Ferozepur News: ਲੰਘੀ 15 ਨਵੰਬਰ ਨੂੰ ਦਿਨ-ਦਿਹਾੜੇ ਆਰਐਸਐਸ ਦੇ ਇਕ ਆਗੂ ਦੇ ਨੌਜਵਾਨ ਪੋਤਰੇ ਦਾ ਕਤਲ ਕਰਨ ਵਾਲੇ ਮੁਲਜਮਾਂ ਦੀ ਫ਼ਿਰੋਜਪੁਰ ਪੁਲਿਸ ਨੇ ਪੈੜ੍ਹ ਨੱਪ ਲਈ ਹੈ। ਬੁਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਨਵੀਨ ਅਰੋੜਾ ਦੇ ਕਤਲ ਦੀ ਯੋਜਨਾ ਲੰਘੀ 13 ਨਵੰਬਰ ਨੁੰ ਕਨਵ ਨਾਂਂ ਦੇ ਨੌਜਵਾਨ ਦੇ ਘਰ ਬਣਾਈ ਸੀ, ਜਿਸਦੇ ਵਿਚ ਹਰਸ਼, ਜਤਿਨ ਕਾਲੀ, ਬਾਦਲ ਤੋਂ ਇਲਾਵਾ ਇੱਕ ਹੋਰ ਨੌਜਵਾਨ ਸ਼ਾਮਲ ਸੀ।
ਇਹ ਵੀ ਪੜ੍ਹੋ Gangster Anmol Bishnoi ਪੁੱਜਿਆ ਭਾਰਤ; NIA ਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੀਤਾ ਗ੍ਰਿਫਤਾਰ
ਪੁਲਿਸ ਵੱਲੋਂ ਹੁਣ ਕਨਵ ਤੇ ਹਰਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾਂ ਮੰਨਿਆ ਕਿ ਜਤਿਨ ਕਾਲੀ ਵੱਲੋਂ ਇਸ ਕੰਮ ਲਈ 1 ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਤੇ ਇਸ ਕੰਮ ਦੇ ਲਈ ਯੂਪੀ ਤੋਂ ਹਥਿਆਰ ਲਿਆਂਦੇ ਗਏ ਸਨ। ਐਸਐਸਪੀ ਮੁਤਾਬਕ ਕਤਲ ਦੇ ਕਾਰਨਾਂ ਦਾ ਪਤਾ ਜਤਿਨ ਕਾਲੀ ਦੀ ਗ੍ਰਿਫਤਾਰੀ ਤੋਂ ਬਾਅਦ ਲੱਗੇਗਾ, ਜਿਸਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













