SAS Nagar News: Paster Baljinder Case:ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਕਾਰਨਾਮਿਆਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਪਾਦਰੀ ਬਲਜਿੰਦਰ ਨੂੰ ਅੱਜ ਸ਼ੁੱਕਰਵਾਰ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਬਲਾਤਕਾਰ ਦੇ ਕੇਸ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ। ਹੁਣ ਦੋਸ਼ੀ ਬਲਜਿੰਦਰ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਬਲਜਿੰਦਰ ਅਤੇ ਉਸਦੇ ਸਾਥੀਆਂ ਰਾਜੇਸ਼ ਚੌਧਰੀ, ਸੁੱਚਾ ਸਿੰਘ, ਅਕਬਰ ਭੱਟੀ, ਜਤਿੰਦਰ ਕੁਮਾਰ, ਸਿਤਾਰ ਅਲੀ ਤੇ ਸੰਦੀਪ ਪਹਿਲਵਾਨ ਵਿਰੁਧ ਸਾਲ 2018 ਵਿਚ ਇੱਕ ਔਰਤ ਨੇ ਪਰਚਾ ਦਰਜ਼ ਕਰਵਾਇਆ ਸੀ।
ਇਹ ਵੀ ਪੜ੍ਹੋ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਹੁਣ ਦੂਜੇ ਰਾਜਾਂ ਵਿੱਚ ਭੇਜਿਆ ਜਾ ਸਕੇਗਾ
ਸਾਲ 2019 ਵਿਚ ਪੁਲਿਸ ਨੇ ਇਸ ਕੇਸ ਵਿਚ ਪਾਦਰੀ ਨੂੰ ਗ੍ਰਿਫਤਾਰ ਵੀ ਕੀਤਾ ਸੀ ਤੇ ਹੁਣ ਉਹ ਜਮਾਨਤ ’ਤੇ ਚੱਲ ਰਿਹਾ ਸੀ। ਇਸ ਕੇਸ ਵਿਚ ਅੱਜ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਪਾਦਰੀ ਬਲਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਜਦਕਿ 5 ਮੁਲਜਮਾਂ ਨੂੰ ਬਰੀ ਕਰ ਦਿੱਤਾ। ਇਸਤੋਂ ਇਲਾਵਾ ਇੱਕ ਮੁਲਜ਼ਮ ਦੀ ਇਸ ਕੇਸ ਵਿਚ ਮੌਤ ਹੋ ਚੁੱਕੀ ਹੈ। ਉਧਰ ਪੀੜਤ ਮਹਿਲਾਂ ਨੇ ਮੀਡੀਆ ਕੋਲ ਦਾਅਵਾ ਕੀਤਾ ਕਿ ਜਿੱਥੇ ਉਹ ਪਾਦਰੀ ਨੂੰ ਸਜ਼ਾ ਸੁਣਾਏ ਜਾਣ ’ਤੇ ਰਾਹਤ ਮਹਿਸੂਸ ਕਰ ਰਹੀ ਹੈ, ਉਥੇ ਉਸਦੇ ਬਰੀ ਕੀਤੇ ਸਾਥੀਆਂ ਨੂੰ ਸਜ਼ਾ ਦਿਵਾਉਣ ਲਈ ਹਾਈਕੋਰਟ ਜਾਵੇਗੀ। ਜਿਕਰ ਕਰਨਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਵੀ ਇਸ ਪਾਦਰੀ ਦੀ ਇੱਕ ਔਰਤ ਨੂੰ ਕੁੱਟਮਾਰ ਕਰਦਿਆਂ ਦੀ ਵੀਡੀਓ ਵਾਈਰਲ ਹੋਈ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਲਾਤਕਾਰ ਦੇ ਮਾਮਲੇ ’ਚ ਪਾਦਰੀ ਬਲਜਿੰਦਰ ਅਦਾਲਤ ਵੱਲੋਂ ਦੋਸ਼ੀ ਕਰਾਰ, 1 ਨੂੰ ਸੁਣਾਈ ਜਾਵੇਗੀ ਸਜ਼ਾ"