Ludhiana News: ਪੰਜਾਬ ਸਰਕਾਰ ਨੇ ਸੂਬੇ ਦੇ ਟ੍ਰਾਂਸਪੋਰਟ ਦਫ਼ਤਰਾਂ ‘ਚ ਲੋਕਾਂ ਦੀ ਹੁੰਦੀ ਖੱਜਲਖੁਆਰੀ ਰੋਕਣ ਲਈ ਵੱਡਾ ਫੈਸਲਾ ਲਿਆ ਹੈ। ਆਰਟੀਓ ਦਫ਼ਤਰਾਂ ਵਿਚ ਮਿਲਦੀਆਂ ਸਹੂਲਤਾਂ ਨੂੰ ਹੁਣ ਸੂਬੇ ਭਰ ਦੇ ਸੇਵਾ ਕੇਂਦਰਾਂ ਵਿਚ ਤਬਦੀਲ ਕਰ ਦਿੱਤਾ ਹੈ। ਇਸ ਫੈਸਲੇ ਦੇ ਨਾਲ ਡਰਾਈਵਿੰਗ ਲਾਇਸੰਸ ਬਣਾਉਣ ਤੋਂ ਲੈ ਕੇ ਟ੍ਰਾਂਸਪੋਰਟ ਦਫ਼ਤਰਾਂ ਦੇ ਸਾਰੇ ਜਨਤਕ ਸੇਵਾ ਵਾਲੇ ਕੰਮਾਂ ਲਈ ਹੁਣ ਉਥੇ ਗੇੜੇ ਕੱਢਣ ਦੀ ਜਰੂਰਤ ਨਹੀਂ ਹੋਵੇਗੀ, ਬਲਕਿ ਥੋੜੀ ਜਿਹੀ ਵੱਧ ਫ਼ੀਸ ਦੇ ਕੇ ਸੇਵਾ ਕੇਂਦਰਾਂ ਵਿਚ ਇੱਕ ਛੱਤ ਥੱਲੇ ਇਹ ਸਾਰੀਆਂ ਸੇਵਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ
ਇਸ ਸਬੰਧ ਵਿਚ ਟ੍ਰਾਂਸਪੋਰਟ ਦਫ਼ਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਲੁਧਿਆਣਾ ਦੇ ਆਰਟੀਓ ਦਫ਼ਤਰ ਇਹ ਸੇਵਾਵਾਂ ਸੇਵਾ ਕੇਂਦਰ ਵਿਚ ਤਬਦੀਲ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਰਕਾਰ ਦੇ ਉੱਚ ਅਧਿਕਾਰੀਆਂ ਮੁਤਾਬਕ ਟ੍ਰਾਂਸਪੋਰਟ ਦਫ਼ਤਰਾਂ ‘ਚ ਖੱਜਲਖੁਆਰੀ ਤੇ ਭ੍ਰਿਸ਼ਟਾਚਾਰ ਦੀਆਂ ਅਕਸਰ ਹੀ ਮਿਲਦੀਆਂ ਸਿਕਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਹੁਣ ਨਾਗਰਿਕਾਂ ਨੂੰ ਕੋਈ ਵੀ ਸੇਵਾਵਾਂ ਲੈਣ ਲਈ ਟ੍ਰਾਂਸਪੋਰਟ ਦਫ਼ਤਰ ਦੇ ਮੁਲਾਜਮਾਂ ਤੇ ਅਧਿਕਾਰੀਆਂ ਦੇ ਸਾਹਮਣੇ ਆਉਣਾ ਨਹੀਂ ਪਏਗਾ।
ਪਹਿਲੇ ਪੜਾਅ ਤਹਿਤ 28 ਸੇਵਾਵਾਂ ਅਤੇ ਦੂਜੇ ਪੜਾਅ ਤਹਿਤ ਬਾਕੀ 28 ਸੇਵਾਵਾਂ ਸੇਵਾ ਕੇਂਦਰਾਂ ਨਾਲ ਜੁੜਣਗੀਆਂ। ਜਿਕਰਯੋਗ ਹੈ ਕਿ ਪੰਜਾਬ ਵਿੱਚ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਵਿਚ 544 ਸੇਵਾ ਕੇਂਦਰ ਹਨ ਜਿੱਥੇ ਸਰਕਾਰ ਦੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਨਿਰੰਤਰ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਅੱਜ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੀਆਂ ਸੇਵਾਵਾਂ ਵੀ ਇੰਨ੍ਹਾਂ ਸੇਵਾਂ ਕੇਂਦਰਾਂ ਵਿਚ ਉਪਲਬਧ ਹੋਣਗੀਆਂ। ਵੱਡੀ ਗੱਲ ਇਹ ਵੀ ਹੈ ਕਿ ਨਾਗਰਿਕ ਆਨਲਾਈਨ ਤਰੀਕੇ ਦੇ ਨਾਲ ਘਰ ਬੈਠ ਕੇ ਵੀ ਸੇਵਾ ਲਈ ਅਪਲਾਈ ਕਰ ਸਕਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













