Delhi News: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਦੇ ਪੋਤਰੇ ਦੇ ਵਿਆਹ ਉਪਰ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜੇ। ਬੀਤੀ ਰਾਤ ਦਿੱਲੀ ਵਿਖੇ ਵਿਆਹ ਦੀ ਖ਼ੁਸੀ ’ਚ ਰੱਖੀ ਰਿਸ਼ਪੇਸ਼ਨ ਪਾਰਟੀ ਵਿਚ ਸ਼੍ਰੀ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਸਹਿਤ ਹੋਰ ਵੱਡੀਆਂ ਹਸਤੀਆਂ ਵੀ ਪੁੱਜੀਆਂ। ਇਸਤੋਂ ਪਹਿਲਾਂ ਪੋਤਰੇ ਜੈ ਦੇ ਵਿਆਹ ਦੀ ਪਾਰਟੀ ਜਾਖ਼ੜ ਪ੍ਰਵਾਰ ਵੱਲੋਂ ਆਪਣੇ ਜੱਦੀ ਪਿੰਡ ਵਿਖੇ ਰੱਖੀ ਗਈ ਸੀ,
ਇਹ ਵੀ ਪੜ੍ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਦੇ ਪੇਪਰਾਂ ਦੀ ਡੇਟ-ਸ਼ੀਟ ਜਾਰੀ
ਜਿਸ ਵਿਚ ਪੰਜਾਬ ਦੇ ਰਾਜਪਾਲ ਸਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਸਹਿਤ ਪੰਜਾਬ ਦੀਆਂ ਹੋਰ ਵੱਡੀਆਂ ਹਸਤੀਆਂ ਪੁੱਜੀਆਂ ਸਨ। ਜਿਸਤੋਂ ਬਾਅਦ ਹੁਣ ਦਿੱਲੀ ਵਿਚ ਇਹ ਰਿਸ਼ਪੈਸ਼ਨ ਪਾਰਟੀ ਰੱਖੀ ਗਈ ਸੀ। ਸ੍ਰੀ ਮੋਦੀ ਦੇ ਅਸ਼ੀਰਵਾਦ ਦਿੰਦਿਆਂ ਦੀਆਂ ਤਸਵੀਰਾਂ ਨੂੰ ਖ਼ੁਦ ਸ਼੍ਰੀ ਜਾਖੜ ਦੇ ਭਤੀਜ਼ੇ ਤੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਸ਼ੇਅਰ ਕੀਤਾ ਹੋਇਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਸੁਨੀਲ ਜਾਖ਼ੜ ਦੇ ਪੋਤੇ ਦੇ ਵਿਆਹ ’ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ"