12 Views
ਭਾਜਪਾ ਆਗੂ ਨੇ ਮੁੱਖ ਮੰਤਰੀ ਨੂੰ ਈਮੇਲ ਕਰਕੇ ਕੀਤੀ ਮੰਗ
ਬਠਿੰਡਾ, 14 ਦਸੰਬਰ: ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਦੇ ਸਹਿ-ਇੰਚਾਰਜ ਸੁਖਪਾਲ ਸਿੰਘ ਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਈ-ਮੇਲ ਰਾਹੀਂ ਮੰਗ ਕੀਤੀ ਹੈ ਕਿ ਪਵਿੱਤਰ ਨਗਰੀ ਅਯੁੱਧਿਆ ਵਿੱਚ ਬਣਾਏ ਜਾ ਰਹੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੇ ਦਰਸ਼ਨਾਂ ਨੂੰ ਤੀਰਥ ਯਾਤਰਾ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦਾ ਵਿਸ਼ਾਲ ਮੰਦਰ ਹਰ ਦੇਸ਼ ਵਾਸੀ ਦਾ ਸੁਪਨਾ ਹੈ।
ਜਿਸ ਲਈ ਯੋਧਿਆਂ ਨੇ 500 ਸਾਲ ਤੱਕ ਸੰਘਰਸ਼ ਕਰਦੇ ਰਹੇ ਹਨ, ਜਿਸ ਲਈ ਹਰ ਕੋਈ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਇਸ ਮੌਕੇ ਭਾਜਪਾ ਆਗੂ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਅਯੁੱਧਿਆ ਦੌਰੇ ਸਬੰਧੀ ਦਿੱਤੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਨੇ ਕਾਂਗਰਸ ਨੂੰ ਚੰਗੀ ਬੁੱਧੀ ਦਿੱਤੀ ਹੈ, ਇਸ ਲਈ ਉਨ੍ਹਾਂ ਦੇ ਮੂੰਹੋਂ ਦਰਸ਼ਨਾਂ ਦੀ ਗਲ ਨਿਕਲੀ ਹੈ। ਸੁੱਖਪਾਲ ਸਰਾਂ ਨੇ ਕਿਹਾ ਕਿ ਅਸੀਂ ਰਾਜਾ ਵੜਿੰਗ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਾਂਗਰਸ ਦੀ ਹਾਈ ਕਮਾਂਡ ਅਤੇ ਗਾਂਧੀ ਪਰਿਵਾਰ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨਾਂ ਲਈ ਪ੍ਰੇਰਿਤ ਕਰਨ।
Share the post "ਪੰਜਾਬ ਸਰਕਾਰ ਤੀਰਥ ਯਾਤਰਾ ਸਕੀਮ ਤਹਿਤ ਅਯੁੱਧਿਆ ਧਾਮ ਦੇ ਦਰਸ਼ਨਾਂ ਦਾ ਕਰੇ ਪ੍ਰਬੰਧ :- ਸੁਖਪਾਲ ਸਰਾਂ"