👉ਹਸਪਤਾਲ ਦੁਆਰਾ ਕੀਤੇ ਕਾਰਜਾਂ ਦੀ ਕੀਤੀ ਸਮੀਖਿਆ
Bathinda News: ਵਿਧਾਇਕ ਬਠਿੰਡਾ (ਸ਼ਹਿਰੀ) ਸ ਜਗਰੂਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਸਥਾਨਕ ਸਿਵਲ ਹਸਪਤਾਲ ਵਿਖੇ ਹੋਈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਵਿਧਾਇਕ ਮੌੜ ਸ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਸਿਵਲ ਸਰਜਨ ਡਾ. ਤਪਿੰਦਰਜੋਤ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਦੌਰਾਨ ਕਮੇਟੀ ਨੇ ਹਸਪਤਾਲ ਦੁਆਰਾ ਕੀਤੀ ਗਈ ਕਾਰਗੁਜਾਰੀ ਬਾਰੇ ਜਿਥੇ ਵਿਸਥਾਰਪੂਰਵਕ ਸਮੀਖਿਆ ਕੀਤੀ ਉਥੇ ਹੀ ਹਸਪਤਾਲ ਵਿੱਚ ਹੋ ਰਹੇ ਕੰਮਾਂ ਦੀ ਸਲਾਘਾ ਵੀ ਕੀਤੀ। ਇਸ ਦੌਰਾਨ ਆਰ.ਕੇ.ਐਸ ਵਿੱਚ ਕਮੇਟੀ ਨੇ ਸੁਪਰਸਪੈਸ਼ਲਿਸਟ ਡਾਕਟਰਾਂ ਦੀ ਓ.ਪੀ.ਡੀ ਸ਼ੂਰੁ ਕਰਨਾ, ਹਸਪਤਾਲ ਵਿੱਚ ਕੈੱਥ ਲੈਬ ਲਗਾਉਣਾ ਅਤੇ ਰੇਡੀਏਸ਼ਨ ਥੈਰੇਪੀ ਮਸ਼ੀਨਾ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਲੋੜੀਦਾਂ ਸਟਾਫ ਆਉਟਸੋਰਸ ਕਰਨ ਦੀ ਤਜਵੀਜ ਸਰਕਾਰ ਨੂੰ ਭੇਜਣ ਦੀ ਤਜਵੀਜ ਪਾਸ ਕੀਤੀ ਗਈ।
ਇਹ ਵੀ ਪੜ੍ਹੋ ਮੇਲਾ ਮਾਘੀ ਦੇ ਮੱਦੇਨਜ਼ਰ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਐਸ.ਐਸ.ਪੀ. ਵੱਲੋਂ ਸਮੀਖਿਆ ਮੀਟਿੰਗ
ਇਸ ਤੋਂ ਇਲਾਵਾ ਐਚ.ਡੀ.ਯੂ ਵਾਰਡ ਜਲਦੀ ਸ਼ੁਰੂ ਕਰਨ ਲਈ ਸਮਾਨ ਖਰੀਦਣ, ਬੀ.ਐਸ.ਸੀ ਰੇਡਿਉਗ੍ਰਾਫੀ ਕੋਰਸ ਸ਼ੁਰੂ ਕਰਨ ਲਈ ਮਤਾ ਪਾਸ ਕੀਤਾ ਗਿਆ ਕਿ ਸਬੰਧਤ ਯੂਨੀਵਰਸਿਟੀ ਨਾਲ ਐਮ.ਓ.ਯੂ ਕਰ ਲਿਆ ਜਾਵੇ। ਐਨਕਿਊਏਐਸ ਲਈ ਹਸਪਤਾਲ ਨੂੰ ਤਿਆਰ ਕਰਨ ਲਈ ਸਾਜੋ ਸਮਾਨ ਖਰੀਦਣ ਦੀ ਮਨਜੂਰੀ ਦਿੱਤੀ ਗਈ। ਸਿਵਲ ਹਸਪਤਾਲ ਨੂੰ 200 ਤੋਂ 400 ਬਿਸਤਰੇ ਕਰਨ ਦਾ ਕੇਸ ਸਰਕਾਰ ਨੂੰ ਨੋਟਿਫਿਕੇਸ਼ਨ ਕਰਨ ਦਾ ਮਤਾ ਪਾਸ ਕੀਤਾ ਗਿਆ।ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸਿਵਲ ਸਰਜਨ ਨੇ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਹਸਪਤਾਲ ਪ੍ਰਬੰਧਨ ਵੱਲੋਂ ਮਰੀਜ਼ਾਂ ਦੀ ਸੰਭਾਲ ਦੇ ਨਾਲ-ਨਾਲ ਵਾਰਡਾਂ ਦੀ ਲਗਾਤਾਰ ਚੈਕਿੰਗ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਵਾਰਡ ਵਿੱਚ ਸਾਫ਼-ਸਫ਼ਾਈ, ਬਿਜਲੀ, ਪਾਣੀ, ਦਵਾਈਆਂ ਅਤੇ ਸਟਾਫ ਦੀ ਉਪਲਬਧਤਾ ਦੀ ਨਿਯਮਤ ਜਾਂਚ ਕਰਕੇ ਮਰੀਜ਼ਾਂ ਨੂੰ ਸੁਚੱਜੀਆਂ ਅਤੇ ਬਿਨਾਂ ਰੁਕਾਵਟ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਇਸ ਦੌਰਾਨ ਐਸਡੀਐਮ ਬਠਿੰਡਾ ਸ. ਬਲਕਰਨ ਸਿੰਘ, ਡਾ. ਸੋਨੀਆਂ ਗੁਪਤਾ ਸੀਨੀਅਰ ਮੈਡੀਕਲ ਅਫਸਰ, ਡੀ.ਐਚ. ਬਠਿੰਡਾ ਸ੍ਰੀ ਸੁਧੀਰ ਮਿੱਤਲ ਮੈਂਬਰ ਆਰ.ਕੇ ਐਸ ਅਤੇ ਮੁਕੇਸ਼ ਮਿੱਤਲ ਫੈਸਿਲਿਟੀ ਮੈਨੇਜਰ ਆਦਿ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













