WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਪਲੇਸਮੈਂਟ ਡਰਾਈਵ: ਗਿਆਨੀ ਜ਼ੈਲ ਸਿੰਘ ਕਾਲਜ਼ ਦੇ ਵਿਦਿਆਰਥੀਆਂ ਦੀ 100% ਪਲੇਸਮੈਂਟ ਹੋਈ

ਬਠਿੰਡਾ, 17 ਜੁਲਾਈ: ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬੀ.ਟੈਕ ਟੈਕਸਟਾਈਲ ਇੰਜੀਨੀਅਰਿੰਗ ਪ੍ਰੋਗਰਾਮ ਦੇ 2024 ਬੈਚ ਦੇ ਗ੍ਰੈਜੂਏਟ ਵਿਦਿਆਰਥੀਆਂ ਨੇ 100% ਪਲੇਸਮੈਂਟ ਦੀ ਸ਼ਾਨਦਾਰ ਪ੍ਰਾਪਤੀ ਨਾਲ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪਲੇਸਮੈਂਟ ਡਰਾਈਵ ਵਿਚ ਵਿਦਿਆਰਥੀਆਂ ਨੂੰ ਆਕਰਸ਼ਕ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਟਰਾਈਡੈਂਟ ਗਰੁੱਪ, ਰਿਲਾਇੰਸ ਇੰਡਸਟਰੀਜ਼ ਲਿਮਿਟੇਡ, ਵਰਧਮਾਨ ਟੈਕਸਟਾਈਲ ਲਿਮਿਟੇਡ, ਆਰਤੀ ਇੰਟਰਨੈਸ਼ਨਲ, ਸ਼ਰਮਨ ਸ਼ਾਲਜ਼, ਸ਼ਿੰਗੋਰਾ ਟੈਕਸਟਾਈਲ, ਪਯੋਗਿਨਮ ਪ੍ਰਾਈਵੇਟ ਲਿਮਟਿਡ, ਸ਼ਿਆਮ ਇੰਡੋਫੈਬ ਪ੍ਰਾਈਵੇਟ ਲਿਮਿਟੇਡ, ਐਕਸਲ ਐਂਟਰਪ੍ਰਾਈਜਿਜ਼, ਗੰਗਾ ਐਕਰੋਵੂਲਜ਼ ਲਿਮਿਟੇਡ, ਅਤੇ ਰਿਚਾ ਕੋ ਐਕਸਪੋਰਟਸ ਖਾਸ ਤੌਰ ਤੇ ਸ਼ਾਮਿਲ ਹਨ ।

ਪੁਲਿਸ ਦਾ ਛਾਪੇ ਪੈਂਦਿਆਂ ਹੀ ਦੋ ਵਿਦੇਸ਼ੀ ਲੜਕੀਆਂ ਨੇ ਹੋਟਲ ਦੀ ਛੱਤ ਤੋਂ ਮਾਰੀ ਛਾਲ

ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰਪਾਲ ਸਿੰਘ ਬਰਾੜ ਅਤੇ ਗਿਆਨੀ ਜ਼ੈਲ ਸਿੰਘ ਕੈਂਪਸ ਦੇ ਡਾਇਰੈਕਟਰ ਡਾ. ਸੰਜੀਵ ਅਗਰਵਾਲ ਨੇ ਇਸ ਮਹੱਤਵਪੂਰਨ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਬੀ ਟੈਕ ਟੈਕਸਟਾਈਲ ਪ੍ਰੋਗਰਾਮ ਲਈ 100 ਪ੍ਰਤਿਸ਼ਤ ਪਲੇਸਮੈਂਟ ਰਿਕਾਰਡ ਸਾਡੇ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਦੇ ਸਖ਼ਤ ਯਤਨਾਂ ਅਤੇ ਟੈਕਸਟਾਈਲ ਇੰਜੀਨੀਅਰਿੰਗ ਵਿਭਾਗ ਦੀ ਅਕਾਦਮਿਕ ਉੱਤਮਤਾ ਦੇ ਨਾਲ, ਸਾਡੇ ਵਿਦਿਆਰਥੀਆਂ ਦੇ ਸਮਰਪਣ ਅਤੇ ਯੋਗਤਾ ਨੂੰ ਦਰਸਾਉਂਦਾ ਹੈ।ਸਿਖਲਾਈ ਅਤੇ ਪਲੇਸਮੈਂਟ ਦੇ ਡਾਇਰੈਕਟਰ ਇੰਜ. ਹਰਜੋਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉੱਚ ਪਲੇਸਮੈਂਟ ਦਰਾਂ ਮਿਆਰੀ ਸਿੱਖਿਆ ਅਤੇ ਸਿਖਲਾਈ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।ਮੁੱਖ ਫੈਕਲਟੀ ਮੈਂਬਰ, ਜਿਨ੍ਹਾਂ ਵਿੱਚ ਡਾ. ਰਾਜੇਸ਼ ਗੁਪਤਾ (ਪ੍ਰੋਫੈਸਰ ਇਨਚਾਰਜ, ਕਾਰਪੋਰੇਟ ਰਿਸੋਰਸ ਸੈਂਟਰ), ਇੰਜ. ਰੀਤੀਪਾਲ ਸਿੰਘ ( ਟੈਕਸਟਾਈਲ ਵਿਭਾਗ ਦੇ ਮੁਖੀ) ਡਾ. ਅਨੁਪਮ ਕੁਮਾਰ ਅਤੇ ਡਾ. ਦੇਵਾਨੰਦ ਉੱਤਮ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।

 

Related posts

ਸਕੂਲੀ ਬੱਚਿਆਂ ਲਈ ਗੁਣਾਂਤਮਕ ਸਿੱਖਿਆ ਅਤੇ ਸਕੂਲਾਂ ਦੀ ਬੇਹਤਰੀ ਲਈ ਕੀਤਾ ਜਾਵੇਗਾ ਕੰਮ

punjabusernewssite

ਐਨ.ਆਰ.ਆਈ ਹਰਨੇਕ ਵੜੈਚ ਵੱਲੋਂ ਸਰਕਾਰੀ ਹਾਈ ਸਕੂਲ ਭਾਈ ਬਖ਼ਤੌਰ ਨੂੰ 85 ਹਜ਼ਾਰ ਦੀ ਰਾਸ਼ੀ ਦਾ ਖੇਡਾਂ ਦਾ ਸਾਮਾਨ ਭੇਂਟ

punjabusernewssite

ਡੀ.ਏ.ਵੀ ਕਾਲਜ ਵਿਖੇ ਕੁਇਜ ਮੁਕਾਬਲਾ ਅਤੇ ਐਡ-ਮੈਡ ਸੋਅ ਦਾ ਆਯੋਜਨ

punjabusernewssite