Muktsar News:ਲੰਘੀ 22 ਮਾਰਚ 2025 ਦੀ ਰਾਤ ਲਗਭਗ 10 ਵਜੇ ਜ਼ਿਲੇ ਦੇ ਪਿੰਡ ਭੁੱਲਰ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰਨ ਤੇ ਦੂਜੇ ਨੂੰ ਜ਼ਖਮੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਦੋ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ ਬੂਟਾ ਸਿੰਘ ਪੁੱਤਰ ਬਿਕਰ ਸਿੰਘ ਦੀ ਮੌਤ ਹੋ ਗਈ ਸੀ ਤੇ ਉਸ ਦਾ ਛੋਟਾ ਭਰਾ ਮਨਦੀਪ ਸਿੰਘ ਉਰਫ਼ ਮਾਨੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਜਿਸਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ ਤਹਿਸੀਲਦਾਰਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ 191 ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ
ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ SP(D) ਅਤੇ DSP(D) ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੁਲਜ਼ਮ ਬਲਵਰ ਸਿੰਘ (24 ਸਾਲ) ਦੇ ਭੱਜਣ ਦੇ ਰਾਹ ਨੂੰ ਟ੍ਰੈਕ ਕੀਤਾ। ਤਕਨੀਕੀ ਮਦਦ ਨਾਲ ਉਸ ਨੂੰ 2 ਘੰਟਿਆਂ ਵਿੱਚ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਵਿੱਚ ਵਰਤੀ ਗਈ ਲਾਈਸੈਂਸੀ 12-ਬੋਰ ਗਨ ਵੀ ਬਰਾਮਦ ਕਰ ਲੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜ਼ਖਮੀ ਮਨਦੀਪ ਸਿੰਘ ਦੇ ਬਿਆਨ ‘ਤੇ ਅਧਾਰਿਤ, FIR ਨੰ: 49, ਮਿਤੀ 23/03/2025, ਧਾਰਾ 103, 109, 25 BNS ਅਧੀਨ ਥਾਣਾ ਸਦਰ, ਸ਼੍ਰੀ ਮੁਕਤਸਰ ਸਾਹਿਬ ਵਿੱਚ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ ਦੁਖ਼ਦਾਈ ਖ਼ਬਰ: ਕੈਨੇਡਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ+ਤ
ਮਾਮਲੇ ਪਿੱਛੇ ਵਜ਼ਾ ਰੰਜਿਸ਼ ਦਸਦਿਆਂ ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਬਲਵਰ ਸਿੰਘ ਦਾ ਮ੍ਰਿਤਕ ਦੀ ਧੀ ਨਾਲ ਸੰਬੰਧ ਸੀ। ਤਕਰੀਬਨ 3 ਮਹੀਨੇ ਪਹਿਲਾਂ, ਮ੍ਰਿਤਕ ਨੇ ਆਪਣੀ ਧੀ ਦੀ ਸ਼ਾਦੀ ਪਰਿਵਾਰਕ ਰਿਸ਼ਤੇਦਾਰ ਨਾਲ ਜ਼ਬਰਦਸਤੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਮ੍ਰਿਤਕ ਅਤੇ ਦੋਸ਼ੀ ਵਿੱਚ ਤਣਾਅ ਵਧ ਗਿਆ, ਜੋ ਕਿ ਅੰਤ ਵਿੱਚ ਇਸ ਦੁੱਖਦਾਇਕ ਕਤਲ ਵਿੱਚ ਬਦਲ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰਨ ਵਾਲਾ ਪ੍ਰੇਮੀ ਪੁਲਿਸ ਵੱਲੋਂ 2 ਘੰਟਿਆਂ ਵਿੱਚ ਕੀਤਾ ਕਾਬੂ"