Jalandhar: Fauja Singh News; ਦੁਨੀਆ ਦੇ ਸਭ ਤੋਂ ਬਜ਼ੁਰਗ ਸਿੱਖ ਐਥਲੀਟ ਵਜੋਂ ਮਸ਼ਹੂਰ ਫੌਜਾ ਸਿੰਘ ਨੂੰ ਸੜਕ ਹਾਦਸੇ ‘ਚ ਮਾਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜਮ ਐਨਆਰਆਈ ਹੈ, ਜੋ ਕਿ ਘਟਨਾ ਸਮੇਂ ਭੋਗਪੁਰ ਤੋਂ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਫ਼ਾਰਚੂਨਰ ਗੱਡੀ ਉਪਰ ਸਵਾਰ ਹੋ ਕੇ ਕਰਤਾਰਪੁਰ ਨਜਦੀਕ ਸਥਿਤ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਗੱਡੀ ਦੀ ਸਪੀਡ ਬਹੁਤ ਤੇਜ਼ ਸੀ, ਜਿਸਨੇ ਸੜਕ ਦੇ ਕਿਨਾਰੇ ਤੁਰ ਰਹੇ ਫ਼ੌਜਾ ਸਿੰਘ ਨੂੰ ਟੱਕਰ ਮਾਰ ਦਿੱਤੀ ਸੀ, ਜਿਸਦੇ ਕਾਰਨ ਉਹ ਗੰਭੀਰ ਰੂਪ ਜਖ਼ਮੀ ਹੋ ਗਏ ਸਨ ਤੇ ਸੋਮਵਾਰ ਦੇਰ ਰਾਤ ਨੂੰ ਉਨ੍ਹਾਂ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ।
ਇਹ ਵੀ ਪੜ੍ਹੋ ਨਸ਼ਿਆਂ ਦਾ ਕਹਿਰ ਢਾਹ ਕੇ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨਾਲ ਕੋਈ ਰਹਿਮ ਨਹੀਂ:ਮੁੱਖ ਮੰਤਰੀ
114 ਸਾਲਾਂ ਫ਼ੌਜਾ ਸਿੰਘ ਦੀ ਅਚਾਨਕ ਇਸ ਤਰ੍ਹਾਂ ਹੋਈ ਮੌਤ ਕਾਰਨ ਪੂਰੀ ਦੁਨੀਆ ਖਾਸਕਰ ਸਿੱਖ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਇਸ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਸਿੰਘ ਵਿਚ ਆ ਗਈ ਸੀ ਤੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਤੋਂ ਬਾਅਦ ਫ਼ਾਰਚੂਨਰ ਗੱਡੀ ਦੀ ਪਹਿਚਾਣ ਹੋ ਗਈ ਸੀ।ਇਹ ਗੱਡੀ ਕਪੂਰਥਲਾ ਦੇ ਪਿੰਡ ਅਖੌਲੀ ਦੇ ਰਵਿੰਦਰ ਸਿੰਘ ਦੇ ਨਾਮ ਸੀ, ਜਿਸਨੇ ਅੱਗੇ ਕਰਤਾਰਪੁਰ ਨਜ਼ਦੀਕ ਦਾਸੂਪੁਰ ਪਿੰਡ ਦੇ ਅੰਮ੍ਰਿਤਪਾਲ ਸਿੰਘ ਢਿੱਲੋਂ ਦੇ ਪ੍ਰਵਾਰ ਨੂੰ ਵੇਚ ਦਿੱਤੀ ਸੀ।
ਇਹ ਵੀ ਪੜ੍ਹੋ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਮਾਂ ਦੀ ਮੌਤ ਦਾ ਬਦਲਾ ਲੈਣ ਦੀ ਬਣਾਈ ਯੋਜਨਾ ਨੂੰ ਪੁਲਿਸ ਨੇ ਕੀਤਾ ਫੇਲ੍ਹ
ਮੁਲਜਮ ਅੰਮ੍ਰਿਤਪਾਲ ਸਿੰਘ ਕੈਨੇਡਾ ਰਹਿੰਦਾ ਹੈ ਤੇ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਉਹ ਵਾਪਸ ਪੰਜਾਬ ਆਇਆ ਸੀ। ਪੁਲਿਸ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਕੋਲ ਹਾਦਸੇ ਦੀ ਗੱਲ ਨੂੰ ਸਵੀਕਰ ਕਰ ਲਿਆ ਹੈ ਤੇ ਦਾਅਵਾ ਕੀਤਾ ਹੈ ਕਿ ਉਹ ਲੋਕਾਂ ਦੀ ਭੀੜ ਇਕੱਠੀ ਹੋਣ ਕਾਰਨ ਘਬਰਾ ਕੇ ਭੱਜ ਗਿਆ ਸੀ। ਸੂਚਨਾ ਮੁਤਾਬਕ ਉਹ ਘਟਨਾ ਸਮੇਂ ਭੋਗਪੁਰ ਤੋਂ ਆਪਣਾ ਇੱਕ ਮੋਬਾਇਲ ਫ਼ੋਨ ਵੇਚ ਕੇ ਵਾਪਸ ਪਿੰਡ ਵੱਲ ਜਾ ਰਿਹਾ ਸੀ। ਦਸਣਾ ਬਣਦਾ ਹੈ ਕਿ ਫੌਜਾ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਵਿਖੇ ਆਪਣੇ ਜੱਦੀ ਘਰ ਵਿਚ ਆਪਣੇ ਪੁੱਤਰ ਹਰਬਿੰਦਰ ਸਿੰਘ ਨਾਲ ਰਹਿ ਰਿਹਾ ਸੀ।
ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਪ੍ਰਵਾਰ ਮੁਤਾਬਕ ਦੁਪਿਹਰ ਦਾ ਖਾਣਾ ਖਾਣ ਤੋਂ ਬਾਅਦ ਉਹ ਘਰ ਦੇ ਬਾਹਰ ਸ਼ੈਰ ਕਰ ਰਹੇ ਸਨ ਕਿ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਦਸਣਾ ਬਣਦਾ ਹੈ ਕਿ 80 ਸਾਲ ਦੀ ਉਮਰ ਵਿੱਚ ਇੰਗਲੈਂਡ ‘ਚ ਹੀ ਦੌੜਨਾ ਸ਼ੁਰੂ ਕਰਨ ਵਾਲੇ ਫ਼ੌਜਾ ਸਿੰਘ ਨੇ 2012 ਦੇ ਲੰਡਨ ਓਲੰਪਿਕ ਵਿੱਚ ਮਸ਼ਾਲ ਚੁੱਕੀ ਸੀ।1990 ਤੋਂ ਬਾਅਦ ਲੰਮਾ ਸਮਾਂ ਇੰਗਲੈਂਡ ਰਹਿਣ ਕਾਰਨ ਉਨ੍ਹਾਂ ਕੋਲ ਉਥੋਂ ਦੀ ਨਾਗਰਿਕਤਾ ਸੀ। ਪ੍ਰੰਤੂ ਕੋਰੋਨਾ ਤੋਂ ਬਾਅਦ, ਉਹ ਬਹੁਤ ਘੱਟ ਵਿਦੇਸ਼ ਗਏ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


