ਮਹਿਲਾਵਾਂ ਨੂੰ ਮਿਲੇਗਾ ਇੱਕ ਲੱਖ ਰੁਪਏ ਤੱਕ ਦਾ ਵਿਆਜ ਮੁਫਤ ਕਰਜਾ
Haryana News:ਹਰਿਆਣਾ ਦੇਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਿਲਾਵਾਂ ਦੇ ਉਥਾਨ ਅਤੇ ਉਨ੍ਹਾਂ ਨੂੰ ਆਤਮਨਿਰਭਰ ਲਈ ਅੱਜ ਪੇਸ਼ ਕੀਤੇ ਬਜਟ ਵਿਚ ਖੇਤੀਬਾੜੀ, ਬਾਗਬਾਨੀ, ਪਸ਼ੂਪਾਲਣ ਅਤੇ ਮੱਛੀ ਵਿਭਾਗ ਦੀ ਯੋਜਨਾਵਾਂ ਤੇ ਮਹਿਲਾਵਾਂ ਨੁੰ ਇੱਕ ਲੱਖ ਰੁਪਏ ਤੱਕ ਵਿਆਜ ਮੁਕਤ ਕਰਜਾ ਦੇਣ ਦਾ ਪ੍ਰਸਤਾਵ ਰੱਖਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ‘ਤੇ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਅਜਿਹੀ ਮਹਿਲਾ ਕਿਸਾਨ ਜੋ ਡੇਅਰੀ ਸਥਾਪਿਤ ਕਰਨ ਤਹਿਤ 1 ਲੱਖ ਰੁਪਏ ਤੱਕ ਦਾ ਕਰਜਾ ਲੈਂਦੀ ਹੈ, ਉਨ੍ਹਾਂ ਨੁੰ ਵਿਆਜ ਮੁਕਤ ਕਰਜਾ ਦਿੱਤਾ ਜਾਵੇਗਾ। ਉਨ੍ਹਾਂ ਦੇ ਵਿਆਜ ਦਾ ਪੂਰਾ ਭਾਰ ਸਰਕਾਰ ਭਗੁਤਾਨ ਕਰੇਗੀ।
ਇਹ ਵੀ ਪੜ੍ਹੋ ਭਾਜਪਾ ਦਫ਼ਤਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਵਿੱਚ ਮਨਾਇਆ ਗਿਆ ਸੁਸ਼ਾਸਨ ਦਿਵਸ
ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸ਼ਸ਼ਕਤੀਕਰਣ ਦੀ ਦਿਸ਼ਾ ਵਿਚ ਖੇਤੀਬਾੜੀ, ਬਾਗਬਾਨੀ, ਪਸ਼ੂਪਾਲਣ ਅਤੇ ਮੱਛੀ ਪਾਲਣ ਵਿਭਾਗਾਂ ਦੀ ਵੱਖ-ਵੱਖ ਯੋਜਨਾਵਾਂ ਨੂੰ ਮਹਿਲਾ ਉਨਮੁਖੀ ਬਣਾਇਆ ਜਾਵੇਗਾ ਅਤੇ ਕਿਸੇ ਵੀ ਯੋਜਨਾ ਵਿਚ ਵੀ ਮਹਿਲਾਵਾਂ ਵੱਲੋਂ ਲਏ ਗਏ ਪਹਿਲੇ 1 ਲੱਖ ਰੁਪਏ ਤੱਕ ਦੇ ਕਰਜੇ ‘ਤੇ ਕੋਈ ਵਿਆਜ ਨਹੀਂ ਲਿਆ ਜਾਵੇਗਾ।ਉਨ੍ਹਾਂ ਨੇ ਅੱਗੇ ਦਸਿਆ ਕਿ ਅਸੀਂ ਸਾਰੇ ਜਾਣਦੇ ਹਨ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਗੋਬਰ-ਖਾਦ ਫਸਲਾਂ ਦੇ ਲਈ ਚੰਗੇ ਫਰਟੀਲਾਈਜਰ ਹੁੰਦੇ ਹਨ। ਸੂਬੇ ਵਿਚ ਗੋਬਰ ਖਾਦ ਨੂੰ ਵਿਵਸਥਿਤ ਢੰਗ ਨਾਲ ਵਿਆਪਕ ਪ੍ਰੋਤਸਾਹਨ ਦੇਣ ਲਈ ਸਰਕਾਰ ਵੱਲੋਂ ਜਲਦੀ ਹੀ ਇੱਕ ਨੀਤੀ ਬਣਾਈ ਜਾਵੇਗੀ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੋਰਨੀ ਸੂਬੇ ਦਾ ਪਹਾੜੀ ਖੇਤਰ ਹੈ, ਜਿੰਨ੍ਹਾ ਕਿਸਾਨਾਂ ਨੂੰ ਫਸਲ ਉਤਪਾਦਨ ਵਿਚ ਵਿਸ਼ੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਹੈ। ਇੱਥੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਜਲਦੀ ਹੀ ਇੱਕ ਵਿੜੇੜ ਕਾਰਜ ਯੋਜਨਾ ਬਣਾਏਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਖੇਤੀਬਾੜੀ , ਬਾਗਬਾਨੀ,ਪਸ਼ੂਪਾਲਣ ਅਤੇ ਮੱਛੀ ਵਿਭਾਗ ਦੀ ਯੋਜਨਾਵਾਂ ਨੂੰ ਬਣਾਇਆ ਜਾਵੇਗਾ ਮਹਿਲਾ ਉਨਮੁਖੀ-ਮੁੱਖ ਮੰਤਰੀੋ"