਗੰਗਾ ਦਾ ਆਸ਼ੀਰਵਾਦ ਮੰਗਿਆ।
ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਰੀਕਾ ਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ
ਰਾਘਵ ਚੱਢਾ ਨੇ ਆਰਤੀ ਤੋਂ ਬਾਅਦ ਕਿਹਾ, ‘‘ਗੰਗੇ ਤਵ ਦਰਸ਼ਨਾਤ ਮੁਕਤੀ’’ ਆਪਣੇ ਜੀਵਨ ਦੇ ਨਵੇਂ ਸਾਲ ਦੀ ਸ਼ੁਰੂਆਤ ਮੋਕਸ਼,ਦਾਇਨੀ,ਪਤਿਤ ਪਾਵਨੀ ਮਾਂ ਗੰਗਾ ਦੇ ਚਰਨਾਂ ਦਾ ਆਸ਼ੀਰਵਾਦ ਲੈ ਕੇ ਕੀਤੀ। ਮਾਂ ਗੰਗਾ ਅੱਗੇ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਦਸ਼ਾਸ਼ਵਮੇਘ ਘਾਟ ਦੀ ਸ਼ਾਮ ਦੀ ਮਾਂ ਗੰਗਾ ਆਰਤੀ ਵਿਚ ਹਿੱਸਾ ਲੈ ਕੇ ਮੈਂ ਅਨੰਦ ਮਹਿਸੂਸ ਕਰ ਰਿਹਾ ਹਾਂ।ਇੱਥੇ ਦਾ ਅਨੁਭਵ ਅਦਭੁਤ, ਅਧਿਆਤਮਿਕ ਅਤੇ ਅਲੌਕਿਕ ਹੈ। ਕਾਸ਼ੀ ਦੀ ਊਰਜਾ ਨੂੰ ਮਹਿਸੂਸ ਕਰਦੇ ਹੋਏ, ਮੈਂ ਖ਼ੁਸ਼, ਪ੍ਰਸੰਨ ਅਤੇ ਰੁਮਾਂਚਿਤ ਮਹਿਸੂਸ ਕਰ ਰਿਹਾ ਹਾਂ। ਹਰ ਹਰ ਗੰਗੇ !!
Share the post "ਜਨਮ ਦਿਨ ਮਨਾਉਣ ਪਤਨੀ ਪਰਿਣੀਤੀ ਨਾਲ ਬਨਾਰਸ ਦੇ ਦਸ਼ਾਸ਼ਵਮੇਘ ਘਾਟ ਪਹੁੰਚੇ ਸੰਸਦ ਮੈਂਬਰ ਰਾਘਵ ਚੱਢਾ"