ਚੰਡੀਗੜ੍ਹ, 23 ਦਸੰਬਰ: ਬੀਤੀ ਰਾਤ ਯੂਪੀ ਦੇ ਪੀਲੀਭੀਤ ਇਲਾਕੇ ’ਚ ਯੂਪੀ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਮਾਰੇ ਗਏ ਪੰਜਾਬ ਦੇ ਤਿੰਨ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮ੍ਰਿਤਕਾਂ ਦੀ ਪਹਿਚਾਣ ਵਰਿੰਦਰ ਸਿੰਘ (ਉਰਫ਼ ਰਵੀ) ਵਾਸੀ ਅਗਵਾਨ, ਗੁਰਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ (ਉਰਫ਼ ਪ੍ਰਤਾਪ ਸਿੰਘ) ਵਾਸੀ ਕਲਾਨੌਰ ਗੁਰਦਾਸਪੁਰ ਦੇ ਵਸਨੀਕ ਦੱਸੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੁਆਰਾ ਜਾਰੀ ਕੀਤੀ ਇੱਕ ਵੀਡੀਓ ਵਿਚ ਇੰਨ੍ਹਾਂ ਨੌਜਵਾਨਾਂ ਦਾ ਸਬੰਧ ਖ਼ਾਲਿਸਤਾਨ ਜਿੰਦਾਬਾਦ ਫ਼ੋਰਸ ਨਾਲ ਦਸਿਆ ਗਿਆ ਹੈ ਜੋਕਿ ਇਸਦੇ ਮੁਖੀ ਰਣਜੀਤ ਸਿੰਘ ਨੀਟਾ ਦੇ ਇਸ਼ਾਰੇ ਉਪਰ ਕੰਮ ਕਰਦੇ ਸਨ।
ਇਹ ਵੀ ਪੜ੍ਹੋ ਮੁਹਾਲੀ ਇਮਰਾਤ ਡਿੱਗਣ ਦਾ ਮਾਮਲਾ: ਮਾਲਕਾਂ ਸਹਿਤ ਠੇਕੇਦਾਰ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ
ਪੁਲਿਸ ਮੁਖੀ ਮੁਤਾਬਕ ਇੰਨ੍ਹਾਂ ਮੁਲਜਮਾਂ ਨੇ ਹੀ ਗੁਰਦਾਸਪੁਰ ’ਚ ਸਥਿਤ ਬਖਸ਼ੀਵਾਲਾ ਪੁਲਿਸ ਚੌਕੀ ’ਤੇ ਹਮਲਾ ਕੀਤਾ ਸੀ। ਪੁਲਿਸ ਮੁਖੀ ਮੁਤਾਬਕ ਪਿੰਡ ਅਗਵਾਨ ਦੇ ਵਸਨੀਕ ਜਸਵਿੰਦਰ ਸਿੰਘ ਮੰਨੂ ਖ਼ਾਲਿਸਤਾਨ ਜਿੰਦਾਬਾਦ ਫ਼ੋਰਸ ਦਾ ਇੱਧਰ ਨੈਟਵਰਕ ਚਲਾਇਆ ਜਾ ਰਿਹਾ, ਜਿਸਨੂੰ ਇੰਗਲੈਂਡ ਦੀ ਫ਼ੌਜ ਵਿਚ ਤੈਨਾਤ ਜਗਜੀਤ ਸਿੰਘ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ। ਪੁਲਿਸ ਮੁਖੀ ਮੁਤਾਬਕ ਜਗਜੀਤ ਸਿੰਘ ਆਪਣੀ ਪਹਿਚਾਣ ਫਤਿਹ ਸਿੰਘ ਬੱਗੀ ਵਜੋਂ ਰੱਖ ਰਿਹਾ ਹੈ। ਡੀਜੀਪੀ ਨੇ ਯੂਪੀ ਪੁਲਿਸ ਦਾ ਵੀ ਧੰਨਵਾਦ ਕੀਤਾ ਹੈ, ਜਿੰਨ੍ਹਾਂ ਤੁਰੰਤ ਸਹਿਯੋਗ ਦੇ ਕੇ ਇਹ ਕਾਰਵਾਈ ਕੀਤੀ ਹੈ। ਇੰਨ੍ਹਾਂ ਨੌਜਵਾਨਾਂ ਕੋਲੋਂ ਦੋ ਏ.ਕੇ 47 ਰਾਈਫ਼ਲਾਂ ਅਤੇ 2 ਗਲੋਕ ਪਿਸਤੌਲ ਬਰਾਮਦ ਹੋਣ ਬਾਰੇ ਵੀ ਦਸਿਆ ਗਿਆ। ਜਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਵਿਚ ਲਗਾਤਾਰ ਪੁਲਿਸ ਥਾਣਿਆਂ ਅਤੇ ਚੌਕੀਆਂ ਉਪਰ ਗ੍ਰਨੇਡ ਹਮਲੇ ਹੋ ਰਹੇ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਯੂਪੀ ’ਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਡੀਜੀਪੀ ਨੇ ਵੀ ਜਾਰੀ ਕੀਤਾ ਬਿਆਨ"